27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸੰਵਿਧਾਨ ਤੇ ਲੋਕਤੰਤਰ ਬਚਾਉਣ ਲਈ ਵਿਸ਼ਾਲ ਏਕਤਾ ਤੇ ਵੱਡੇ ਅੰਦੋਲਨ ਦੀ ਲੋੜ-ਪਾਸਲਾ <br/>

ਅਜੀਤ ਡੈਸਕ 03-03-2026
ਲੁਧਿਆਣਾ, 2 ਮਾਰਚ (ਜਸਵਿੰਦਰ ਸਿੰਘ)-ਗੁਰੂ ਨਾਨਕ ਭਵਨ 'ਚ ਮਹਾਤਮਾ ਜੋਤੀ ਰਾਓ ਫੂਲੇ-ਬਾਬਾ ਸਾਹਿਬ ਡਾ. ਬੀ.ਆਰ. ਅੰਬੇਦਕਰ ਸੋਚ ਅਤੇ ਖੱਬੇ ਪੱਖੀ ਪਾਰਟੀਆਂ ਵਲੋਂ ਸਾਂਝੇ ਤੌਰ 'ਤੇ ਇਕ ਵਿਚਾਰ ਗੋਸ਼ਟੀ ਕੀਤੀ ਗਈ, ਜਿਸ ਦੀ ਪ੍ਰਧਾਨਗੀ ਹਰਵਿੰਦਰ ਕੌਰ ਰਾਸ਼ਟਰੀ ਪ੍ਰਧਾਨ ਸਮਾਜਿਕ ਸੰਘਰਸ਼ ਪਾਰਟੀ ਨੇ ਕੀਤੀ | ਇਸ ਮੌਕੇ 'ਤੇ ਮੁੱਖ ਬੁਲਾਰੇ ਦੇ ਤੌਰ 'ਤੇ ਪੁੱਜੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਦੇਸ਼ ਵਿਚ ਸੰਵਿਧਾਨ ਅਤੇ ਲੋਕਤੰਤਰ ਨੂੰ ਮੰਨੂਵਾਦੀ ਭਾਜਪਾ ਸਰਕਾਰ ਤੋਂ ਬਚਾਉਣ ਲਈ ਵਿਸ਼ਾਲ ਏਕਤਾ ਤੇ ਵੱਡੇ ਅੰਦੋਲਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਉਹ ਸੰਵਿਧਾਨ ਤੇ ਲੋਕਤੰਤਰ ਬਚਾਉਣ ਲਈ ਹੋਰ ਰਾਜਨੀਤਿਕ, ਸਮਾਜਿਕ, ਧਰਮ ਨਿਰਪੱਖ ਪਾਰਟੀਆਂ ਦਾ ਸਾਂਝਾ ਮੰਚ ਉਸਾਰ ਕੇ ਸਮਾਜਿਕ ਨਿਆਂ ਅਤੇ ਆਰਥਿਕ ਮੁਕਤੀ ਦੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਸਮਾਜ ਨੂੰ ਲਾਮਬੰਦ ਅਤੇ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ ਕਰਨਗੇ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਕੁਲਦੀਪ ਸਿੰਘ ਇਸਾਪੁਰੀ ਮੀਤ ਪ੍ਰਧਾਨ ਬਹੁਜਨ ਮੁਕਤੀ ਪਾਰਟੀ, ਪ੍ਰਗਟ ਸਿੰਘ ਜਾਮਾਰਾਏ ਸੂਬਾ ਸਕੱਤਰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ, ਕਾਮਰੇਡ ਹਰਬੰਸ ਮਾਂਗਟ, ਹਰਵਿੰਦਰ ਕੌਰ ਕੌਮੀ ਪ੍ਰਧਾਨ ਸਮਾਜਿਕ ਸੰਘਰਸ਼ ਪਾਰਟੀ, ਵਿਨੋਦ ਕਦਮ ਮੀਤ ਪ੍ਰਧਾਨ ਸਮਾਜਿਕ ਸੰਘਰਸ਼ ਪਾਰਟੀ, ਬਲਵਿੰਦਰ ਸਿੰਘ ਪ੍ਰਧਾਨ ਲੋਕ ਅਧਿਕਾਰ ਲਹਿਰ, ਭਗਵੰਤ ਸਮਾਓ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਨੇ ਸੰਬੋਧਨ ਕਰਦਿਆਂ ਸੰਵਿਧਾਨ ਤੇ ਲੋਕਤੰਤਰ ਬਚਾਓ ਮੋਰਚੇ ਨੂੰ ਉਸਾਰਨ ਲਈ ਤਨੋ, ਮਨੋ, ਧਨੋ ਸਹਿਯੋਗ ਕਰਨ ਦਾ ਫ਼ੈਸਲਾ ਕੀਤਾ | ਸਟੇਜ ਦੀ ਕਾਰਵਾਈ ਜਸਵਿੰਦਰ ਸਿੰਘ ਨੇ ਬਾਖੂਬੀ ਨਿਭਾਈ | ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹਨਾਂ ਹਮਲਿਆਂ ਸਬੰਧੀ ਸਾਜ਼ਿਸ਼ੀ ਚੁੱਪ ਦੀ ਵੀ ਹਾਜ਼ਰੀਨ ਨੇ ਨਿੰਦਾ ਕੀਤੀ | ਇਸ ਮੌਕੇ ਰਘਵੀਰ ਸਿੰਘ ਬੈਨੀਪਾਲ, ਜਗਤਾਰ ਸਿੰਘ ਚਕੋਹੀ, ਪ੍ਰੋ. ਜੈਪਾਲ ਸਿੰਘ, ਗੁਰਨਾਮ ਸਿੰਘ ਦਾਉਦ, ਪਰਮਜੀਤ ਸਿੰਘ ਲੁਧਿਆਣਾ, ਹਰਨੇਕ ਸਿੰਘ ਗੁੱਜਰਵਾਲ, ਘਣਸ਼ਾਮ, ਸ਼ਲਿੰਦਰ ਧੀਮਾਨ, ਗੁਰਪ੍ਰੀਤਮ ਸਿੰਘ ਚੀਮਾ, ਸਿਕੰਦਰ ਸਿੰਘ ਸੁਨੇਤ, ਸਰਪੰਚ ਚਰਨ ਦਾਸ, ਗੁਰਮੇਲ ਸਿੰਘ ਗੁਰਬਖਸ਼ਪੁਰਾ, ਹਰਦਿਆਲ ਸਿੰਘ ਕੈੜਾ, ਹਰਚੰਦ ਸਿੰਘ ਜਖਵਾਲੀ ਤੇ ਗੁਰਦੀਪ ਸਿੰਘ ਕਾਲੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜੰਗ ਕਾਰਨ ਸੋਨੇ ਦੀਆਂ ਕੀਮਤਾਂ 'ਚ ਭਾਰੀ ਵਾਧਾ ਅਗਲੀ ਖ਼ਬਰ ਅਗਨੀਵੀਰ ਭਰਤੀ 'ਚ ਲਿਖਤੀ ਪੇਪਰ ਦੀ ਮੁਫ਼ਤ ਤਿਆਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।