28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਨਿਰਯਾਤ ਉਤਪਾਦਾਂ 'ਤੇ ਡਿਊਟੀਆਂ ਅਤੇ ਟੈਕਸਾਂ ਦੀ ਛੋਟ ਯੋਜਨਾ ਵਿਚ ਤਿੱਖੀ ਕਟੌਤੀ ਐੱਮ. ਐੱਸ. ਐੱਮ. ਈ. ਨਿਰਯਾਤ ਨੂੰ ਪ੍ਰਭਾਵਿਤ ਕਰੇਗੀ-ਸੀਸੂ ਪ੍ਰਧਾਨ ਆਹੂਜਾ <br/>

ਅਜੀਤ ਡੈਸਕ 28-02-2026
ਲੁਧਿਆਣਾ, 27 ਫਰਵਰੀ (ਜਤਿੰਦਰ ਭੰਬੀ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕੇਂਦਰੀ ਬਜਟ 2026-27 ਵਿਚ ਐਲਾਨੀ ਗਈ ਨਿਰਯਾਤ ਉਤਪਾਦਾਂ 'ਤੇ ਡਿਊਟੀਆਂ ਅਤੇ ਟੈਕਸਾਂ ਦੀ ਛੋਟ ਯੋਜਨਾ ਦੇ ਤਹਿਤ ਲਾਭਾਂ ਵਿਚ ਹਾਲ ਹੀ ਵਿਚ ਕੀਤੀ ਗਈ ਕਟੌਤੀ ਅਤੇ ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ ਦੁਆਰਾ ਜਾਰੀ ਨੋਟੀਫ਼ਿਕੇਸ਼ਨ 'ਤੇ ਗੰਭੀਰ ਚਿੰਤਾ ਪ੍ਰਗਟ ਕਰਦੀਆਂ ਕਿਹਾ ਕਿ ਬਜਟ ਦਸਤਾਵੇਜ਼ਾਂ ਦੇ ਅਨੁਸਾਰ, ਨਿਰਯਾਤ ਉਤਪਾਦਾਂ 'ਤੇ ਡਿਊਟੀਆਂ ਅਤੇ ਟੈਕਸਾਂ ਦੀ ਛੋਟ ਯੋਜਨਾ ਦੇ ਤਹਿਤ ਵੰਡ ਵਿੱਤੀ ਸਾਲ 2025-26 ਵਿਚ 18,232.50 ਕਰੋੜ ਤੋਂ ਘਟਾ ਕੇ ਵਿੱਤੀ ਸਾਲ 2026-27 ਵਿਚ10 ਹਜ਼ਾਰ ਕਰੋੜ ਕਰ ਦਿੱਤੀ ਗਈ ਹੈ | ਇਸ ਤੋਂ ਇਲਾਵਾ ਨਿਰਯਾਤ ਉਤਪਾਦਾਂ 'ਤੇ ਡਿਊਟੀਆਂ ਅਤੇ ਟੈਕਸਾਂ ਦੀ ਛੋਟ ਨੋਟੀਫ਼ਿਕੇਸ਼ਨ ਨੰਬਰ 60 ਮਿਤੀ 23 ਫਰਵਰੀ, 2026 ਨੇ ਤੁਰੰਤ ਪ੍ਰਭਾਵ ਨਾਲ ਨਿਰਯਾਤ ਉਤਪਾਦਾਂ 'ਤੇ ਡਿਊਟੀਆਂ ਅਤੇ ਟੈਕਸਾਂ ਦੀ ਛੋਟ ਦਰਾਂ ਨੂੰ ਪਹਿਲਾਂ ਸੂਚਿਤ ਦਰਾਂ ਅਤੇ ਮੁੱਲ ਸੀਮਾਵਾਂ ਦੇ 50 ਫ਼ੀਸਦੀ ਤੱਕ ਸੀਮਤ ਕਰ ਦਿੱਤਾ ਹੈ | ਸੀਸੂ ਨੇ ਕਿਹਾ ਕਿ ਬਜਟ ਵੰਡ ਵਿਚ ਕਟੌਤੀ ਅਤੇ ਦਰਾਂ ਵਿਚ ਕਟੌਤੀ ਦੇ ਸੰਯੁਕਤ ਪ੍ਰਭਾਵ ਨਾਲ ਨਿਰਯਾਤਕਾਂ ਨੂੰ ਉਪਲਬਧ ਲਾਭ ਦੇ ਲਗਭਗ 65-75 ਫ਼ੀਸਦੀ ਦਾ ਪ੍ਰਭਾਵਸ਼ਾਲੀ ਨੁਕਸਾਨ ਹੋਵੇਗਾ | ਚੈਂਬਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਟੈਕਸਟਾਈਲ ਸੈਕਟਰ, ਜਿਸ 'ਤੇ ਜ਼ਿਆਦਾਤਰ ਐੱਮ.ਐੱਸ.ਐੱਮ.ਈ. ਦਾ ਦਬਦਬਾ ਹੈ ਅਤੇ ਬਹੁਤ ਘੱਟ ਮੁਨਾਫ਼ੇ 'ਤੇ ਕੰਮ ਕਰਦਾ ਹੈ | ਇਸ ਕਰਕੇ ਐੱਮ.ਐੱਸ.ਐੱਮ.ਈ. ਸਭ ਤੋਂ ਵੱਧ ਪ੍ਰਭਾਵਿਤ ਹੋਵੇਗਾ ਜੋ ਵੱਡੇ ਉਦਯੋਗਾਂ ਦੀ ਰੀੜ੍ਹ ਦੀ ਹੱਡੀ ਵਜੋਂ ਜਾਣਿਆਂ ਜਾਂਦਾ ਹੈ | ਨਿਰਯਾਤਕਾਂ ਨੂੰ ਪਹਿਲਾਂ ਹੀ ਉਚ ਲੌਜੀਸਟਿਕ ਲਾਗਤ, ਮਹਿੰਗੇ ਬਿਜਲੀ ਟੈਰਿਫ਼, ਉਚੀਆਂ ਵਿਆਜ ਦਰਾਂ ਅਤੇ ਬੰਗਲਾਦੇਸ਼, ਵੀਅਤਨਾਮ ਅਤੇ ਚੀਨ ਵਰਗੇ ਦੇਸ਼ਾਂ ਤੋਂ ਤੀਬਰ ਮੁਕਾਬਲੇਬਾਜ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਆਰ.ਓ.ਡੀ.ਟੀ.ਈ.ਪੀ. ਸਹਾਇਤਾ ਵਿਚ ਅਚਾਨਕ ਕਟੌਤੀ ਬਹੁਤ ਸਾਰੇ ਨਿਰਯਾਤ ਆਰਡਰ ਵਪਾਰਕ ਤੌਰ 'ਤੇ ਅਸੰਭਵ ਬਣਾ ਸਕਦੀ ਹੈ |

ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਦੁੱਗਰੀ ਵਿਖ਼ੇ ਗੁਰਮਤਿ ਕੀਰਤਨ ਸਮਾਗਮ <br/> ਅਗਲੀ ਖ਼ਬਰ ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।