15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਮਾਂ ਬਗਲਾਮੁਖੀ ਦੀ ਸ਼ਰਨ 'ਚ ਆਉਣ ਨਾਲ ਸਾਰੇ ਕਾਰਜ ਸੰਪੰਨ ਹੋ ਜਾਂਦੇ ਹਨ-ਮਹੰਤ ਪ੍ਰਵੀਨ <br/>

ਪੱਖੋਵਾਲ ਰੋਡ ਸਥਿਤ ਮਾਂ ਬਗਲਾਮੁਖੀ ਧਾਮ ਵਿਖੇ ਮਹੰਤ ਪ੍ਰਵੀਨ ਚੌਧਰੀ ਦੀ ਅਗਵਾਈ ਹੇਠ ਕਰਵਾਏ 'ਸਰਵ ਕਾਰਜ ਸਿੱਧੀ ਯੱਗ' ਦਾ ਦਿ੍ਸ਼ | ਅਜੀਤ ਤਸਵੀਰ <br/> 08-03-2026
ਲੁਧਿਆਣਾ, 7 ਮਾਰਚ (ਪਰਮਿੰਦਰ ਸਿੰਘ ਆਹੂਜਾ)-ਪੱਖੋਵਾਲ ਰੋਡ ਸਥਿਤ ਮਾਂ ਬਗਲਾਮੁਖੀ ਧਾਮ ਵਿਖੇ ਮਹੰਤ ਪ੍ਰਵੀਨ ਚੌਧਰੀ ਦੀ ਅਗਵਾਈ ਹੇਠ 'ਸਰਵ ਕਾਰਜ ਸਿੱਧੀ ਯੱਗ' ਕੀਤਾ ਗਿਆ, ਜਿਸ ਵਿਚ ਸ਼ਰਧਾਲੂਆਂ ਨੇ ਆਪਣੇ ਕਾਰਜਾਂ ਦੀ ਪੂਰਤੀ ਲਈ ਪ੍ਰਾਰਥਨਾ ਕੀਤੀ¢ ਮਾਂ ਬਗਲਾਮੁਖੀ ਦੀ ਮਹਿਮਾ ਦਾ ਵਰਣਨ ਕਰਦੇ ਹੋਏ ਮਹੰਤ ਪ੍ਰਵੀਨ ਨੇ ਕਿਹਾ ਕਿ ਮਾਂ ਬਗਲਾਮੁਖੀ ਪੂਰੇ ਸੰਸਾਰ ਦਾ ਕਲਿਆਣ ਕਰਨ ਵਾਲੀ ਦੇਵੀ ਹੈ¢ ਯੱਗ ਕਰਨ ਨਾਲ ਸਾਰੇ ਜੀਵਾਂ ਦਾ ਕਲਿਆਣ ਹੁੰਦਾ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੀਵਨ 'ਚ ਸੁੱਖ-ਦੁੱਖ ਆਉਂਦੇ ਰਹਿੰਦੇ ਹਨ, ਕੋਈ ਵੀ ਸਮੱਸਿਆ ਜਾਂ ਪਰੇਸ਼ਾਨੀ ਹੋਵੇ ਤਾਂ ਸੱਚੇ ਮਨ ਨਾਲ ਮਾਂ ਬਗਲਾਮੁਖੀ ਦੀ ਸ਼ਰਨ 'ਚ ਆਉਣ ਨਾਲ ਸਾਰੀਆਂ ਮਨੋਂਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ | ਮਾਂ ਬਗਲਾਮੁਖੀ ਧਾਮ ਦੇ ਵਿਸਥਾਰ 'ਤੇ ਚਰਚਾ ਕਰਦੇ ਹੋਏ, ਉਨ੍ਹਾਂ ਕਿਹਾ ਕਿ ਹਰ ਵੀਰਵਾਰ ਨੂੰ ਲੱਖਾਂ ਸ਼ਰਧਾਲੂਆਂ ਦੀ ਹਾਜ਼ਰੀ ਨਾਲ ਮਾਂ ਬਗਲਾਮੁਖੀ ਧਾਮ ਦਾ ਵਿਸਥਾਰ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ | ਮਾਂ ਬਗਲਾਮੁਖੀ ਦੀ ਅਪਾਰ ਕਿਰਪਾ ਅਤੇ ਸ਼ਰਧਾਲੂਆਂ ਵਲੋਂ ਇਕ ਗਜ਼ ਜ਼ਮੀਨ ਦਾਨ ਕਰਕੇ, ਉਹ ਮਾਂ ਪ੍ਰਤੀ ਆਪਣੀ ਆਸਥਾ ਅਤੇ ਵਿਸ਼ਵਾਸ ਪ੍ਰਗਟ ਕਰ ਰਹੇ ਹਨ¢ ਮਾਂ ਬਗਲਾਮੁਖੀ ਦੇ ਪ੍ਰਮੁੱਖ ਸੇਵਾਦਾਰ ਸਾਬਕਾ ਆਈ.ਏ.ਐਸ. ਅਧਿਕਾਰੀ ਮਨਪ੍ਰੀਤ ਛੱਤਵਾਲ ਨੇ ਆਏ ਹੋਏ ਪਤਵੰਤਿਆਂ ਅਤੇ ਸ਼ਰਧਾਲੂਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ¢ ਇਸ ਤੋਂ ਪਹਿਲਾਂ ਧਾਮ ਦੇ ਸ਼ਰਧਾਲੂਆਂ ਨੇ ਮਾਂ ਬਗਲਾਮੁਖੀ ਗੁਣਗਾਨ ਕੀਤਾ | ਮਾਂ ਬਗਲਾਮੁਖੀ ਨੂੰ ਲਗਾਇਆ ਭੋਗ ਧਾਮ ਵਿਚ ਆਏ ਸ਼ਰਧਾਲੂਆਂ ਨੂੰ ਪ੍ਰਸ਼ਾਦ ਵਜੋਂ ਵੰਡਿਆ ਗਿਆ¢ ਇਸ ਮÏਕੇ ਪ੍ਰਮੁੱਖ ਸੇਵਾਦਾਰ ਮਨਪ੍ਰੀਤ ਛੱਤਵਾਲ, ਨਵਨਜੋਤ ਛਤਵਾਲ, ਕਰਨ ਸ਼ਾਂਡਿਲਿਆ, ਸੁਨੀਲ ਮਹਾਜਨ, ਰਮਨ ਘਈ, ਜਤਿੰਦਰ ਸੂਦ, ਮੋਹਿਤ ਸੂਦ, ਪ੍ਰਸ਼ੋਤਮ ਚÏਧਰੀ, ਰਾਣਾ ਰਣਜੀਤ ਸਿੰਘ, ਸੁਧੀਰ ਮਹਾਜਨ, ਗÏਰਵ ਕਾਲੀਆ, ਜਤਿਨ ਸੂਦ, ਪਰਮਵੀਰ ਚÏਧਰੀ, ਸੰਦੀਪ ਸਿੰਘ ਇਕਬਾਲ, ਸੰਦੀਪ ਸਿੰਘ ਇਕਬਾਲ, ਬਲਜੀਤ ਸਿੰਘ, ਬਲਜੀਤ ਤਿੱ੍ਰਖਾ, ਗÏਤਮ ਸਚਦੇਵਾ, ਸੁਨੀਲ ਗੇਰਾ, ਅੰਕੁਸ਼ ਸਿੰਗਲਾ, ਨਰਿੰਦਰ ਮਹਾਜਨ, ਤਰੁਣ ਚÏਧਰੀ, ਚੇਤਨ ਟੰਡਨ, ਸਾਹਿਲ ਸਿੰਗਲਾ, ਰਾਜ ਸੋਲੰਕੀ, ਪੰਕਜ ਗੁਪਤਾ, ਦੀਪਕ ਗਰਗ, ਦਿਨੇਸ਼ ਰੱਲੀ, ਵਰੁਣ ਜੈਨ, ਮਨੀਸ਼ ਗੁਪਤਾ, ਵਿਜੇ ਗੁਪਤਾ, ਰਮਨ ਸ਼ਰਮਾ, ਅਦਿੱਤਿਆ ਗੁਪਟਾ, ਵਰੁਣ ਗੁਪਤਾ, ਵਰੁਣ ਗੁਪਤਾ, ਧੂਮਧਾਮ, ਧੂਮਧਾਮ, ਡਾ. ਜਨਕਰਾਜ ਸਿੰਗਲਾ, ਬÏਬੀ ਮੱਕੜ, ਨਿਤੇਸ਼ ਸੂਦ, ਰਾਕੇਸ਼ ਪਾਸੀ, ਗੁਨੀਤ ਖਹਿਰਾ, ਅਜੇ ਜੈਨ, ਰਵਿੰਦਰ ਸਿੰਘ ਵਾਲੀਆ, ਤੇਜਿੰਦਰ ਮਿਗਲਾਨੀ, ਵਰੁਣ ਦੱਤ, ਭੁਪਿੰਦਰ ਸਿੰਘ, ਵੇਦ ਲੂਥਰਾ, ਦਵਿੰਦਰ ਵਾਲੀਆ, ਵਿਜੇ. ਗੁਪਤਾ, ਸੁਨੀਲ ਹਾਂਡਾ, ਵਰੁਣ ਸ਼ਰਮਾ, ਪਵਨ ਪਾਰਿਕ, ਨਰਿੰਦਰ ਸਿੰਗਲਾ, ਸੁਧੀਰ ਮਹਾਜਨ, ਅਨੁਜ ਵਧਵਾ, ਜਨਕਰਾਜ, ਨਿਤੇਸ਼ ਸੂਦ, ਮੁਨੀਸ਼ ਸ਼ਰਮਾ, ਆਸ਼ੂਤੋਸ਼, ਪ੍ਰਦੀਪ ਟਾਟਾ, ਆਦਿਤਿਆ ਗੁਪਤਾ, ਵਰੁਣ ਚੋਪੜਾ, ਸਾਹਿਲ ਸਿਕਰੇਂਗਾ ਆਦਿ ਵੀ ਹਾਜ਼ਰ ਸਨ¢

ਪਿਛਲੀ ਖ਼ਬਰ ਘਵੱਦੀ ਬਾੜੀ ਚੌਕ ਵਿਖੇ 8 ਦਿਨਾ ਲੰਗਰ ਸੇਵਾ ਸਮਾਪਤ, ਪ੍ਰਬੰਧਕਾਂ ਵਲੋਂ ਸਮੂਹ ਦਾਨੀਆਂ ਦਾ ਧੰਨਵਾਦ ਅਗਲੀ ਖ਼ਬਰ ਜਬਰ ਜਨਾਹ ਦਾ ਸ਼ਿਕਾਰ ਨਾਬਾਲਗ ਲੜਕੀ ਨੇ ਦਿੱਤਾ ਬੱਚੇ ਨੂੰ ਜਨਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।