13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਗ੍ਰੈਫਾਈਟ ਸਿਰੈਮਿਕਸ ਨੇ ਲੁਧਿਆਣਾ 'ਚ ਖੋਲ੍ਹੀ ਪਹਿਲੀ ਗ੍ਰੈਫਾਈਟ ਗੈਲਰੀ <br/>

ਅਜੀਤ ਡੈਸਕ 12-04-2026
ਲੁਧਿਆਣਾ, 11 ਅਪ੍ਰੈਲ (ਅਜੀਤ ਬਿਊਰੋ)-ਸਿਰੈਮਿਕ ਟਾਇਲ ਉਦਯੋਗ ਵਿਚ ਮੋਹਰੀ ਗ੍ਰੈਫਾਈਟ ਸਿਰੈਮਿਕਸ ਨੇ ਫਿਰੋਜਪੁਰ ਰੋਡ ਸਥਿਤ ਸੰਧੂ ਟਾਵਰ ਵਿਚ ਕੰਪਨੀ ਵੱਲੋਂ ਲੁਧਿਆਣਾ ਵਿਚ ਆਪਣੀ ਪਹਿਲੀ ਗ੍ਰੈਫਾਈਟ ਸਿਰੈਮਿਕਸ ਗੈਲਰੀ ਦੀ ਸ਼ੁਰੂਆਤ ਕੀਤੀ ਹੈ | ਇਸ ਮੌਕੇ ਕੰਪਨੀ ਦੇ ਮੈਨੇਜਿੰਗ ਡਾਇਰੇਕਟਰ, ਏ.ਆਰ ਰਵੀ ਪਟੇਲ ਜੋ ਆਪ ਵੀ ਇਕ ਤਜੁਰਬੇਕਾਰ ਆਰਕੀਟੈਕਟ ਅਤੇ ਇੰਜੀਨੀਅਰ ਹਨ ਉਚੇਚੇ ਤੌਰ 'ਤੇ ਪਹੁੰਚੇ | ਇਸ ਮੌਕੇ ਉਨ੍ਹਾਂ ਨਾਲ ਕੰਪਨੀ ਦੇ ਮੈਨੇਜਿੰਗ ਡਾਇਰੇਕਟਰ ਵੀਰਲ ਪਟੇਲ ਅਤੇ ਚੈਨਲ ਪਾਰਟਰਨਰ ਵਰੁਨ ਮਹਾਜਨ ਵੀ ਹਾਜ਼ਰ ਸਨ | ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਬਾਥ ਵੇਲੇ ਗ੍ਰੈਫਾਇਟ ਸਿਰੈਮਿਕਸ ਗੈਲਰੀ ਵਿਚ ਟਾਈਲਾਂ ਦੀ ਵਿਸਥਾਰਤ ਰੇਂਜ ਉਪਲਬੱਧ ਹੋਵੇਗੀ | ਉਨ੍ਹਾਂ ਕਿਹਾ ਕਿ ਕੰਪਨੀ ਵਲੋਂ ਵੱਖ-ਵੱਖ ਸਾਈਜਾਂ ਵਿਚ ਜੀਵੀਟੀ ਅਤੇ ਪੀਜੀਵੀਟੀ ਟਾਇਲਾਂ ਮੁਹੱਈਆ ਕਰਵਾਈਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਇਸ ਗੈਲਰੀ ਵਿਚ ਨਾ ਕੇਵਲ ਦਰਜਨਾਂ ਡਿਜਾਇਨ ਉਪਲਬੱਧ ਹੋਣਗੇ, ਬਲਕਿ ਹੁਨਰਮੰਦ ਆਰਕੀਟੈਕਟ ਅਤੇ ਇੰਟੀਰੀਅਰ ਡਿਜਾਇਨਰ ਵੀ ਆਉਣ ਵਾਲੇ ਗਾਹਕਾਂ ਨਾਲ ਆਪਣੀਆਂ ਜਾਣਕਾਰੀਆਂ ਸਾਂਝੀਆਂ ਕਰਨਗੇ | ਗ੍ਰੈਫਾਈਟ 150 ਤੋਂ ਵਧੇਰੇ ਡਿਜਾਇਨਾਂ ਨਾਲ ਗਾਹਕਾਂ ਨੂੰ ਚੋਣ ਤੋਂ ਲੈ ਕੇ ਲੇਅਆਉਟ ਯੋਜਨਾ ਬਣਾਉਣ ਦੇ ਨਾਲ-ਨਾਲ ਗਾਹਕਾਂ ਹਰ ਪੱਖ ਦੀ ਜਾਣਕਾਰੀ ਦਿੱਤੀ ਜਾਵੇਗੀ | ਚੈਨਲ ਪਾਰਟਨਰ ਵਰੁਣ ਮਹਾਜਨ ਨੇ ਦੱਸਿਆ ਕਿ ਬਾਥ ਵੇਲੇ ਗ੍ਰੇੈਫਾਈਟ ਸਿਰਾਮਿਕਸ ਗੈਲਰੀ ਅੰਦਰ ਹਰ ਤਰ੍ਹਾਂ ਦੇ ਗਾਹਕਾਂ ਦੇ ਨਾਲ-ਨਾਲ ਇਸ ਕਿੱਤੇ ਨਾਲ ਜੁੜੇ ਪ੍ਰੋਫੈਸ਼ਨਲ ਦੀ ਵੀ ਸਹਾਇਤਾ ਅਤੇ ਉਨ੍ਹਾਂ ਦੀ ਜਾਣਕਾਰੀ ਵਿਚ ਵਾਧਾ ਕਰੇਗਾ | ਕੰਪਨੀ ਆਪਣੀ ਚੰਗੀ ਕਾਰਗੁਜ਼ਾਰੀ ਅਤੇ ਗੁਣਵੱਤਾ ਕਾਰਨ ਭਾਰਤ ਭਰ ਵਿਚ ਭਰੋਸੇਯੋਗ ਕੰਪਨੀ ਵਜੋਂ ਸਥਾਪਿਤ ਹੋਈ ਹੈ ਅਤੇ ਉਨ੍ਹਾਂ ਨੂੰ ਕੰਪਨੀ ਨਾਲ ਜੁੜ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ | ਆਉਣ ਵਾਲੇ ਸਮੇਂ ਵਿਚ ਹੋਰ ਵਧੇਰੇ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ |

ਪਿਛਲੀ ਖ਼ਬਰ ਟੀ.ਬੀ. ਮੁਕਤ ਭਾਰਤ ਵੱਲ ਮਜ਼ਬੂਤ ਕਦਮ, 100 ਮਰੀਜ਼ਾਂ ਲਈ ਪੋਸ਼ਣ ਦੀ ਸੁਰੱਖਿਆ ਅਤੇ ਛੇ ਮਹੀਨੇ ਤੱਕ ਲਗਾਤਾਰ ਰਾਸ਼ਨ ਸਹਾਇ... ਅਗਲੀ ਖ਼ਬਰ ਚੇਅਰਮੈਨ ਸੰਜੀਵ ਸੈਣੀ ਅਤੇ ਪ੍ਰਵੀਨ ਗਰਗ ਨੇ ਕੀਤਾ ਡਾ. ਸ਼ਮਸ਼ੇਰ ਸਿੰਘ ਜੌਹਲ ਵਲੋਂ ਨਿਰਮਿਤ ਫੁਹਾਰੇ ਦਾ ਉਦਘਾਟਨ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।