17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਆਰੀਆ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਨੇ 'ਟੈਕ ਦਿਸ਼ਾ-2026' ਕਰਵਾਇਆ <br/>

ਵੱਖ ਵੱਖ ਕਾਲਜਾਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਕਰਦੇ ਹੋਏ ਆਰੀਆ ਕਾਲਜ ਦੇ ਪਿ੍ੰਸੀਪਲ ਡਾ. ਸੁਕਸ਼ਮ ਆਹਲੂਵਾਲੀਆ 'ਤੇ ਹੋਰ | ਅਜੀਤ ਤਸਵੀਰ <br/> 15-02-2026
ਲੁਧਿਆਣਾ, 14 ਫਰਵਰੀ (ਜਤਿੰਦਰ ਭੰਬੀ)-ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਵਿਭਾਗ ਆਰੀਆ ਕਾਲਜ ਨੇ 'ਟੈਕ ਦਿਸ਼ਾ-2026' ਇਕ ਅੰਤਰ ਕਾਲਜ ਮੁਕਾਬਲਾ ਕਰਵਾਇਆ, ਜਿਸ ਵਿਚ 25 ਤੋਂ ਵੱਧ ਕਾਲਜਾਂ ਦੇ ਲਗਭਗ 400 ਵਿਦਿਆਰਥੀਆਂ ਨੇ ਹਿੱਸਾ ਲਿਆ¢ਮੁਕਾਬਲੇ ਵਿਚ ਕੋਡ ਗੋਲਫ, ਵੈੱਬ ਪੇਜ ਡਿਜ਼ਾਈਨਿੰਗ, ਜਾਵਾ ਮਾਸਟਰਜ਼, ਥਿੰਕ-ਡਾਇਨਾਮਿਕ- ਕੋਡ ਰਿਲੇਅ, ਮਾਈਾਡ ਰੈਪ ਐਰਰ, ਡਿਜੀਡੂਡਲ, ਜੈਮ-ਜਸਟ ਏ ਮਿੰਟ, ਕ੍ਰੀਏਸ਼ਨਜ਼-ਐਕਸਪੋ, ਟੈਕਨ-ਪਜ਼ਲ, ਆਰਟ ਟੈਕ ਰੰਗੋਲੀ ਅਤੇ ਡਿਜ਼ਾਈਨਿੰਗ ਵਰਗੇ ਪੋ੍ਰਗਰਾਮ ਸ਼ਾਮਿਲ ਸਨ¢ ਇਸ ਸਮਾਗਮ ਦਾ ਮੁੱਖ ਦੇਸ਼ ਵਿਦਿਆਰਥੀਆਂ ਵਿਚ ਤਕਨੀਕੀ ਹੁਨਰ ਨੂੰ ਵਿਕਸਤ ਕਰਨਾ ਅਤੇ ਉਤਸ਼ਾਹਿਤ ਕਰਨਾ ਸੀ¢ ਆਪਣੇ ਸੰਬੋਧਨ ਵਿਚ ਡਾ. ਐਸ.ਐਮ. ਸ਼ਰਮਾ ਸਕੱਤਰ ਏ.ਸੀ.ਐਮ.ਸੀ. ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਲਗਨ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਆਪਣੀਆਂ ਸੀਮਾਵਾਂ ਨੂੰ ਅੱਗੇ ਵਧਾਉਂਦੇ ਰਹਿਣ ਲਈ ਯਤਨਸ਼ੀਲ ਰਹਿਣ ਲਈ ਉਤਸ਼ਾਹਿਤ ਕੀਤਾ¢ ਆਰੀਆ ਕਾਲਜ ਦੇ ਪਿ੍ੰਸੀਪਲ ਡਾ. ਸੁਕਸ਼ਮ ਆਹਲੂਵਾਲੀਆ ਨੇ ਇਸ ਸਮਾਰੋਹ ਲਈ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਆਪਣੇ ਯਤਨ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ | ਕੰਪਿਊਟਰ ਸਾਇੰਸ ਵਿਭਾਗ ਦੇ ਇੰਚਾਰਜ ਡਾ. ਰਮਾ ਬਾਂਸਲ ਨੇ 'ਟੈਕ-ਦਿਸ਼ਾ-2026 ਵਿਚ ਸ਼ਾਮਿਲ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ¢

ਪਿਛਲੀ ਖ਼ਬਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਸਰਬਜੀਤ ਸਿੰਘ ਚੌਂਕੀਮਾਨ ਜਨਰਲ ਸਕੱਤਰ ਤੇ ਕੁਲਦੀਪ ਸਿੰਘ ਸਕੱਤਰ... ਅਗਲੀ ਖ਼ਬਰ ਇੰਸਪੈਕਟਰ ਅੰਮਿ੍ਤਪਾਲ ਸਿੰਘ ਗਰੇਵਾਲ ਨੇ ਲਾਡੋਵਾਲ ਥਾਣਾ ਮੁਖੀ ਵਜੋਂ ਸੰਭਾਲਿਆ ਚਾਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।