ਲੁਧਿਆਣਾ, 28 ਫਰਵਰੀ (ਡਾ. ਤਰਲੋਚਨ ਸਿੰਘ)-ਹਲਕਾ ਉੱਤਰੀ ਅਧੀਨ ਪੈਂਦੇ ਵਾਰਡ ਨੰਬਰ 93 'ਚ ਸਥਿਤ ਮੁਹੱਲਾ ਸੁਨੀਲ ਨਗਰ ਵਿਖੇ ਨਵੀਂ ਵਾਟਰ ਸਪਲਾਈ ਲਾਈਨ ਵਿਛਾਉਣ ਦੇ ਕੰਮ ਦਾ ਉਦਘਾਟਨ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਵਿਧੀਵਤ ਪੂਜਣ ਕਰਕੇ ਕੀਤਾ ਗਿਆ | ਵਿਧਾਇਕ ਬੱਗਾ ਨੇ ਦੱਸਿਆ ਕਿ ਇਸ ਪਾਈਪ ਲਾਈਨ ਵਿਛਾਉਣ ਦੇ ਕੰਮ 'ਤੇ ਲਗਭਗ 49.86 ਲੱਖ ਰੁਪਏ ਦੀ ਲਾਗਤ ਆਵੇਗੀ | ਇਸ ਮੌਕੇ ਨਗਰ ਨਿਗਮ ਦੀ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਵੀ ਹਾਜ਼ਰ ਸਨ | ਇਸ ਵਾਟਰ ਸਪਲਾਈ ਲਾਈਨ ਦੇ ਸ਼ੁਰੂ ਕੀਤੇ ਕੰਮ ਬਾਰੇ ਜਾਣਕਾਰੀ ਦਿੰਦਿਆਂ ਵਿਧਾਇਕ ਬੱਗਾ ਨੇ ਦੱਸਿਆ ਕਿ ਪੁਰਾਣੀ ਵਾਟਰ ਸਪਲਾਈ ਲਾਈਨ ਰਾਹੀਂ ਸਪਲਾਈ ਹੋ ਰਹੇ ਗੰਦੇ ਪਾਣੀ ਕਾਰਨ ਸਥਾਨਕ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਹੁਣ ਨਵੀਂ ਪਾਈਪ ਲਾਈਨ ਵਿਛਾਉਣ ਨਾਲ ਸੈਂਕੜੇ ਪਰਿਵਾਰਾਂ ਨੂੰ ਜਿੱਥੇ ਪੀਣ ਵਾਲਾ ਸ਼ੁੱਧ ਪਾਣੀ ਮਿਲੇਗਾ, ਉੱਥੇ ਮੌਸਮੀ ਬਿਮਾਰੀਆਂ ਤੋਂ ਵੀ ਰਾਹਤ ਮਿਲੇਗੀ | ਇਸ ਮੌਕੇ ਪਿ੍ੰਸੀਪਲ ਇੰਦਰਜੀਤ ਕੌਰ ਨੇ ਕਿਹਾ ਕਿ 'ਆਪ' ਸਰਕਾਰ ਦੇ ਪਿਛਲੇ ਚਾਰ ਸਾਲਾਂ ਦੇ ਰਾਜ ਦੌਰਾਨ ਵਿਕਾਸ ਦੇ ਕੰਮ ਤੇਜ਼ੀ ਨਾਲ ਚੱਲ ਰਹੇ ਹਨ | ਇਸ ਮੌਕੇ ਓ ਐਂਡ ਐਮ ਬ੍ਰਾਂਚ ਦੇ ਐਕਸੀਅਨ ਰਣਦੀਪ ਸਿੰਘ, ਐਸ.ਡੀ.ਓ. ਅੰਸ਼ੁਲ ਗਰਚਾ, ਜੇ.ਈ. ਰਜਿੰਦਰ ਸਿੰਘ, ਸੀ.ਐਸ.ਆਈ. ਬੰਟੀ ਡੋਗਰਾ, ਐਸ.ਆਈ. ਕੌਸ਼ਲ ਕੁਮਾਰ, ਗੌਰਵ ਬੱਗਾ, ਦਸਮੇਸ਼ ਸਿੰਘ, ਮੰਨੂ ਠੁਕਰਾਲ, ਸੰਜੇ ਪ੍ਰਸ਼ਾਦ, ਕੇ.ਕੇ. ਚਾਵਲਾ, ਸੰਦੀਪ ਮੱਲ੍ਹੀ, ਪਵਨ ਕੁਮਾਰ ਸ਼ਰਮਾ, ਸਚਿਨ ਦੁੱਗਲ, ਲਵ ਕੁਮਾਰ ਸ਼ਾਸਤਰੀ, ਪੰਕਜ ਸ਼ਰਮਾ, ਰਾਕੇਸ਼, ਸਾਗਰ ਕਨੌਜੀਆ, ਲਿਖੀ ਰਾਮ, ਬੀ.ਐਲ. ਬਾਸਕ, ਸੰਤੋਸ਼ ਪਾਂਡੇ, ਪਰਮਜੀਤ ਸਿੰਘ, ਰੌਸ਼ਨ ਰਾਵਤ, ਵਿਜੇ ਕੁਮਾਰ, ਪ੍ਰਕਾਸ਼ ਪਾਸਵਾਨ, ਰਿੰਕੀ, ਨੀਲਮ, ਬਿੰਦੂ, ਪਿ੍ਆ, ਉਰਮਿਲਾ, ਪੂਜਾ, ਆਸ਼ਾ ਆਦਿ ਵੀ ਹਾਜ਼ਰ ਸਨ |
ਸੁਨੀਲ ਨਗਰ 'ਚ ਨਵੀਂ ਵਾਟਰ ਸਪਲਾਈ ਪਾਈਪ ਲਾਈਨ ਵਿਛਾਉਣ ਨਾਲ ਸੈਂਕੜੇ ਪਰਿਵਾਰਾਂ ਨੂੰ ਮਿਲੇਗਾ ਸ਼ੁੱਧ ਪਾਣੀ-ਵਿਧਾਇਕ ਬੱਗਾ <br/>
ਹਲਕਾ ਉੱਤਰੀ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਾਰਡ ਨੰਬਰ 93 'ਚ ਸਥਿਤ ਮੁਹੱਲਾ ਸੁਨੀਲ ਨਗਰ ਵਿਖੇ ਨਵੀਂ ਵਾਟਰ ਸਪਲਾਈ ਲਾਈਨ ਵਿਛਾਉਣ ਦੇ ਕੰਮ ਦਾ ਉਦਘਾਟਨ ਕਰਦੇ ਹੋਏ, ਉਨ੍ਹਾਂ ਨਾਲ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਅਤੇ ਹੋਰ | ਅਜੀਤ ਤਸਵੀਰ<br/>
01-03-2026