17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਪੀ.ਏ.ਯੂ. ਨੇ ਲੁਧਿਆਣਾ ਸਥਿਤ ਫ਼ਰਮ ਨਾਲ ਖੇਤੀ ਮਸ਼ੀਨਰੀ ਦੇ ਵਪਾਰੀਕਰਨ ਲਈ ਕੀਤੇ ਸਮਝੌਤੇ <br/>

ਅਜੀਤ ਡੈਸਕ 08-03-2026
ਲੁਧਿਆਣਾ, 7 ਮਾਰਚ (ਜਤਿੰਦਰ ਭੰਬੀ)-ਪੀ.ਏ.ਯੂ. ਨੇ ਮੈਟ ਟਾਈਪ ਨਰਸਰੀ ਸੀਡਰ ਅਤੇ ਮੈਨੂਅਲ ਨਰਸਰੀ ਕਟਰ ਦੇ ਲਾਇਸੰਸ ਲਈ ਲੁਧਿਆਣਾ ਸਥਿਤ ਟਿਲਮੇਟ ਮਲਟੀਟੈਕ ਨਾਲ ਦੋ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਹਨ | ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਟਿਲਮੇਟ ਮਲਟੀਟੈਕ ਤੋਂ ਗੁਰਸੇਵਕ ਸਿੰਘ ਨੇ ਆਪਣੇ-ਆਪਣੇ ਸੰਸਥਾਨਾਂ ਵੱਲੋਂ ਸਮਝੌਤੇ 'ਤੇ ਦਸਤਖ਼ਤ ਕੀਤੇ | ਅਪਰ ਨਿਰਦੇਸ਼ਕ ਖੋਜ ਡਾ. ਮਹੇਸ਼ ਕੁਮਾਰ (ਐਗਰੀ ਇੰਜੀਨੀਅਰਿੰਗ), ਡਾ. ਮਨਜੀਤ ਸਿੰਘ, ਡੀਨ ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ, ਡਾ. ਖ਼ੁਸ਼ਦੀਪ ਧਰਨੀ ਐਸੋਸੀਏਟ ਡਾਇਰੈਕਟਰ, ਤਕਨਾਲੋਜੀ ਮਾਰਕੀਟਿੰਗ ਅਤੇ ਆਈ.ਪੀ.ਆਰ. ਸੈੱਲ ਅਤੇ ਡਾ. ਮਹੇਸ਼ ਕੁਮਾਰ ਨਾਰੰਗ ਸਾਬਕਾ ਮੁਖੀ ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ ਵੀ ਮੌਜੂਦ ਸਨ | ਡਾ. ਢੱਟ ਨੇ ਵਿਭਾਗ ਅਤੇ ਵਿਗਿਆਨੀਆਂ ਦੀ ਟੀਮ ਨੂੰ ਸਮਝੌਤੇ ਲਈ ਵਧਾਈ ਦਿੱਤੀ | ਡਾ. ਨਾਰੰਗ ਨੇ ਦੱਸਿਆ ਕਿ ਮੈਟ ਟਾਈਪ ਪਨੀਰੀ ਸੀਡਰ ਝੋਨੇ ਦੀ ਮਸ਼ੀਨੀ ਲਵਾਈ ਲਈ ਬੜੀ ਕਾਰਗਰ ਮਸ਼ੀਨ ਹੈ ਜੋ ਪ੍ਰਤੀ ਦਿਨ 150-180 ਏਕੜ ਝੋਨੇ ਦੇ ਖੇਤ ਵਿੱਚ ਟਰਾਂਸਪਲਾਂਟੇਸ਼ਨ ਲਈ ਕਾਫ਼ੀ ਹੈ | ਰਵਾਇਤੀ ਹੱਥੀਂ ਲਵਾਈ ਦੇ ਮੁਕਾਬਲੇ ਮੈਟ ਕਿਸਮ ਦੇ ਪਨੀਰੀ ਸੀਡਰ ਨਾਲ 64-67 ਪ੍ਰਤੀਸ਼ਤ ਦੀ ਲਾਗਤ ਅਤੇ 92-94 ਪ੍ਰਤੀਸ਼ਤ ਦੀ ਮਜ਼ਦੂਰੀ ਦੀ ਬੱਚਤ ਹੁੰਦੀ ਹੈ | ਇਹ ਮਸ਼ੀਨ ਪ੍ਰਤੀ ਘੰਟਾ 325-425 ਨਰਸਰੀ ਮੈਟ ਕੱਟਣ ਦੀ ਸਮਰੱਥਾ ਵਾਲਾ ਹੈ | ਡਾ. ਖ਼ੁਸ਼ਦੀਪ ਧਰਨੀ ਨੇ ਕਿਹਾ ਕਿ ਪੀ.ਏ.ਯੂ. ਕਿਸਾਨਾਂ ਲਈ ਉਤਪਾਦਕਤਾ ਅਤੇ ਆਰਥਿਕ ਲਾਭ ਵਧਾਉਣ ਲਈ ਸੰਬੰਧਿਤ ਅਨੁਕੂਲਿਤ ਹੱਲ ਵਿਕਸਤ ਕਰ ਰਿਹਾ ਹੈ |

ਪਿਛਲੀ ਖ਼ਬਰ ਡੇਅਰੀ ਮਾਲਕਾਂ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਘਵੱਦੀ ਬਾੜੀ ਚੌਕ ਵਿਖੇ 8 ਦਿਨਾ ਲੰਗਰ ਸੇਵਾ ਸਮਾਪਤ, ਪ੍ਰਬੰਧਕਾਂ ਵਲੋਂ ਸਮੂਹ ਦਾਨੀਆਂ ਦਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।