12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਇਕਬਾਲ ਨਰਸਿੰਗ ਹੋਮ ਤੇ ਹਸਪਤਾਲ ਨੇ ਸਿਹਤ ਸੇਵਾਵਾਂ ਦੇ ਖੇਤਰ ਵਿਚ 50 ਸਾਲ ਪੂਰੇ ਹੋਣ 'ਤੇ ਮਨਾਇਆ ਜਸ਼ਨ <br/>

ਅਜੀਤ ਡੈਸਕ 12-04-2026
ਲੁਧਿਆਣਾ, 11 ਅਪ੍ਰੈਲ (ਡਾ. ਤਰਲੋਚਨ ਸਿੰਘ)-ਸਥਾਨਕ ਕਲੱਬ ਰੋਡ 'ਤੇ ਸਥਿਤ ਸ਼ਹਿਰ ਦੇ ਪ੍ਰਸਿੱਧ ਇਕਬਾਲ ਨਰਸਿੰਗ ਹੋਮ ਅਤੇ ਹਸਪਤਾਲ ਨੇ ਸਿਹਤ ਸੇਵਾਵਾਂ ਦੇ ਖੇਤਰ ਵਿਚ ਆਪਣੇ 50 ਸਾਲ ਪੂਰੇ ਹੋਣ 'ਤੇ ਹੋਟਲ ਪਾਰਕ ਪਲਾਜ਼ਾ ਵਿਖੇ ਜਸ਼ਨ ਮਨਾਇਆ | ਇਸ ਮੌਕੇ 'ਤੇ ਹਸਪਤਾਲ ਦੇ ਸਾਰੇ ਡਾਕਟਰ ਅਤੇ ਸਟਾਫ਼ ਹਾਜ਼ਰ ਸੀ | ਅੱਜ ਇਹ ਹਸਪਤਾਲ 74 ਬੈੱਡ ਦੇ ਨਾਲ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਹੈ | ਇਸ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਇਕਬਾਲ ਸਿੰਘ ਅਹੂਜਾ ਨੇ ਕਿਹਾ ਕਿ ਹਸਪਤਾਲ ਨੇ ਸਾਲ 1991 ਵਿਚ ਆਈ.ਵੀ.ਐਫ. ਸੇਵਾਵਾਂ ਦੀ ਸ਼ੁਰੂਆਤ ਕਰਕੇ ਉੱਤਰੀ ਭਾਰਤ ਵਿਚ ਇਕ ਨਵੀਂ ਦਿਸ਼ਾ ਦਿੱਤੀ | ਇਸ ਤੋਂ ਬਾਅਦ 1992 ਵਿਚ ਇੱਥੇ ਟੈੱਸਟ ਟਿਊਬ ਬੇਬੀ ਦਾ ਜਨਮ ਹੋਇਆ, ਜੋ ਖੇਤਰ ਦੇ ਲਈ ਇਤਿਹਾਸਕ ਉਪਲਬਧੀ ਮੰਨੀ ਗਈ, ਉਦੋਂ ਤੋਂ ਲੈ ਕੇ ਹੁਣ ਤੱਕ ਹਸਪਤਾਲ ਡਾਕਟਰੀ ਖੇਤਰ ਵਿਚ ਨਵੀਆਂ ਤਕਨੀਕਾਂ ਨੂੰ ਅਪਣਾਉਂਦੇ ਹੋਏ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ | ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਲੋੜਵੰਦਾਂ ਨੂੰ ਮੁਫ਼ਤ ਇਲਾਜ, ਪੇਂਡੂ ਇਲਾਕਿਆਂ ਵਿਚ ਸਿੱਖਿਆ ਨੂੰ ਬੜਾਵਾ ਦੇਣ ਦੇ ਲਈ ਟਰੱਸਟ ਦੀ ਸਥਾਪਨਾ ਅਤੇ ਵੱਖ ਵੱਖ ਸਮੁਦਾਇਕ ਸੇਵਾ ਕੇਂਦਰਾਂ ਦਾ ਨਿਰਮਾਣ ਇਸ ਦੇ ਪ੍ਰਮੁੱਖ ਕੰਮਾਂ ਵਿਚ ਸ਼ਾਮਿਲ ਹਨ | ਇਸ ਤੋਂ ਇਲਾਵਾ ਸ਼ਹਿਰ ਵਿਚ ਠੰਡੇ ਪਾਣੀ ਦੀਆਂ ਛਬੀਲਾਂ ਲਗਾਉਣਾ ਵੀ ਸੰਸਥਾ ਦੀ ਜਨ ਸੇਵਾ ਦਾ ਇਕ ਅਹਿਮ ਹਿੱਸਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਹਸਪਤਾਲ ਨੂੰ ਇੱਥੋਂ ਤੱਕ ਪਹੁੰਚਾਉਣ ਵਿਚ ਡਾ. ਪੁਸ਼ਪਿੰਦਰ ਕੌਰ, ਡਾ. ਬਿਰਿੰਦਰ ਕੌਰ ਅਹੂਜਾ, ਡਾ. ਐਮ.ਐਸ. ਚਾਵਲਾ ਅਤੇ ਡਾ. ਜਗਜੀਤ ਸਿੰਘ ਅਹੂਜਾ ਦਾ ਵੀ ਅਹਿਮ ਯੋਗਦਾਨ ਰਿਹਾ ਹੈ |

ਪਿਛਲੀ ਖ਼ਬਰ ਖ਼ਾਲਸਾ ਕਾਲਜ ਫ਼ਾਰ ਵੁਮੈਨ 'ਚ 63ਵਾਂ ਇਨਾਮ ਵੰਡ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਸਰਕਾਰ ਮਥੁਰਾ ਕਿਸ਼ਤੀ ਹਾਦਸੇ ਦੇ ਜ਼ੰੁਮੇਵਾਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ-ਸਲੂਜਾ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।