17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਪਰਮਦੀਪ ਸਿੰਘ ਦੀਪ ਵੈੱਲਫੇਅਰ ਸੁਸਾਇਟੀ ਨੇ ਕਵੀ ਦਰਬਾਰ ਅਤੇ ਬਾਲ ਪੁਸਤਕ ਲੋਕ ਅਰਪਣ ਸਮਾਗਮ ਕਰਵਾਇਆ <br/>

ਅਜੀਤ ਡੈਸਕ 13-04-2026
ਲੁਧਿਆਣਾ, 12 ਅਪ੍ਰੈਲ (ਡਾ. ਤਰਲੋਚਨ ਸਿੰਘ)-ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ, ਰਜਿ. ਲੁਧਿਆਣਾ ਵਲੋਂ ਪੰਜਾਬੀ ਭਵਨ, ਲੁਧਿਆਣਾ ਵਿਖੇ ਕਵੀ ਦਰਬਾਰ ਅਤੇ ਬਾਲ ਪੁਸਤਕ ਲੋਕ ਅਰਪਣ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਪ੍ਰਸਿੱਧ ਕਵੀ-ਕਵਿਤਰੀਆਂ ਵਲੋਂ ਕਵੀ ਦਰਬਾਰ ਰਾਹੀਂ ਸਾਹਿਤਕ ਪੇਸ਼ਕਾਰੀਆਂ ਕੀਤੀਆਂ ਗਈਆਂ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਗਿਆ | ਇਸ ਮੌਕੇ ਲੇਖਿਕਾ ਪਰਵਿੰਦਰ ਕੌਰ ਸੁੱਖ ਦੀ ਬਾਲ ਪੁਸਤਕ ''ਚੂਹਿਆਂ ਦੀ ਮੀਟਿੰਗ'' ਦਾ ਵਿਧਿਵਤ ਲੋਕ ਅਰਪਣ ਕੀਤਾ ਗਿਆ | ਇਸ ਪੁਸਤਕ ਬਾਰੇ ਪ੍ਰਸਿੱਧ ਬਾਲ ਸਾਹਿਤਕਾਰ ਡਾ. ਦਰਸ਼ਨ ਸਿੰਘ ਆਸ਼ਟ ਵੱਲੋਂ ਵਿਸ਼ੇਸ਼ ਪੇਪਰ ਪੜਿ੍ਹਆ ਗਿਆ, ਜਿਸ ਨੇ ਸਮਾਗਮ ਨੂੰ ਹੋਰ ਵੀ ਗਿਆਨਵਰਧਕ ਬਣਾਇਆ | ਸਮਾਗਮ ਵਿਚ ਮੁੱਖ ਮਹਿਮਾਨ ਅਤੇ ਵਿਦਵਾਨਾਂ ਵਿਚ ਡਾ. ਦਰਸ਼ਨ ਸਿੰਘ ਆਸ਼ਟ, ਸਟੇਟ ਅਵਾਰਡੀ, ਡਾ. ਗੁਲਜ਼ਾਰ ਸਿੰਘ ਪੰਧੇਰ, ਪ੍ਰਸਿੱਧ ਪੰਜਾਬੀ ਗਾਇਕ ਪਾਲੀ ਦੇਤਵਾਲੀਆ, ਦਵਿੰਦਰ ਸਿੰਘ ਲੋਟੇ ਡਿਪਟੀ ਡਾਇਰੈਕਟਰ, ਸਪੋਰਟਸ ਐਂਡ ਯੂਥ ਸੇਵਾਵਾਂ, ਲੁਧਿਆਣਾ, ਕਰਮਜੀਤ ਸਿੰਘ ਗਰੇਵਾਲ ਲੇਖਕ, ਗਾਇਕ ਤੇ ਅਦਾਕਾਰ ਆਦਿ ਸਮੇਤ ਪ੍ਰਸਿੱਧ ਕਵੀ-ਕਵਿਤਰੀਆਂ ਅਤੇ ਸਾਹਿਤਕਾਰਾਂ ਨੇ ਭਰਪੂਰ ਹਾਜ਼ਰੀ ਲਗਾਈ | ਸੁਸਾਇਟੀ ਦੇ ਚੇਅਰਮੈਨ ਡਾ. ਹਰੀ ਸਿੰਘ ਜਾਚਕ ਨੇ ਸਮਾਗਮ ਬਾਰੇ ਰਚੀ ਭਾਵਪੂਰਤ ਕਵਿਤਾ ਸੁਣਾ ਕੇ ਸਾਰੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ | ਸਮਾਗਮ ਦੌਰਾਨ ਸਾਰੇ ਬੁਲਾਰਿਆਂ ਨੇ ਪੰਜਾਬੀ ਸਾਹਿਤ ਖ਼ਾਸ ਕਰਕੇ ਬਾਲ ਸਾਹਿਤ ਦੇ ਪ੍ਰਚਾਰ-ਪ੍ਰਸਾਰ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਅਤੇ ਇਸ ਤਰ੍ਹਾਂ ਦੇ ਉਪਰਾਲਿਆਂ ਨੂੰ ਸਮੇਂ ਦੀ ਲੋੜ ਕਰਾਰ ਦਿੱਤਾ | ਇਸ ਮੌਕੇ ਸਾਰੇ ਪਤਵੰਤੇ ਸੱਜਣਾਂ ਅਤੇ ਕਵੀ ਸਾਹਿਬਾਨ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੋਸਾਇਟੀ ਵਲੋਂ ਡਾ. ਹਰੀ ਸਿੰਘ ਜਾਚਕ, ਜਸਵਿੰਦਰ ਕੌਰ ਜੱਸੀ, ਮਨਦੀਪ ਕੌਰ ਭੰਮਰਾ, ਸੁਰਿੰਦਰ ਦੀਪ ਕੌਰ ਅਤੇ ਪਤਵੰਤੇ ਸੱਜਣਾਂ ਨੇ ਲੇਖਿਕਾ ਪਰਵਿੰਦਰ ਕੌਰ ਸੁੱਖ ਅਤੇ ਸਾਰੇ ਪਰਿਵਾਰ ਨੂੰ ਸਨਮਾਨਿਤ ਕੀਤਾ | ਸਮਾਗਮ ਦੇ ਆਯੋਜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲਿਆਂ ਵਿਚ ਜਸਵਿੰਦਰ ਕੌਰ ਜੱਸੀ, ਕੁਲਦੀਪ ਕੌਰ ਦੀਪ ਲੁਧਿਆਣਵੀ, ਸੁਖਵਿੰਦਰ ਸਿੰਘ, ਹਰਵਿੰਦਰ ਸਿੰਘ ਥਰੀਕੇ, ਜਸਵੰਤ ਕੌਰ ਗਰੇਵਾਲ ਆਦਿ ਦਾ ਨਾਂ ਵਰਣਨਯੋਗ ਹੈ | ਅੰਤ ਵਿਚ ਪਰਵਿੰਦਰ ਕੌਰ ਸੁੱਖ ਨੇ ਸਮਾਗਮ ਦੀ ਸਫਲਤਾ ਲਈ ਸਾਰੇ ਮਹਿਮਾਨਾਂ, ਕਵੀਆਂ, ਲੇਖਕਾਂ ਅਤੇ ਦਰਸ਼ਕਾਂ ਦਾ ਦਿਲੋਂ ਧੰਨਵਾਦ ਕੀਤਾ |

ਪਿਛਲੀ ਖ਼ਬਰ ਪੀ. ਏ. ਯੂ. ਦੇ ਮਾਈਕ੍ਰੋਬਾਇਓਲੋਜੀ ਵਿਭਾਗ ਨੂੰ ਵੱਕਾਰੀ ਖੋਜ ਪ੍ਰੋਜੈਕਟ ਹਾਸਿਲ <br/> ਅਗਲੀ ਖ਼ਬਰ ਦਿਆਨੰਦ ਹਸਪਤਾਲ ਦੇ ਗੈਸਟ੍ਰੋ ਵਿਭਾਗ ਦੇ ਪ੍ਰੋਫੈਸਰ ਡਾ. ਗੋਇਲ ਨੂੰ ਸਿਓਲ (ਦੱਖਣੀ ਕੋਰੀਆ) ਵਿਚ 'ਏਸ਼ੀਅਨ ਫਿਊਚਰ ਲੀਡਰ'...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।