15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਡਾਇਰੈਕਟਰ ਉੱਚ ਸਿੱਖਿਆ ਦੇ ਕਹਿਣ 'ਤੇ ਕੁਲਭੂਸ਼ਨ ਸ਼ਰਮਾ ਨੇ ਕੀਤਾ ਧਰਨਾ ਖ਼ਤਮ <br/>

ਕੁਲਭੂਸ਼ਨ ਸ਼ਰਮਾ ਆਪਣੇ ਪਰਿਵਾਰ ਅਤੇ ਸਾਥੀਆਂ ਸਮੇਤ ਧਰਨਾ ਚੁੱਕਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ, ਨਾਲ ਹੋਰ ਹਾਜ਼ਰੀਨ | ਤਸਵੀਰ-ਬਲਬੀਰ ਸਿੰਘ ਰਾਣਾ <br/> 22-02-2026
ਲਾਡੋਵਾਲ, 21 ਫਰਵਰੀ (ਬਲਬੀਰ ਸਿੰਘ ਰਾਣਾ)-ਪਿਛਲੇ ਦਿਨੀਂ ਡਾਇਰੈਕਟਰ ਉਚ ਸਿੱਖਿਆ, ਪੰਜਾਬ ਨੇ ਸ਼੍ਰੀ ਆਤਮ ਵੱਲਭ ਜੈਨ ਕਾਲਜ ਦੇ ਪਿੰ੍ਰਸੀਪਲ ਸੰਦੀਪ ਗੁਪਤਾ ਅਤੇ ਧਰਨੇ 'ਤੇ ਬੈਠੇ ਮੁਲਾਜ਼ਮ ਕੁਲ ਭੂਸ਼ਨ ਨੂੰ ਆਪਣੇ ਦਫ਼ਤਰ ਵਿਚ ਬੁਲਾਇਆ ਸੀ ¢ ਉਨ੍ਹਾਂ ਨੇ ਦੋਹਾਂ ਧਿਰਾਂ ਨਾਲ ਗੱਲਬਾਤ ਤੋਂ ਬਾਅਦ ਇਸ ਮੁੱਦੇ 'ਤੇ 2 ਡੀ.ਡੀ.ਪੀ.ਆਈ. ਅਫ਼ਸਰਾਂ ਦੀ ਕਮੇਟੀ ਬਣਾ ਦਿੱਤੀ ਤੇ ਉਨ੍ਹਾਂ ਨੂੰ ਜਲਦ ਰਿਪੋਰਟ ਤਿਆਰ ਕਰਕੇ ਸੌਂਪਣ ਲਈ ਕਿਹਾ | ਇਸ ਸਬੰਧੀ ਗੱਲਬਾਤ ਕਰਦਿਆਂ ਕੁਲਭੂਸ਼ਣ ਸ਼ਰਮਾ ਨੇ ਦੱਸਿਆ ਕਿ ਡਾਇਰੈਕਟਰ ਉਚ ਸਿੱਖਿਆ ਪੰਜਾਬ ਦੇ ਇਕ ਅਜਿਹੇ ਅਫ਼ਸਰ ਹਨ, ਜਿਨ੍ਹਾਂ ਨੇ ਮੁਲਾਜ਼ਮ ਨੂੰ ਕਿਹਾ ਕਿ ਤੁਸੀਂ ਆਪਣਾ ਧਰਨਾ ਚੁੱਕ ਲਵੋ | ਕੁਲਭੂਸ਼ਨ ਨੇ ਦੱਸਿਆ ਕਿ ਫਿਰ ਮੈਂ ਵਾਪਸ ਆਕੇ ਸਾਰੀ ਗੱਲਬਾਤ ਆਪਣੇ ਪਰਿਵਾਰ, ਸਹਿਯੋਗੀਆਂ ਤੇ ਏ.ਯੂ.ਸੀ.ਟੀ. ਜਥੇਬੰਦੀ ਨਾਲ ਕੀਤੀ¢ ਜਦ ਕਿ ਜਥੇਬੰਦੀ ਦੇ ਪ੍ਰਧਾਨ ਪ੍ਰੋਫ਼ੈਸਰ ਤਰੁਣ ਘਈ ਨੇ ਅੱਜ ਸ਼ਨੀਵਾਰ ਸਵੇਰੇ ਡਾਇਰੈਕਟਰ ਉਚ ਸਿੱਖਿਆ, ਪੰਜਾਬ ਨਾਲ ਇਸ ਮੁੱਦੇ 'ਤੇ ਵਿਸਥਾਰ ਨਾਲ ਗੱਲਬਾਤ ਕੀਤੀ ਅਤੇ ਡਾਇਰੈਕਟਰ ਸਾਹਿਬ ਨੇ ਉਨ੍ਹਾਂ ਨੂੰ ਵੀ ਕਿਹਾ ਕਿ ਜਾਂਚ ਚੱਲ ਰਹੀ ਹੈ, ਤੁਸੀਂ ਵੀ ਸਾਡੇ ਵਲੋਂ ਕੁਲਭੂਸ਼ਨ ਨੂੰ ਕਹੋ ਕਿ ਧਰਨਾ ਚੁੱਕ ਲਵੇ, ਅਸੀਂ ਕਾਨੂੰਨ ਅਨੁਸਾਰ ਉਸ ਦਾ ਇਨਸਾਫ਼ ਜਲਦ ਕਰਾਂਗੇ¢ ਕੁੱਲ ਭੂਸ਼ਣ ਸ਼ਰਮਾ ਨੇ ਕਿਹਾ ਕਿ ਮੈਂ ਡਾਇਰੈਕਟਰ ਉੱਚ ਸਿੱਖਿਆ ਵਲੋਂ ਭਰੋਸਾ ਦਿੱਤੇ ਜਾਣ 'ਤੇ ਕਿ ਕਾਨੂੰਨ ਅਨੁਸਾਰ ਮੈਨੂੰ ਇਨਸਾਫ਼ ਮਿਲੇਗਾ, ਮੈਂ 34 ਦਿਨਾਂ ਤੋਂ ਚੱਲ ਰਿਹਾ ਦਿਨ ਰਾਤ ਦਾ ਧਰਨਾ ਹਾਲ ਦੀ ਘੜੀ ਖ਼ਤਮ ਕਰ ਰਿਹਾ ਹਾਂ ਤੇ ਸਾਥ ਦੇਣ ਵਾਲੇ ਸਾਥੀਆਂ ਦਾ ਧੰਨਵਾਦ ਕੀਤਾ ¢

ਪਿਛਲੀ ਖ਼ਬਰ ਪੀ. ਐਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਸਰਕਲਾਂ ਦੀ ਹੋਈ ਚੋਣ <br/> ਅਗਲੀ ਖ਼ਬਰ ਲੱਖਾਂ ਰੁਪਏ ਦੇ ਗਹਿਣੇ ਅਤੇ ਚੋਰੀ ਕਰਨ ਦੇ ਮਾਮਲੇ 'ਚ ਰਿਸ਼ਤੇਦਾਰਾਂ ਖ਼ਿਲਾਫ਼ ਕੇਸ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।