11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਟੋਯੋਟਾ ਨੇ ਆਪਣੇ ਨੈੱਟਵਰਕ 'ਚ ਵਾਧਾ ਕਰਦਿਆਂ ਲੁਧਿਆਣਾ ਵਿਚ ਨਵਾਂ ਮੋਂਗਾ ਟੋਯੋਟਾ ਸ਼ੋਅਰੂਮ ਖੋਲਿ੍ਹਆ <br/>

ਅਜੀਤ ਡੈਸਕ 12-04-2026
ਲੁਧਿਆਣਾ, 11 ਅਪ੍ਰੈਲ (ਅਜੀਤ ਬਿਊਰੋ)-ਪੰਜਾਬ ਵਿਚ ਆਪਣਾ ਨੈੱਟਵਰਕ ਵਧਾਉਂਦੇ ਹੋਏ ਮੋਂਗਾ ਗਰੁੱਪ ਨੇ ਲੁਧਿਆਣਾ ਵਿਖੇ ਇਕ ਨਵਾਂ ਮੋਂਗਾ ਟੋਇਟਾ ਦਾ ਸ਼ੋਰੂਮ ਖੋਲਿ੍ਹਆ ਹੈ | ਇਹ ਇੱਕ ਅਤਿ-ਆਧੁਨਿਕ ਸ਼ੋਅਰੂਮ ਹੈ ਜੋ ਇੱਕ-ਸਟਾਪ ਵਿਕਰੀ, ਸਰਵਿਸ ਅਤੇ ਸਪੇਅਰ ਪਾਰਟਸ ਦੀਆਂ ਸੇਵਾਵਾਂ ਇੱਕ ਛੱਤ ਥੱਲੇ ਪ੍ਰਦਾਨ ਕਰਦਾ ਹੈ | ਪੰਜਾਬ ਵਿਚ ਆਪਣਾ ਨੈੱਟਵਰਕ ਵਧਾਉਂਦੇ ਹੋਏ ਆਟੋ ਮੋਬਾਇਲ ਦੀ ਨਾਮੀ ਕੰਪਨੀ ਟੋਇਟਾ ਕੰਪਨੀ ਦੀ ਡੀਲਰਸ਼ਿਪ ਲੈ ਕੇ ਇੱਕ ਨਵਾਂ ਸ਼ੋਅਰੂਮ ਇੱਕ ਵੱਡੇ ਖੇਤਰ ਵਿਚ ਬਣਾਇਆ ਗਿਆ ਹੈ ਜਿੱਥੇ ਵੱਖ-ਵੱਖ ਮਾਡਲਾਂ ਦੀਆਂ ਵੱਖ-ਵੱਖ ਕਾਰਾਂ ਪ੍ਰਦਰਸ਼ਿਤ ਕੀਤੀਆਂ | ਇਸ ਦੇ ਨਾਲ ਇੱਥੇ ਵਰਕਸ਼ਾਪ ਵੀ ਸਥਾਪਤ ਕੀਤੀ ਗਈ ਹੈ | ਇਹ ਅਤਿ-ਆਧੁਨਿਕ ਆਊਟਲੈੱਟ ਉੱਚ-ਗੁਣਵੱਤਾ ਵਾਲੀਆਂ ਵਿਸ਼ੇਸ਼ਤਾਵਾਂ ਪ੍ਰਦਾਨ ਕਰਦਾ ਹੈ | ਇਸ ਮੌਕੇ 'ਤੇ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਐਸ. ਡੀ. ਮੋਂਗਾ, ਡੀ. ਪੀ. ਭੂਪੇਸ਼ ਮੋਂਗਾ, ਡਾਇਰੈਕਟਰ ਪੰਕਜ ਮੋਂਗਾ, ਡਾਇਰੈਕਟਰ ਤਰੁਣ ਮੋਂਗਾ ਨੇ ਕਿਹਾ ਕਿ ਟੋਇਟਾ ਬ੍ਰਾਂਡ ਵਿਚ ਬਹੁਤ ਸੰਭਾਵਨਾਵਾਂ ਹਨ ਅਤੇ ਸਾਨੂੰ ਇਸ ਨਾਲ ਜੁੜ ਕੇ ਖੁਸ਼ੀ ਮਹਿਸੂਸ ਹੋ ਰਹੀ ਹੈ | ਸ਼ੋਅਰੂਮ ਦੀ ਸ਼ੁਰੂਆਤ ਬਾਰੇ ਜਾਣਕਾਰੀ ਦਿੰਦੇ ਹੋਏ ਕੰਪਨੀ ਦੇ ਸੀਈਓ ਗਗਨਦੀਪ ਸਿੰਘ ਨੇ ਕਿਹਾ ਕਿ ਇਸ ਸ਼ੋਅਰੂਮ ਲਾਂਚ ਦੇ ਨਾਲ, ਸਾਡਾ ਉਦੇਸ਼ ਪੰਜਾਬ ਵਿੱਚ ਬ੍ਰਾਂਡ ਦੀ ਮੌਜੂਦਗੀ ਨੂੰ ਵਧਾਉਣਾ ਹੈ | ਨੈੱਟਵਰਕ ਦਾ ਵਿਸਤਾਰ ਕਰਨ ਦਾ ਇਹ ਕਦਮ ਇੱਕ ਮਹੱਤਵਪੂਰਨ ਸਮੇਂ 'ਤੇ ਆਇਆ ਹੈ ਜਦੋਂ ਟੋਇਟਾ ਭਾਰਤੀ ਬਾਜ਼ਾਰ ਵਿਚ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾ ਰਿਹਾ ਹੈ | ਨਿਰੰਤਰ ਸਫਲਤਾ ਨੇ ਇਸ ਵਿਕਾਸ ਦੀ ਨੀਂਹ ਰੱਖੀ ਹੈ | ਇਸ ਨਵੇਂ ਸ਼ੋਅਰੂਮ ਦੇ ਖੁੱਲ੍ਹਣ ਨਾਲ ਬ੍ਰਾਂਡ ਦੀ ਮੌਜੂਦਗੀ ਹੋਰ ਮਜ਼ਬੂਤ ਹੋਵੇਗੀ |

ਪਿਛਲੀ ਖ਼ਬਰ ਇਸ਼ਕ ਵਿਚ ਨਾਕਾਮ ਰਹਿਣ 'ਤੇ ਨੌਜਵਾਨ ਵਲੋਂ ਕੀਤੇ ਹਮਲੇ ਵਿਚ ਲੜਕੀ ਗੰਭੀਰ ਜ਼ਖਮੀ, 20 ਖ਼ਿਲਾਫ਼ ਕੇਸ ਦਰਜ <br/> ਅਗਲੀ ਖ਼ਬਰ ਵਿ੍ੰਦਾਵਨ ਕਿਸ਼ਤੀ ਹਾਦਸੇ ਵਿਚ ਮਰਨ ਵਾਲੇ ਲੁਧਿਆਣਾ ਦੁੱਗਰੀ ਫੇਸ 2 ਵਾਸੀ ਅੰਜੂ ਗੁਲਾਟੀ, ਰਾਕੇਸ਼ ਗੁਲਾਟੀ ਅਤੇ ਮੀਨੂੰ ਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।