13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਇਨਕਮ ਟੈਕਸ ਐਕਟ 2025 ਸੰਬੰਧੀ ਟੈਕਸ ਪ੍ਰੋਫੈਸ਼ਨਲਜ਼ ਲਈ ਵਿਸ਼ੇਸ਼ ਸੈਮੀਨਾਰ ਕਰਵਾਇਆ <br/>

ਅਜੀਤ ਡੈਸਕ 12-04-2026
ਲੁਧਿਆਣਾ, 11 ਅਪ੍ਰੈਲ (ਜਸਵਿੰਦਰ ਸਿੰਘ)-ਡਿਸਟਿ੍ਕ ਟੈਕਸੇਸ਼ਨ ਬਾਰ ਐਸੋਸੀਏਸ਼ਨ (ਡਾਇਰੈਕਟ ਟੈਕਸ) ਵਲੋਂ ਆਯਕਰ ਭਵਨ, ਰਿਸ਼ੀ ਨਗਰ ਵਿੱਚ ''ਇਨਕਮ ਟੈਕਸ ਐਕਟ 2025'' ਵਿਸ਼ੇ 'ਤੇ ਇੱਕ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ | ਇਸ ਸੈਮੀਨਾਰ ਦੀ ਅਗਵਾਈ ਐਸੋਸੀਏਸ਼ਨ ਦੇ ਪ੍ਰਧਾਨ ਸੀਏ ਰਾਜੀਵ ਕੌਸ਼ਲ ਨੇ ਕੀਤੀ, ਜਦਕਿ ਮੰਚ ਦਾ ਸੰਚਾਲਨ ਸਕੱਤਰ ਸੀਏ ਸਾਕਸ਼ੀ ਮਹਾਜਨ ਵੱਲੋਂ ਕੀਤਾ ਗਿਆ | ਇਸ ਮੌਕੇ ਸੀ.ਏ. ਦੀਪਕ ਜੈਨ ਨੇ ਇਨਕਮ ਟੈਕਸ ਐਕਟ 2025 ਵਿਚ ਕੀਤੀਆਂ ਗਈਆਂ ਮਹੱਤਵਪੂਰਨ ਸੋਧਾਂ ਅਤੇ ਨਵੇਂ ਪ੍ਰਾਵਧਾਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਨਵੇਂ ਆਯਕਰ ਕਾਨੂੰਨ ਅਧੀਨ ਕਈ ਪ੍ਰਕਿਰਿਆਵਾਂ ਨੂੰ ਹੋਰ ਵੀ ਸਰਲ, ਪਾਰਦਰਸ਼ੀ ਅਤੇ ਤਕਨਾਲੋਜੀ-ਅਧਾਰਿਤ ਬਣਾਇਆ ਗਿਆ ਹੈ, ਜਿਸ ਨਾਲ ਕਰਦਾਤਿਆਂ ਅਤੇ ਟੈਕਸ ਸਲਾਹਕਾਰਾਂ ਦੋਹਾਂ ਨੂੰ ਸੁਵਿਧਾ ਮਿਲੇਗੀ | ਸੈਮੀਨਾਰ ਦੌਰਾਨ ਰਿਟਰਨ ਫਾਈਲਿੰਗ, ਅਸੈਸਮੈਂਟ, ਅਪੀਲ, ਪੈਨਲਟੀ ਅਤੇ ਹੋਰ ਅਨੁਪਾਲਨਾ ਸਬੰਧੀ ਪ੍ਰਾਵਧਾਨਾਂ 'ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ | ਮੀਟਿੰਗ ਵਿਚ ਹਾਜ਼ਰ ਮੈਂਬਰਾਂ ਨੇ ਵੀ ਨਵੇਂ ਪ੍ਰਾਵਧਾਨਾਂ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵੱਖ-ਵੱਖ ਤਕਨੀਕੀ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ | ਸੈਮੀਨਾਰ ਦੇ ਅੰਤ ਵਿੱਚ ਐਚ.ਕੇ. ਅਨੇਜਾ ਵੱਲੋਂ ਹਾਜ਼ਰ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ |ਇਸ ਮੌਕੇ ਉਪ ਪ੍ਰਧਾਨ ਵਰੁਣ ਗਰਗ, ਸੀਏ ਸਾਕਸ਼ੀ ਮਹਾਜਨ, ਜੌਇੰਟ ਸਕੱਤਰ ਦਿਕਸਤਿ ਕਪੂਰ, ਐਡਵੋਕੇਟ ਜਤਿੰਦਰ ਖੁਰਾਣਾ, ਸੀਏ ਜਤਿੰਦਰ ਕੁਮਾਰ, ਐਚ.ਕੇ. ਅਨੇਜਾ, ਇਨਡਾਇਰੈਕਟ ਟੈਕਸੇਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਸ਼ਰਮਾ, ਇੰਸਟੀਚਿਊਟ ਆਫ ਚਾਰਟਡ ਅਕਾਉਂਟੈਂਟਸ ਆਫ ਇੰਡੀਆ ਦੀ ਲੁਧਿਆਣਾ ਬ੍ਰਾਂਚ ਦੇ ਚੇਅਰਮੈਨ ਵਿਕਾਸ ਗੋਯਲ, ਵਾਈਸ ਚੇਅਰਮੈਨ ਰਾਕੇਸ਼ ਗਰੋਵਰ, ਸੁਧੀਰ ਸਹਿਗਲ, ਦਿਨੇਸ਼ ਸ਼ਰਮਾ, ਐਚ.ਐਸ. ਨਿੱਜਰ, ਗੁਰਜੋਤ ਸਿੰਘ ਆਦਿ ਵੀ ਹਾਜ਼ਰ ਰਹੇ |

ਪਿਛਲੀ ਖ਼ਬਰ ਮੋਗਾ ਜਲਦ ਹੋਵੇਗਾ ਟੀ.ਬੀ. ਮੁਕਤ-ਡਾ. ਸੋਢੀ <br/> ਅਗਲੀ ਖ਼ਬਰ ਜ਼ਿਲ੍ਹਾ ਬੱਚਿਆਂ ਦੀ ਮੌਤ ਦਰ ਘਟਾਉਣ ਲਈ ਚਾਇਲਡ ਡੈਥ ਰਿਵਿਊ ਪ੍ਰਣਾਲੀ ਨੂੰ ਮਜ਼ਬੂਤ ਕਰ ਰਿਹਾ ਹੈ -ਡਾ. ਰਮਨਦੀਪ ਕੌਰ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।