17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਫ੍ਰੀ-ਸਟਾਈਲ ਕੁਸ਼ਤੀ ਮੁਕਾਬਲੇ 'ਚ ਸੈ. ਸੋ. ਕਾ. ਸੀ. ਸੈ. ਸਕੂਲ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ <br/>

ਅਜੀਤ ਡੈਸਕ 15-02-2026
ਫੁੱਲਾਂਵਾਲ, 14 ਫਰਵਰੀ (ਮਨਜੀਤ ਸਿੰਘ ਦੁੱਗਰੀ)-ਪੰਜਾਬ ਰਾਜ ਕੁਸ਼ਤੀ ਚੈਂਪੀਅਨਸ਼ਿਪ (2026) ਦੇ ਤਹਿਤ ਅੰਡਰ-15 ਕੁੜੀਆਂ ਦਾ ਫ੍ਰੀ-ਸਟਾਈਲ ਕੁਸ਼ਤੀ ਮੁਕਾਬਲਾ, ਮਾਡਰਨ ਸਰਕੁਲਰ ਸੀਨੀਅਰ ਸੈਕੰਡਰੀ ਸਕੂਲ, ਲਾਡਲ, ਸੰਗਰੂਰ ਵਿਖੇ ਕਰਵਾਏ ਗਏ | ਸੈਕਰਡ ਸੋਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਦੁੱਗਰੀ, ਧਾਂਦਰਾ ਰੋਡ, ਲੁਧਿਆਣਾ ਵਿਖੇ ਚਲਾਏ ਜਾ ਰਹੇ ਸਪੋਰਟਸ ਡਿਪਾਰਟਮੈਂਟ ਸੈਂਟਰ ਵਿਚ ਸਿਖਲਾਈ ਲੈ ਰਹੀਆਂ ਵਿਦਿਆਰਥਣਾਂ ਨੇ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਂਦਿਆਂ ਕੋਮਲ ਮਿਸ਼ਰਾ ਨੇ ਸੋਨ ਤਗਮਾ, ਜੀਆ ਪਟੇਲ ਨੇ ਸੋਨ ਤਗਮਾ ਅਤੇ ਪ੍ਰਭਾਸੀਸ ਕੌਰ ਨੇ ਕਾਂਸੀ ਦਾ ਤਗਮਾ ਪ੍ਰਾਪਤ ਕਰਦਿਆਂ ਮੱਲਾ ਮਾਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ | ਇਸ ਪ੍ਰਾਪਤੀ 'ਤੇ, ਸਕੂਲ ਦੇ ਚੇਅਰਮੈਨ ਗੁਰਮੇਲ ਸਿੰਘ ਗਿੱਲ ਅਤੇ ਡਾਇਰੈਕਟਰ ਸ਼੍ਰੀਮਤੀ ਸੁਖਦੀਪ ਗਿੱਲ ਨੇ ਜੇਤੂਆਂ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਕੇਂਦਰ ਦਾ ਅਮਰੀਕਾ ਨਾਲ ਖੇਤੀਬਾੜੀ ਟਰੇਡ ਸਮਝੌਤਾ ਕਿਸਾਨਾਂ ਦਾ ਆਰਥਿਕ ਪੱਖੋਂ ਲੱਕ ਤੋੜੇਗਾ-ਵਿਧਾਇਕ ਇਯਾਲੀ <br/> ਅਗਲੀ ਖ਼ਬਰ ਪੀ. ਏ. ਯੂ. ਵਿਖੇ ਕਰਵਾਇਆ 12ਵਾਂ ਪੈਨਸ਼ਨਰ ਅਤੇ ਮੁਲਾਜ਼ਮ ਮੇਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।