20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਹੋਲੇ ਮਹੱਲੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ <br/>

ਪੰਥ ਪ੍ਰਸਿੱਧ ਪ੍ਰਚਾਰਕ ਭਾਈ ਗੁਰਬਖ਼ਸ਼ ਸਿੰਘ ਗੁਲਸ਼ਨ ਇੰਗਲੈਂਡ ਵਾਲਿਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਸਤਨਾਮ ਸਿੰਘ ਮੁਸਾਫ਼ਰ, ਚਰਨਜੀਤ ਸਿੰਘ ਚੰਦਨ, ਪ੍ਰੋਫੈਸਰ ਦਿਆ ਸਿੰਘ ਅਤੇ ਪ੍ਰਬੰਧਕ | ਤਸਵੀਰ-ਕੁਲਵੰਤ ਸਿੰਘ ਸੱਪਲ <br/> 01-03-2026
ਡਾਬਾ/ਲੁਹਾਰਾ, 28 ਫਰਵਰੀ (ਕੁਲਵੰਤ ਸਿੰਘ ਸੱਪਲ)–ਗੁਰਮਤਿ ਗ੍ਰੰਥੀ ਸਭਾ ਇੰਟਰਨੈਸ਼ਨਲ ਵਲੋਂ ਹੋਲਾ ਮਹੱਲਾ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਗਲੀ ਨੰਬਰ 2 ਬੈਕ ਸਾਈਡ ਜੀ.ਐਨ.ਈ. ਕਾਲਜ ਈਸ਼ਰ ਨਗਰ ਵਿਖੇ ਬਹੁਤ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਗਿਆ¢ ਇਸ ਮÏਕੇ ਪੰਥ ਪ੍ਰਸਿੱਧ ਮਹਾਨ ਕਥਾਵਾਚਕ ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ ਇੰਗਲੈਂਡ ਵਾਲੇ, ਗਿਆਨੀ ਹਰਿੰਦਰ ਸਿੰਘ ਖਾਲਸਾ, ਗਿਆਨੀ ਗੁਰਦੇਵ ਸਿੰਘ ਬਰਨਾਲਾ ਦੇ ਜਥਿਆਂ ਵਲੋਂ ਇਲਾਹੀ ਬਾਣੀ ਦੇ ਕੀਰਤਨ ਕੀਤੇ ਗਏ ਉਨ੍ਹਾਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਬਾਣੀ ਬਾਣੇ ਨਾਲ ਜੁੜਨ ਅਤੇ ਅੰਮਿ੍ਤ ਛਕ ਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ ਇਸ ਮÏਕੇ ਭਾਈ ਸਤਨਾਮ ਸਿੰਘ ਮੁਸਾਫ਼ਰ ਭਾਈ ਚਰਨਜੀਤ ਸਿੰਘ ਚੰਦਨ ਦੀ ਅਗਵਾਈ ਵਿਚ ਰਾਗੀ ਸਿੰਘਾਂ, ਪ੍ਰਚਾਰਕ ਸਿੰਘ ਨੂੰ ਕਿਰਪਾਨ ਭੇਟ ਕਰਕੇ ਅਤੇ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮÏਕੇ ਸੰਗਤ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਇਆ ਗਿਆ | ਸਭਾ ਦੇ ਜਨਰਲ ਸਕੱਤਰ ਗਿਆਨੀ ਚਰਨਜੀਤ ਸਿੰਘ ਚੰਦਨ ਵਲੋਂ ਆਈ ਸੰਗਤ, ਸੇਵਾਦਾਰਾਂ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ ਇਸ ਮÏਕੇ ਪ੍ਰਧਾਨ ਗਿਆਨੀ ਸਤਨਾਮ ਸਿੰਘ ਮੁਸਾਫ਼ਰ, ਜਨਰਲ ਸਕੱਤਰ ਗਿਆਨੀ ਚਰਨਜੀਤ ਸਿੰਘ ਚੰਦਨ, ਸੀਨੀਅਰ ਮੀਤ ਪ੍ਰਧਾਨ ਪ੍ਰੋਫੈਸਰ ਦਿਆ ਸਿੰਘ, ਖ਼ਜ਼ਾਨਚੀ ਗੁਰਬਾਜ਼ ਸਿੰਘ, ਮੁੱਖ ਬੁਲਾਰਾ ਜਸਪ੍ਰੀਤ ਸਿੰਘ, ਲੁਹਾਰਾ ਸਰਕਲ ਦੇ ਪ੍ਰਧਾਨ ਜਗਦੀਪ ਸਿੰਘ, ਦਫ਼ਤਰ ਸਕੱਤਰ ਸਤਵੰਤ ਸਿੰਘ, ਆਈਡੀ ਮੈਨੇਜਰ ਮਨਜੋਤ ਸਿੰਘ, ਸੁਖਦੇਵ ਸਿੰਘ, ਨਰਿੰਦਰ ਸਿੰਘ, ਪਰਮਜੀਤ ਸਿੰਘ, ਰਵਿੰਦਰ ਸਿੰਘ, ਗੁਰਬਾਜ਼ ਸਿੰਘ, ਮਾਸਟਰ ਕਿਸ਼ਨ ਸਿੰਘ, ਸਤਵੰਤ ਸਿੰਘ, ਬਲਜੀਤ ਸਿੰਘ, ਸੁਖਦੇਵ ਸਿੰਘ,ਅਜੀਤ ਸਿੰਘ, ਸਿਕੰਦਰ ਸਿੰਘ ਲੁਹਾਰਾ,ਸਮੇਤ ਹੋਰ ਹਾਜ਼ਰ ਸਨ¢

ਪਿਛਲੀ ਖ਼ਬਰ 'ਆਪ' ਆਗੂ ਅਦਾਲਤ 'ਚੋਂ ਤਾਂ ਬਰੀ ਹੋ ਸਕਦੇ, ਪਰ ਪੰਜਾਬ ਦੇ ਲੋਕਾਂ ਦੀ ਅਦਾਲਤ 'ਚੋਂ ਨਹੀਂ-ਕਾਉਂਕੇ ਅਗਲੀ ਖ਼ਬਰ ਨਿਊ ਜੀ. ਐੱਮ. ਟੀ. ਪਬਲਿਕ ਸਕੂਲ ਭੱਠਾਧੂਹਾ 'ਚ ਸਾਲਾਨਾ ਅਥਲੈਟਿਕ ਮੀਟ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।