29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਇਸਲਾਮਗੰਜ 'ਚ ਨਵਜਾਤ ਬੱਚੇ ਦਾ ਭਰੂਣ ਮਿਲਣ ਨਾਲ ਹੜਕੰਪ

ਅਜੀਤ ਡੈਸਕ 03-03-2026

ਲੁਧਿਆਣਾ, 2 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੇ ਥਾਣਾ ਨੰਬਰ-2 ਅਧੀਨ ਆਉਂਦੇ ਇਲਾਕੇ ਇਸਲਾਮ ਗੰਜ ਵਿਚ ਅੱਜ ਇਕ ਨਵਜਾਤ ਬੱਚੇ ਦਾ ਭਰੂਣ ਮਿਲਣ ਨਾਲ ਇਲਾਕੇ ਵਿਚ ਹੜਕੰਪ ਮੱਚ ਗਿਆ | ਸੰਬੰਧਤ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱੱਸਿਆ ਕਿ ਅੱਜ ਸਵੇਰੇ ਜਦੋਂ ਸੀਵਰੇਜ ਕਰਮਚਾਰੀ ਇਸਲਾਮ ਗੰਜ ਵਿਚ ਸੀਵਰੇਜ ਦੀ ਸਫਾਈ ਕਰ ਰਹੇ ਸਨ ਤਾਂ ਉਨ੍ਹਾਂ ਨੰੂ ਸਫਾਈ ਦੌਰਾਨ ਇਸ ਬੱਚੇ ਦਾ ਭਰੂਣ ਮਿਲਿਆ | ਇਸਦੀ ਸੂਚਨਾ ਤੁਰੰਤ ਪੁਲਿਸ ਨੰੂ ਦਿੱਤੀ ਗਈ | ਪੁਲਿਸ ਮੌਕੇ 'ਤੇ ਪਹੁੰਚੀ ਅਤੇ ਭਰੂਣ ਨੰੂ ਆਪਣੇ ਕਬਜ਼ੇ ਵਿਚ ਲੈਕੇ ਸਿਵਿਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ | ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ |

ਪਿਛਲੀ ਖ਼ਬਰ ਸ਼ਹਿਰ ਦੇ ਦਮੋਰੀਆ ਪੁਲ 'ਤੇ ਤੀਜੀ ਵਾਰ ਸੜਕ ਬਣਾਉਣ ਦਾ ਕੰਮ <br/> ਅਗਲੀ ਖ਼ਬਰ ਫ਼ੈਕਟਰੀ 'ਚ ਮਸ਼ੀਨ ਡਿੱਗਣ ਕਾਰਨ ਵਰਕਰ ਦੀ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।