11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸਵੱਛ ਭਾਰਤ ਮਿਸ਼ਨ ਹੇਠ ਸਫ਼ਾਈ ਕਰਮਚਾਰੀਆਂ ਲਈ ਸਿਖਲਾਈ ਕੈਂਪ ਲਗਾਇਆ <br/>

ਅਜੀਤ ਡੈਸਕ 12-04-2026
ਲੁਧਿਆਣਾ, 11 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਸਵੱਛ ਭਾਰਤ ਮਿਸ਼ਨ ਹੇਠ ਪ੍ਰੇਮ ਨਗਰ, ਸਿਵਲ ਲਾਈਨਜ਼ ਵਿਚ ਸਫ਼ਾਈ ਕਰਮਚਾਰੀਆਂ ਲਈ ਇਕ ਦਿਨ ਦਾ ਟਰੇਨਿੰਗ ਕੈਂਪ ਲਗਾਇਆ ਗਿਆ, ਜਿਸ ਵਿਚ 50 ਤੋਂ ਵੱਧ ਸਫ਼ਾਈ ਕਰਮਚਾਰੀਆਂ ਨੇ ਭਾਗ ਲਿਆ | ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਦੀ ਰਹਿਨੁਮਾਈ ਹੇਠ ਕਰਵਾਏ ਗਏ ਇਸ ਕੈਂਪ ਦੌਰਾਨ ਕਰਮਚਾਰੀਆਂ ਨੰੂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਬਾਰੇ ਜਾਣਕਾਰੀ ਦਿੱਤੀ ਗਈ, ਨਾਲ ਹੀ ਸਿਹਤ ਅਤੇ ਸਫ਼ਾਈ ਪ੍ਰਤੀ ਜਾਗਰੂਕਤਾ 'ਤੇ ਵੀ ਖਾਸ ਜ਼ੋਰ ਦਿੱਤਾ ਗਿਆ | ਇਸ ਮੌਕੇ ਐਸ.ਡੀ.ਓ. ਅੰਸ਼ੁਲ ਗਰਚਾ, ਜੇ.ਈ. ਗੁਰਦੀਪ ਸਿੰਘ ਅਤੇ ਸੀ.ਐਫ. ਚੰਦਰਜੋਤੀ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ | ਕਰਮਚਾਰੀਆਂ ਨੰੂ ਸ਼ਹਿਰ ਵਿਚ ਠੋਸ ਕੂੜਾ ਪ੍ਰਬੰਧਨ ਬਾਰੇ ਲੋਕਾਂ ਨੰੂ ਜਾਗਰੂਕ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ |

ਪਿਛਲੀ ਖ਼ਬਰ ਧੋਖਾਧੜੀ ਦੇ ਕੇਸ ਦੀ ਫਾਈਲ ਵਿਚੋਂ ਦਸਤਾਵੇਜ਼ ਚੋਰੀ ਹੋਣ ਦੇ ਦੋਸ਼ ਤਹਿਤ ਕੇਸ ਦਰਜ ਅਗਲੀ ਖ਼ਬਰ ਇਸ਼ਕ ਵਿਚ ਨਾਕਾਮ ਰਹਿਣ 'ਤੇ ਨੌਜਵਾਨ ਵਲੋਂ ਕੀਤੇ ਹਮਲੇ ਵਿਚ ਲੜਕੀ ਗੰਭੀਰ ਜ਼ਖਮੀ, 20 ਖ਼ਿਲਾਫ਼ ਕੇਸ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।