28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਪੰਜਾਬ ਵਾਸੀ ਹੋਲੀ ਤੇ ਹੋਲਾ ਮਹੱਲਾ ਗੁਲਾਲ ਤੇ ਫੁੱਲਾਂ ਨਾਲ ਮਨਾਉਣ-ਸਲੂਜਾ <br/>

ਅਜੀਤ ਡੈਸਕ 04-03-2026
ਲੁਧਿਆਣਾ, 2 ਮਾਰਚ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਵਾਸੀ ਆਉਣ ਵਾਲਾ ਹੋਲੀ ਤੇ ਹੋਲਾ ਮਹੱਲੇ ਦਾ ਤਿਉਹਾਰ ਕੈਮੀਕਲ ਤੇ ਪਾਣੀ ਵਾਲੇ ਰੰਗਾਂ ਦੀ ਬਜਾਏ ਗੁਲਾਲ ਤੇ ਇਕ-ਦੂਜੇ 'ਤੇ ਫੁੱਲ ਵਰਖਾ ਕਰਕੇ ਮਨਾਉਣ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਉਘੇ ਆਗੂ ਤੇ ਪੰਜਾਬੀ ਵਿਕਾਸ ਮੰਚ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਸਲੂਜਾ ਨੇ ਗਿੱਲ ਰੋਡ ਵਿਖੇ ਕੀਤਾ | ਉਨ੍ਹਾਂ ਕਿਹਾ ਕਿ ਇਹ ਪਿਆਰ ਤੇ ਗਿੱਲੇ ਸ਼ਿਕਵੇ ਦੂਰ ਕਰਕੇ ਆਪਸੀ ਸਦਭਾਵਨਾ ਦਾ ਤਿਉਹਾਰ ਹੈ, ਪਰ ਕੁੱਝ ਸਮੇਂ ਤੋਂ ਇਹ ਤਿਉਹਾਰ ਬਹੁਤ ਹੀ ਕੋਝੇ ਢੰਗ ਨਾਲ ਮਨਾਇਆ ਜਾ ਰਿਹਾ ਹੈ | ਨੌਜਵਾਨ ਨਸ਼ੇ 'ਚ ਧੁੱਤ ਹੋ ਕੇ ਆਪਣੇ ਮੋਟਰਸਾਈਕਲਾਂ 'ਤੇ ਟੋਲੀਆਂ ਬਣਾ ਕੇ ਸੜਕਾਂ 'ਤੇ ਹੁੱਲੜਬਾਜ਼ੀ ਕਰਦੇ ਨਜ਼ਰ ਆਉਂਦੇ ਹਨ ਤੇ ਆਪਸ ਵਿਚ ਲੜਾਈ-ਝੱਗੜੇ ਕਰਦੇ ਹਨ, ਜਿਸ ਨਾਲ ਮਾਹÏਲ ਖ਼ਰਾਬ ਹੁੰਦਾ ਹੈ ਤੇ ਤਿਉਹਾਰ ਦਾ ਮਜ਼ਾ ਵੀ ਜਾਂਦਾ ਰਹਿੰਦਾ ਹੈ | ਸਲੂਜਾ ਨੇ ਕਿਹਾ ਕਿ ਅੱਜਕੱਲ੍ਹ ਬਾਜ਼ਾਰ ਵਿਚ ਕੈਮੀਕਲ ਯੁਕਤ ਰੰਗ ਵੱਡੀ ਮਾਤਰਾ ਵਿਚ ਵਿਕ ਰਹੇ ਹਨ, ਜਿਨ੍ਹਾਂ ਦੀ ਵਰਤੋਂ ਨਾਲ ਚਮੜੀ ਰੋਗ ਲੱਗਣ ਦਾ ਖ਼ਤਰਾ ਹੁੰਦਾ ਹੈ ਤੇ ਪਾਣੀ ਵਾਲੇ ਰੰਗਾਂ ਨਾਲ ਪਾਣੀ ਦੀ ਵੀ ਬਹੁਤ ਬਰਬਾਦੀ ਹੁੰਦੀ ਹੈ | ਇਸ ਲਈ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਇਸ ਵਾਰ ਆਪ ਤੇ ਆਪਣੇ ਬਚਿਆਂ ਨੂੰ ਵੀ ਫੁੱਲਾਂ ਤੇ ਗੁਲਾਲ ਦੀ ਹੋਲੀ ਖੇਡਣ ਲਈ ਪ੍ਰੇਰਿਆ ਜਾਵੇ ਤਾਂ ਕਿ ਵਾਤਾਵਰਨ ਵੀ ਸ਼ੁੱਧ ਰਹੇ ਤੇ ਆਪਸੀ ਪਿਆਰ ਤੇ ਸਦਭਾਵਨਾ ਵੀ ਬਣੀ ਰਹੇ |

ਪਿਛਲੀ ਖ਼ਬਰ ਤੱਤਲਾ ਵਿਖੇ ਸੰਗ ਪਹੁੰਚਣ 'ਤੇ ਭਰਵਾਂ ਸਵਾਗਤ ਅਗਲੀ ਖ਼ਬਰ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਤੇ ਜਨਰਲ ਮੈਡੀਕਲ ਕੈਂਪ 8 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।