17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਪੀ. ਏ. ਯੂ. ਦੇ ਨੌਜਵਾਨ ਵਿਗਿਆਨੀਆਂ ਦੀ ਟੀਮ ਨੇ ਰਾਸ਼ਟਰ ਪੱਧਰੀ ਕਾਨਫਰੰਸ 'ਚ ਸਫਲਤਾ ਹਾਸਿਲ ਕੀਤੀ <br/>

ਅਜੀਤ ਡੈਸਕ 15-02-2026
ਲੁਧਿਆਣਾ, 14 ਫਰਵਰੀ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਖੋਜਾਰਥੀਆਂ ਅਤੇ ਨੌਜਵਾਨ ਵਿਗਿਆਨੀਆਂ ਦੀ ਟੀਮ ਨੇ ਬੀਤੇ ਦਿਨੀਂ ਸ਼ੇਰੇ ਕਸ਼ਮੀਰ ਖੇਤੀ ਵਿਗਿਆਨੀ ਅਤੇ ਤਕਨਾਲੋਜੀ ਯੂਨੀਵਰਸਿਟੀ ਜੰਮੂ ਕਸ਼ਮੀਰ ਵਿਖੇ ਹੋਈ ਰਾਸ਼ਟਰ ਪੱਧਰੀ ਕਾਨਫਰੰਸ ਐਗਰੀਥੋਨ-2.0 ਵਿਖੇ ਜੇਤੂ ਹੋਣ ਦਾ ਮਾਣ ਹਾਸਲ ਕੀਤਾ ਹੈ | ਜ਼ਿਕਰਯੋਗ ਹੈ ਕਿ ਐਗਰੀਥੋਨ-2.0 ਨੌਜਵਾਨ ਵਿਗਿਆਨੀਆਂ ਨੂੰ ਉੱਤਰੀ ਭਾਰਤ ਵਿਚੋਂ ਖੇਤੀ, ਵਿਗਿਆਨ ਅਤੇ ਉੱਦਮ ਦੇ ਖੇਤਰ ਵਿਚ ਪਛਾਣ ਕੇ ਉਨ੍ਹਾਂ ਨੂੰ ਸਨਮਾਨਿਤ ਕਰਦਾ ਹੈ | ਕਈ ਪੜਾਵਾਂ ਵਿਚ ਹੋਣ ਵਾਲਾ ਇਹ ਮੁਕਾਬਲਾ ਅਕਤੂਬਰ 2025 ਵਿਚ ਸ਼ੁਰੂ ਹੋਇਆ ਅਤੇ ਇਸ ਵਿਚ ਵੱਖ-ਵੱਖ ਰਾਜਾਂ ਦੀਆਂ 150 ਟੀਮਾਂ ਨੇ ਭਾਗ ਲਿਆ | ਮਾਹਿਰਾਂ ਦੇ ਨਿਰਣਾਇਕ ਮੰਡਲ ਨੇ ਵੱਖ-ਵੱਖ ਵਿਧੀਆਂ ਰਾਹੀਂ ਟੀਮਾਂ ਦੀ ਯੋਗਤਾ ਦੀ ਪਛਾਣ ਕਰਕੇ ਇਹ ਇਨਾਮ ਪੀ.ਏ.ਯੂ. ਨੂੰ ਪ੍ਰਦਾਨ ਕੀਤਾ | ਪੀ.ਏ.ਯੂ. ਦੀ ਟੀਮ ਨੇ ਕਣਕ-2.0, ਸਮਾਰਟ ਪੋਸ਼ਕ ਪ੍ਰਬੰਧਨ ਲਈ ਸਥਿਰ ਬਾਇਓਫੋਰਟੀਫਿਕੇਸ਼ਨ ਸਿਰਲੇਖ ਅਧੀਨ ਆਪਣਾ ਪ੍ਰੋਜੈਕਟ ਤਿਆਰ ਕੀਤਾ ਸੀ | ਇਸ ਪ੍ਰੋਜੈਕਟ ਦਾ ਮੰਤਵ ਰਾਸ਼ਟਰੀ ਪੱਧਰ 'ਤੇ ਭੋਜਨ ਅਤੇ ਪੋਸ਼ਣ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਰੂਪਰੇਖਾ ਪ੍ਰਦਾਨ ਕਰਨਾ ਸੀ | ਜੇਤੂ ਟੀਮ ਵਿਚ ਤਰੁਣ ਕਪੂਰ, ਕੁਮਾਰੀ ਸ਼ਿਵਾਨੀ ਉਪਧਿਆਏ, ਲਕਸ਼ੇ ਸ਼ਰਮਾ ਅਤੇ ਲਕਸ਼ੇ ਕੰਬੋਜ ਸ਼ਾਮਿਲ ਸਨ | ਇਸ ਟੀਮ ਦੇ ਅਧਿਆਪਕ ਨਿਗਰਾਨ ਮੁੱਖ ਕਣਕ ਵਿਗਿਆਨੀ ਡਾ. ਅਚਲਾ ਸ਼ਰਮਾ ਸਨ | ਟੀਮ ਨੂੰ ਪੁਰਸਕਾਰ ਵਜੋਂ ਤਮਗਿਆਂ, ਪ੍ਰਮਾਣ ਪੱਤਰਾਂ ਅਤੇ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ | ਸਨਮਾਨਿਤ ਕਰਨ ਵਾਲੇ ਮੰਡਲ ਵਿਚ ਜੰਮੂ ਕਸ਼ਮੀਰ ਦੇ ਰਾਜਪਾਲ ਮਨੋਜ ਸਿਨਹਾ, ਰਾਜ ਦੇ ਖੇਤੀਬਾੜੀ ਮੰਤਰੀ ਜਾਵੀਦ ਡਾਰ, ਮੁੱਖ ਸਕੱਤਰ ਅਟਲ ਦੁਲੂ, ਸ਼ੈਲੇਂਦਰ ਕੁਮਾਰ, ਡਾ. ਏ.ਕੇ. ਸਿੰਘ ਅਤੇ ਵਾਈਸ ਚਾਂਸਲਰ ਡਾ. ਬੀ.ਐਨ. ਤਿ੍ਪਾਠੀ ਸ਼ਾਮਿਲ ਸਨ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ, ਡੀਨ ਪੋਸਟ ਗੈ੍ਰਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ ਅਤੇ ਇਸ ਵੱਕਾਰੀ ਮੁਕਾਬਲੇ ਵਿਚ ਪੀ.ਏ.ਯੂ. ਦੇ ਵਿਦਿਆਰਥੀਆਂ ਦੇ ਗਹਿਰੀ ਛਾਪ ਛੱਡਣ ਉੱਪਰ ਮਾਣ ਦਾ ਪ੍ਰਗਟਾਵਾ ਕੀਤਾ |

ਪਿਛਲੀ ਖ਼ਬਰ ਮੇਅਰ ਇੰਦਰਜੀਤ ਕੌਰ ਵਲੋਂ ਕਰਮਸਰ ਤੇ ਨਲਵਾ ਕਾਲੋਨੀ 'ਚ ਇੰਟਰਲਾਕਿੰਗ ਟਾਇਲ ਪੋ੍ਰਜੈਕਟ ਦੀ ਸ਼ੁਰੂਆਤ ਅਗਲੀ ਖ਼ਬਰ ਪੀ. ਏ. ਯੂ. ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ 'ਚ ਐਲੂਮਨੀ ਇਕੱਤਰਤਾ ਅਤੇ ਸਾਲਾਨਾ ਸਮਾਰੋਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।