28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਸੰਤ ਬਾਬਾ ਮੁਕੰਦ ਸਿੰਘ ਦਾ ਬਰਸੀ ਸਮਾਗਮ ਅੱਜ <br/>

ਅਜੀਤ ਡੈਸਕ 28-02-2026
ਡਾਬਾ/ਲੁਹਾਰਾ, 27 ਫਰਵਰੀ (ਕੁਲਵੰਤ ਸਿੰਘ ਸੱਪਲ)-ਸੰਤ ਬਾਬਾ ਮੁਕੰਦ ਸਿੰਘ ਦੀ 43ਵੀਂ ਬਰਸੀ ਅਤੇ ਗੁਰਮੇਲ ਸਿੰਘ ਦੀ ਨਿੱਘੀ ਯਾਦ ਵਿਚ ਜੀ. ਐਸ. ਐਗਰੀਕਲਚਰ ਇੰਡਸਟਰੀ ਜਲੇਬੀਆਂ ਵਾਲਾ ਗੁਰਦੁਆਰਾ ਸਾਹਿਬ ਬਾਬਾ ਮੁਕੰਦ ਸਿੰਘ ਨਗਰ ਡਾਬਾ ਵਿਖੇ 28 ਫਰਵਰੀ ਦਿਨ ਸ਼ਨੀਵਾਰ ਨੂੰ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਜਾਣਗੇ | ਸਮਾਗਮ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਮਹਿਲ ਸਿੰਘ ਨੇ ਦੱਸਿਆ ਕਿ ਸਵੇਰੇ 6:30 ਵਜੇ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਹਜੂਰੀ ਰਾਗੀ ਜੱਥਾ ਕੋਟਲਾ ਅਜਨੇਰ ਵਾਲੇ ਸਵੇਰੇ 10:30 ਵਜੇ ਤੋਂ 11:30 ਵਜੇ ਤੱਕ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕਰਨਗੇ | ਉਪਰੰਤ ਭਾਈ ਮਹਿਤਾਬ ਸਿੰਘ ਖ਼ਾਲਸਾ ਜਲੰਧਰ ਵਾਲੇ ਸਵੇਰੇ 11:30 ਵਜੇ ਤੋਂ ਇਕ ਵਜੇ ਤੱਕ ਕੀਰਤਨ ਦੀ ਹਾਜ਼ਰੀ ਭਰ ਕੇ ਸੰਗਤ ਦੇ ਹਿਰਦਿਆਂ 'ਤੇ ਅੰਮਿ੍ਤਮਈ ਗੁਰਬਾਣੀ ਕੀਰਤਨ ਰਸ ਦੀ ਵਰਖਾ ਕਰਨਗੇ | ਉਕਤ ਬਰਸੀ ਸਮਾਗਮ ਬਾਬਾ ਮੁਕੰਦ ਸਿੰਘ ਨਗਰ ਅਤੇ ਪਿੰਡ ਡਾਬਾ ਨਿਵਾਸੀਆਂ ਦੇ ਨਿੱਘੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ |

ਪਿਛਲੀ ਖ਼ਬਰ ਰੋਜ਼ਾਨਾ ਲੱਗ ਰਹੇ ਅਣ-ਐਲਾਨੇ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਉਦਯੋਗਪਤੀ ਸਨਅਤਾਂ ਨੂੰ ਤਾਲਾ ਲਗਾਉਣ ਲਈ ਹੋਏ ਮਜਬੂਰ... ਅਗਲੀ ਖ਼ਬਰ ਪ੍ਰਵਾਸੀ ਭਾਰਤੀ ਡਾ. ਧਾਲੀਵਾਲ ਵਲੋਂ ਕੀਤੀਆਂ ਇਤਰਾਜ਼ਯੋਗ ਟਿੱਪਣੀਆਂ ਨੂੰ ਲੈ ਕੇ ਹੌਬੀ ਦੀ ਅਗਵਾਈ ਹੇਠ ਪੁਲਿਸ ਕਮਿਸ਼ਨਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।