19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਕੌਂਸਲਰ ਨਿਧੀ ਗੁਪਤਾ ਦੀ ਅਗਵਾਈ ਹੇਠ ਹੋਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ <br/>

ਅਜੀਤ ਡੈਸਕ 06-03-2026
ਲੁਧਿਆਣਾ, 5 ਮਾਰਚ (ਡਾ. ਤਰਲੋਚਨ ਸਿੰਘ)-ਵਾਰਡ ਨੰਬਰ 19 ਦੀ ਕੌਂਸਲਰ ਨਿਧੀ ਗੁਪਤਾ ਅਤੇ ਉਨ੍ਹਾਂ ਦੀ ਟੀਮ ਨੇ ਸੈਕਟਰ 39 ਦੇ ਰਾਮ ਦਰਬਾਰ ਮੰਦਿਰ ਦੇ ਬਾਹਰੀ ਵਿਹੜੇ ਵਿਚ ਬਹੁਤ ਖੁਸ਼ੀ, ਸ਼ਰਧਾ ਅਤੇ ਭਾਈਚਾਰੇ ਦੇ ਮਾਹੌਲ ਵਿਚ ਹੋਲੀ ਨੂੰ ਸਮਰਪਿਤ ਸਮਾਗਮ ਕਰਵਾਇਆ | ਸਮਾਗਮ ਵਿਚ ਵੱਖ-ਵੱਖ ਸਿਆਸੀ, ਸਮਾਜਿਕ, ਧਾਰਮਿਕ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ | ਸਮਾਗਮ ਦੀ ਸ਼ੁਰੂਆਤ ਭਗਵਾਨ ਠਾਕੁਰ ਦੀ ਉਸਤਤ ਨਾਲ ਹੋਈ ਅਤੇ ਵਿ੍ੰਦਾਵਨ ਦੀ ਪਰੰਪਰਾ ਦੀ ਪਾਲਨਾ ਕਰਦੇ ਹੋਏ ਫੁੱਲਾਂ ਨਾਲ ਹੋਲੀ ਖੇਡੀ ਗਈ | ਭਜਨ ਗਾਇਕਾ ਮਾਧਵੀ ਸ਼ਰਮਾ ਅਤੇ ਭਜਨ ਗਾਇਕ ਪਾਰਸ ਲਾਡਲਾ ਨੇ ਆਪਣੇ ਸੁਰੀਲੇ ਭਜਨਾਂ ਨਾਲ ਮਾਹੌਲ ਨੂੰ ਸ਼ਰਧਾ ਨਾਲ ਭਰ ਦਿੱਤਾ | ਇਸ ਮੌਕੇ ਸਾਰੇ ਪਤਵੰਤਿਆਂ ਨੂੰ ਪਵਿੱਤਰ ਸ਼੍ਰੀਮਦ ਭਗਵਦ ਗੀਤਾ ਦੀ ਪੇਸ਼ਕਾਰੀ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕੌਂਸਲਰ ਨਿਧੀ ਗੁਪਤਾ ਨੇ ਕਿਹਾ ਕਿ ਅੱਜ ਉਪਲਬਧ ਰਸਾਇਣਿਕ ਰੰਗ ਸਿਹਤ ਲਈ ਹਾਨੀਕਾਰਕ ਸਾਬਤ ਹੋ ਰਹੇ ਹਨ ਅਤੇ ਕਈ ਵਾਰ ਨੌਜਵਾਨ ਇਸ ਤਿਉਹਾਰ ਨੂੰ ਲਾਪਰਵਾਹੀ ਨਾਲ ਮਨਾਉਂਦੇ ਹਨ, ਜਿਸ ਨਾਲ ਦੂਜਿਆਂ ਨੂੰ ਨੁਕਸਾਨ ਹੁੰਦਾ ਹੈ | ਉਨ੍ਹਾਂ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸਾਡੀ ਟੀਮ ਨੇ ਸਮਾਜ ਵਿਚ ਪਿਆਰ, ਸ਼ਾਂਤੀ ਅਤੇ ਭਾਈਚਾਰਾ ਵਧਾਉਣ ਲਈ ਇਲਾਕੇ ਵਿਚ ਕੁਦਰਤੀ ਫੁੱਲਾਂ ਅਤੇ ਸ਼ਰਧਾ ਨਾਲ ਹੋਲੀ ਮਨਾਉਣ ਦਾ ਫ਼ੈਸਲਾ ਕੀਤਾ ਹੈ | ਇਸ ਮੌਕੇ ਰਮਨ ਕੁਮਾਰ ਨੇ ਵੀ ਆਪਣਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਹੋਲੀ ਸਿਰਫ਼ ਰੰਗਾਂ ਦਾ ਤਿਉਹਾਰ ਨਹੀਂ ਹੈ, ਸਗੋਂ ਦਿਲਾਂ ਨੂੰ ਜੋੜਨ ਦਾ ਤਿਉਹਾਰ ਹੈ | ਸਮਾਗਮ ਵਿਚ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਵਿਧਾਇਕ ਦਲਜੀਤ ਸਿੰਘ ਗਰੇਵਾਲ, ਜਤਿੰਦਰ ਮਿੱਤਲ, ਸੰਜੇ ਤਲਵਾੜ, ਕੌਂਸਲਰ ਜਸਪਾਲ ਗਰੇਵਾਲ, ਜ਼ਿਲ੍ਹਾ ਮੀਡੀਆ ਇੰਚਾਰਜ ਪੁਨੀਤ ਸਾਹਨੀ, ਅਜੈ ਮਿੱਤਲ, ਹੈਪੀ ਸ਼ੇਰਪੁਰੀਆ ਅਤੇ ਗੌਰਵਜੀਤ ਸਿੰਘ ਗੋਰਾ, ਕੌਂਸਲਰ ਕਮਲ ਅਰੋੜਾ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ | ਅੰਤ ਵਿਚ ਕੌਂਸਲਰ ਨਿਧੀ ਗੁਪਤਾ ਨੇ ਸਾਰੇ ਮਹਿਮਾਨਾਂ ਅਤੇ ਨਿਵਾਸੀਆਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਐੱਸ.ਡੀ.ਐੱਮ ਦਫਤਰ ਗੁਰੂਹਰਸਹਾਏ ਅਤੇ ਪੰਚਾਇਤ ਸੰਮਤੀ ਦੀ ਸਾਂਝੀ ਚਾਰਦੀਵਾਰੀ ਵਾਲੀ ਕੰਧ ਡਿੱਗੀ ਅਗਲੀ ਖ਼ਬਰ ਗੁਰੂਹਰਸਹਾਏ ਵਿਖੇ ਹੋਲੀ ਮੌਕੇ ਪੁਲਿਸ ਦੀ ਸਖ਼ਤ ਨਿਗਰਾਨੀ ਸ਼ਰਾਰਤੀ ਅਨਸਰਾਂ 'ਤੇ ਕੱਸਿਆ ਸ਼ਿਕੰਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।