17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਚੌਕੀਦਾਰ ਨੂੰ ਬੰਦੀ ਬਣਾ ਕੇ ਲੁਟੇਰੇ ਲੱਖਾਂ ਰੁਪਏ ਮੁੱਲ ਦਾ ਸਰੀਆ ਤੇ ਹੋਰ ਸਾਮਾਨ ਲੁੱਟ ਕੇ ਹੋਏ ਫ਼ਰਾਰ <br/>

ਅਜੀਤ ਡੈਸਕ 19-02-2026
ਲੁਧਿਆਣਾ, 18 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਦੁੱਗਰੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਜਵੱਦੀ ਨਹਿਰ ਪੁੱਲ ਤੇ ਪੁਲ ਦੀ ਉਸਾਰੀ ਲਈ ਰੱਖੇ ਸਮਾਨ ਨੂੰ ਲੁਟੇਰਿਆ ਵਲੋਂ ਚੌਂਕੀਦਾਰ ਨੂੰ ਬੰਦੀ ਬਣਾ ਉਪਰੰਤ ਲੁੱਟ ਲਿਆ ਤੇ ਫਰਾਰ ਹੋ ਗਏ | ਪੁਲਿਸ ਵਲੋਂ ਇਸ ਸਬੰਧੀ ਠੇਕੇਦਾਰ ਨਮਨਪ੍ਰੀਤ ਸਿੰਘ ਵਾਸੀ ਭਾਈ ਰਣਧੀਰ ਸਿੰਘ ਨਗਰ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਨਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਜਵੱਦੀ ਨਹਿਰ ਪੁੱਲ ਦੀ ਉਸਾਰੀ ਲਈ ਮੁਹੱਲਾ ਪ੍ਰਕਾਸ਼ ਨਗਰ ਜਵੱਦੀ ਨੇੜੇ ਨਹਿਰ ਤੇ ਸਮਾਨ ਰੱਖਿਆ ਹੋਇਆ ਸੀ ਅਤੇ ਇਸ ਸਮਾਨ ਦੀ ਰਾਖੀ ਲਈ ਉਨ੍ਹਾਂ ਨੇ ਚੌਂਕੀਦਾਰ ਬਹਾਦਰ ਸਿੰਘ ਨੂੰ ਤੈਨਾਤ ਕੀਤਾ ਸੀ | ਬੀਤੀ ਰਾਤ ਅੱਠ ਲੁਟੇਰੇ ਉਕਤ ਜਾਇਦਾਦ ਵਿਚ ਦਾਖਲ ਹੋਏ ਅਤੇ ਬਹਾਦਰ ਸਿੰਘ ਨੂੰ ਬੰਦੀ ਬਣਾਉਣ ਉਪਰੰਤ ਇਹ ਲੁਟੇਰੇ ਉੱਥੇ ਪਈਆਂ ਬੋਰੀਆਂ ਅਤੇ 67 ਕੁਵਿੰਟਲ ਲੋਹਾ ਚੋਰੀ ਕਰਕੇ ਫਰਾਰ ਹੋ ਗਏ | ਚੌਂਕੀਦਾਰ ਵੱਲੋਂ ਇਸ ਦੀ ਸੂਚਨਾ ਨਮਨਪ੍ਰੀਤ ਸਿੰਘ ਨੂੰ ਦਿੱਤੀ ਗਈ ਜਿਸ ਨੇ ਇਸਦੀ ਇਤਲਾਹ ਪੁਲਿਸ ਨੂੰ ਦਿੱਤੀ | ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ | ਪੁਲਿਸ ਵੱਲੋਂ ਉੱਥੇ ਨੇੜੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ ਗਈ ਤਾਂ ਜੋ ਲੁਟੇਰਿਆਂ ਦਾ ਪਤਾ ਲਗਾਇਆ ਜਾ ਸਕੇ, ਪਰ ਦੇਰ ਸ਼ਾਮ ਤੱਕ ਪੁਲਿਸ ਨੂੰ ਸਫਲਤਾ ਨਹੀਂ ਮਿਲੀ ਸੀ | ਇਹ ਲੁਟੇਰੇ ਇਹ ਸਾਰਾ ਸਮਾਨ ਇੱਕ ਵੱਡੇ ਕੈਂਟਰ ਵਿਚ ਲੋਡ ਕਰਕੇ ਫਰਾਰ ਹੋਏ ਸਨ | ਪੁਲਿਸ ਵੱਲੋਂ ਹੁਣ ਕੈਂਟਰ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ |

ਪਿਛਲੀ ਖ਼ਬਰ ਭਾਈ-ਭਤੀਜਾਵਾਦ, ਖੁਦ ਦੀ ਵਡਿਆਈ ਲੋਕਤੰਤਰ ਵਿਵਸਥਾ ਲਈ ਸ਼ਰਮਨਾਕ-ਸੁਪਰੀਮ ਕੋਰਟ ਅਗਲੀ ਖ਼ਬਰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਵਿਸ਼ੇਸ਼ ਜਪ ਤਪ ਚੁਪਹਿਰਾ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।