17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਵਿਧਾਇਕ ਬੱਗਾ ਵਲੋਂ ਹਲਕੇ ਦੀਆਂ ਗਲੀਆਂ 'ਚ ਲਟਕਦੀਆਂ ਤਾਰਾਂ ਤੋਂ ਨਿਜਾਤ ਦਿਵਾਉਣ ਲਈ ਪਾਇਲਟ ਪ੍ਰੋਜੈਕਟ ਦਾ ਉਦਘਾਟਨ <br/>

ਹਲਕਾ ਉੱਤਰੀ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਹਲਕੇ ਦੀਆਂ ਗਲੀਆਂ 'ਚ ਲਟਕਦੀਆਂ ਤਾਰਾਂ ਤੋਂ ਨਿਜਾਤ ਦਿਵਾਉਣ ਲਈ ਪਾਇਲਟ ਪ੍ਰੋਜੈਕਟ ਦਾ ਉਦਘਾਟਨ ਕਰਦੇ ਹੋਏ | ਅਜੀਤ ਤਸਵੀਰ <br/> 15-02-2026
ਲੁਧਿਆਣਾ, 14 ਫਰਵਰੀ (ਡਾ. ਤਰਲੋਚਨ ਸਿੰਘ)-ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਦੀਆਂ ਗਲੀਆਂ ਵਿਚ ਲਟਕਦੀਆਂ ਤਾਰਾਂ ਦੀਆਂ ਉਲਝਣਾਂ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਲਈ ਪਾਇਲਟ ਪ੍ਰੋਜੈਕਟ ਦਾ ਉਦਘਾਟਨ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਉਪਕਾਰ ਨਗਰ ਤੋਂ ਕੀਤਾ | ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਲੁਧਿਆਣਾ ਪੱਛਮੀ ਸਰਕਲ ਅਧੀਨ ਪੈਂਦੇ ਸਿਵਲ ਲਾਈਨ ਹਲਕੇ 'ਚ ਸ਼ੁਰੂ ਕੀਤੇ ਗਏ ਪਾਇਲਟ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਵਿਧਾਇਕ ਬੱਗਾ ਨੇ ਦੱਸਿਆ ਕਿ ਵਿਭਾਗ ਵਲੋਂ ਇਸ ਕੰਮ ਲਈ 98 ਲੱਖ, 26 ਹਜ਼ਾਰ 416 ਰੁਪਏ ਦੀ ਅਨੁਮਾਨਿਤ ਰਾਸ਼ੀ ਖਰਚਣ ਦਾ ਪ੍ਰਬੰਧ ਕੀਤਾ ਗਿਆ ਹੈ | ਉਪਕਾਰ ਨਗਰ ਇਲਾਕੇ ਵਿਚੋਂ ਖਿੱਲਰੀਆਂ ਅਤੇ ਲਟਕਦੀਆਂ ਤਾਰਾਂ ਨੂੰ ਤਰਤੀਬਵਾਰ ਹਟਾਉਣ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਦੀ ਹਰ ਗਲੀ-ਮੁਹੱਲੇ ਤੇ ਬਾਜ਼ਾਰਾਂ ਵਿਚ ਉਲਝੀਆਂ ਤੇ ਬਿਖਰੀਆਂ ਤਾਰਾਂ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਪੰਜਾਬ ਸਰਕਾਰ ਨੇ ਇਸ ਜਾਲ ਨੂੰ ਹਟਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ | ਉੱਤਰੀ ਵਿਧਾਨ ਸਭਾ ਦੇ ਉਪਕਾਰ ਨਗਰ ਤੋਂ ਸ਼ੁਰੂ ਕੀਤੇ ਗਏ ਇਸ ਪ੍ਰੋਜੈਕਟ ਵਿਚ ਹਰ ਵਾਰਡ ਅਤੇ ਹਰ ਗਲੀ ਤੋਂ ਇਕ-ਇਕ ਕਰਕੇ ਤਾਰਾਂ ਹਟਾਈਆਂ ਜਾਣਗੀਆਂ, ਜੋ ਕਿ ਨਿਰਵਿਘਨ ਬਿਜਲੀ ਸਪਲਾਈ ਕਰਨ ਵਿਚ ਸਹਾਇਕ ਸਿੱਧ ਹੋਵੇਗਾ | ਇਸ ਮੌਕੇ ਕਾਮਰਾਜ ਬੌਬੀ ਸ਼ਰਮਾ, ਪੁਨੀਤ ਮਨੋਚਾ, ਡਾ. ਆਨੰਦ ਮਲਹੋਤਰਾ, ਤੇਜਪਾਲ ਸ਼ਰਮਾ, ਕਪਿਲ ਸ਼ਰਮਾ, ਸ਼ਿਵਮ ਸ਼ਰਮਾ, ਪੀਯੂਸ਼ ਗੋਇਲ, ਅਰਵਿੰਦ ਗੋਇਲ, ਲੱਕੀ ਡਾਬਰ, ਪਵਨ ਰੁਦਰਾ, ਅਕਸ਼ਿਤ ਬਜਾਜ, ਕਰਨ ਬਜਾਜ, ਦੀਪਕ ਬਜਾਜ, ਗੀਤਿਕ ਗੁਗਲਾਨੀ, ਰਾਹੁਲ ਰੁਦਰਾ, ਕੁਕਵੰਤ ਸਿੰਘ, ਮਿੱਕੀ, ਚੰਦਨ ਕਪੂਰ, ਸੌਰਭ ਤਿਵਾੜੀ, ਨਰਿੰਦਰ ਅਰੋੜਾ, ਨੰਨਾ ਭਾਰਦਵਾਜ, ਭੰਡਾਰੀ ਜੀ ਅਤੇ ਅਸ਼ੀਸ਼ ਗੁਲਾਟੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵਪਾਰ ਸਮਝੌਤੇ ਨੂੰ ਲੈ ਕੇ ਰਾਹੁਲ ਗਾਂਧੀ ਵਲੋਂ ਕਿਸਾਨਾਂ ਦੇ ਹੱਕ ਵਿਚ ਮਾਰਿਆ ਹਾਅ ਦਾ ਨਾਅਰਾ ਸ਼ਲਾਘਾਯੋਗ-ਚੇਅਰਮੈਨ ਹੁੰ... ਅਗਲੀ ਖ਼ਬਰ ਆਰਜੀ ਹਸਪਤਾਲ ਮਿਸ਼ਨ ਸਵਸਥ ਕਵਚ ਮੁਹਿੰਮ ਦਾ ਬਣਿਆ ਹਿੱਸਾ ਹਾਈ ਬਲੱਡ ਪ੍ਰੈਸ਼ਰ ਇਕ ਮੂਕ ਮਹਾਂਮਾਰੀ ਹੈ-ਡਾ. ਬੰਸਲ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।