13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਦੀਵਾਨ ਨੇ ਥੱਲੇ ਲਟਕ ਰਹੀਆਂ ਬਿਜਲੀ ਤਾਰਾਂ ਦੇ ਖ਼ਤਰੇ 'ਤੇ ਜਤਾਈ ਗੰਭੀਰ ਚਿੰਤਾ <br/>

ਅਜੀਤ ਡੈਸਕ 12-04-2026
ਲੁਧਿਆਣਾ, 11 ਅਪੈ੍ਰਲ (ਜਤਿੰਦਰ ਭੰਬੀ)-ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਲਟਕ ਰਹੀਆਂ ਬਿਜਲੀ ਦੀਆਂ ਤਾਰਾਂ 'ਤੇ ਗੰਭੀਰ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਉਂਜ ਤਾਂ ਪੂਰੇ ਸ਼ਹਿਰ ਅੰਦਰ ਹੀ ਬਿਜਲੀ ਦੀਆਂ ਲਟਕ ਰਹੀਆਂ ਤਾਰਾਂ ਨੂੰ ਦੇਖ ਕੇ ਇੰਝ ਪ੍ਰਤੀਤ ਹੋ ਰਿਹਾ ਜਿਵੇਂ ਕਿ ਇਸ ਵਲ ਕਿਸੇ ਦਾ ਕੋਈ ਧਿਆਨ ਹੀ ਨਹੀਂ ਹੁੰਦਾ,ਪਰ ਹਲਕਾ ਪੱਛਮੀ 'ਚ ਲਟਕ ਰਹੀਆਂ ਬਿਜਲੀ ਦੀਆਂ ਤਾਰਾਂ ਹਰ ਇਕ ਲਈ ਵੱਡੀ ਸਿਰਦਰਦੀ ਦਾ ਕਾਰਨ ਬਣੀ ਹੋਈ ਹੈ, ਜੋ ਕਿ ਕਿਸੇ ਸਮੇਂ ਵੀ ਕਿਸੇ ਲਈ ਜਾਨੀ ਨੁਕਸਾਨ ਦਾ ਵੱਡਾ ਕਾਰਨ ਬਣ ਸਕਦੀਆਂ ਹਨ | ਦੀਵਾਨ ਨੇ ਕਿਹਾ ਕਿ ਬਿਜਲੀ ਮੰਤਰੀ ਖੁਦ ਇਸ ਹਲਕੇ ਤੋਂ ਵਿਧਾਇਕ ਹਨ, ਜਿਹੜੇ ਆਪਣੇ ਹੀ ਹਲਕੇ ਵਿਚ ਪੈਦਾ ਹੋ ਰਹੇ ਇਸ ਸੰਕਟ ਤੋਂ ਬੇਖ਼ਬਰ ਦਿਖਾਈ ਦੇ ਰਹੇ ਹਨ | ਦੀਵਾਨ ਨੇ ਕਿਹਾ ਕਿ ਜਿਹੜਾ ਪ੍ਰੋਜੈਕਟ ਵੱਡੇ ਐਲਾਨਾਂ ਨਾਲ ਸ਼ੁਰੂ ਹੋਇਆ ਸੀ, ਉਹ ਹੁਣ ਕਾਗ਼ਜ਼ੀ ਕਾਰਵਾਈ ਅਤੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਠੱਪ ਪਿਆ ਦਿਖਾਈ ਦੇ ਰਿਹਾ ਹੈ | ਉਨ੍ਹਾਂ ਕਿਹਾ ਕਿ ਸੰਬੰਧਿਤ ਅਧਿਕਾਰੀਆਂ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ, ਤਾਂ ਜੋ ਪਿਛਲੇ ਸਾਲ ਕੀਤੇ ਗਏ ਸੁਰੱਖਿਆ ਵਾਅਦੇ ਹਕੀਕਤ ਬਣ ਸਕਣ ਅਤੇ ਲੋਕਾਂ ਦੀ ਜਾਨ ਦੀ ਰੱਖਿਆ ਯਕੀਨੀ ਬਣਾਈ ਜਾ ਸਕੇ |

ਪਿਛਲੀ ਖ਼ਬਰ 2027 ਵਿਧਾਨ ਸਭਾ ਚੋਣਾਂ 'ਚ ਭਾਜਪਾ 117 ਸੀਟਾਂ 'ਤੇ ਚੋਣ ਲੜੇਗੀ-ਸਤਨਾਮ ਸਿੰਘ ਸੰਧੂ ਮੈਂਬਰ ਰਾਜ ਸਭਾ <br/> ਅਗਲੀ ਖ਼ਬਰ ਫੂਡ ਸੇਫ਼ਟੀ ਅਫ਼ਸਰ ਰੋਜ਼ਾਨਾ ਸਵੇਰੇ 9.00 ਵਜੇ ਤੋਂ 11.00 ਵਜੇ ਤੱਕ ਆਪਣੇ ਦਫ਼ਤਰਾਂ ਵਿਚ ਉਪਲਬਧ ਰਹਿਣਗੇ-ਡਾ. ਆਸ਼ੀਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।