17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਸਮਾਗਮ <br/>

ਅਜੀਤ ਡੈਸਕ 13-04-2026
ਲੁਧਿਆਣਾ, 12 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਸਮਾਗਮ ਦੌਰਾਨ ਜੁੜੀਆਂ ਸੰਗਤਾਂ ਸਨਮੁੱਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਮੁਖੀ ਮਹਾਂਪੁਰਸ਼ ਸੰਤ ਬਾਬਾ ਅਮੀਰ ਸਿੰਘ ਜੀ ਨੇ 'ਨਾਮ ਸਿਮਰਨ' ਦੁਆਰਾ ਪ੍ਰਾਪਤ ਹੋਣ ਵਾਲੇ ਆਤਮਿਕ ਗਿਆਨ ਅਤੇ ਪਰਮੇਸ਼ਰ ਦੇ ਨਾਮ ਸਬੰਧੀ ਸਮਝਾਉਂਦਿਆਂ ਫੁਰਮਾਇਆ ਕਿ ਜਿਹੜੇ ਮਨੁੱਖ ਨਾਮ ਸਿਮਰਨ ਤੋਂ ਟੁੱਟ ਕੇ ਮਾਇਆ ਵੱਲ ਲਿਪਤ ਹੋ ਜਾਂਦੇ ਹਨ, ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਸਰੀਰ ਵਾਂਗ ਮਾਇਆ ਵੀ ਨਾਸ਼ਵਾਨ ਹੈ | ਉਨ੍ਹਾਂ ਹਵਾਲੇ ਦਿੰਦਿਆਂ ਸਮਝਾਇਆ ਕਿ ਜਿਹੜਾ ਮਨੁੱਖ ਸੱਚ ਨੂੰ ਨਿਕਾਰ ਕੇ ਸੰਸਾਰਕ ਪਦਾਰਥਾਂ ਵਿੱਚ ਲਿਪਤ ਹੁੰਦੇ ਨੇ, ਉਹ ਖੁਦ ਦੁੱਖ ਭੋਗਦੇ ਨੇ ਅਤੇ ਸੰਸਾਰ ਨੂੰ ਵੀ ਦੁਖੀ ਕਰਦੇ ਹਨ | ਬਾਬਾ ਜੀ ਨੇ ਗੁਰਬਾਣੀ ਸ਼ਬਦ ਦੇ ਹਵਾਲੇ ਨਾਲ ਸਮਝਾਉਂਦਿਆਂ ਫੁਰਮਾਇਆ ਜਿਹੜਾ ਮਨ ਨਾਲ ਲੜਦਾ ਹੋਇਆ ਅਹੰਕਾਰ ਨੂੰ ਮਾਰਦਾ ਹੈ, ਉਹ ਗੁਰਮੁਖ ਯੋਧਾ ਹੁੰਦਾ ਹੈ | ਧਰਮ ਰਾਜ ਦੇ ਜਮਦੂਤ ਅਜਿਹੇ ਗੁਰਮੁੱਖਾਂ ਦੇ ਨੇੜੇ-ਤੇੜੇ ਵੀ ਨਹੀਂ ਆਉਂਦੇ, ਦੂਜੇ ਪਾਸੇ ਮਨਮੁਖਾਂ ਨੂੰ ਜਮਦੂਤਾਂ ਦੇ ਜਮਦੰਡ ਸਹਿਣੇ ਪੈਂਦੇ ਹਨ | ਮਹਾਂਪੁਰਸ਼ਾਂ ਨੇ ਗੁਰਬਾਣੀ ਦੇ ਵੱਖ-ਵੱਖ ਸ਼ਬਦਾਂ ਦੇ ਹਵਾਲੇ ਦਿੰਦਿਆਂ ਸਮਝਾਇਆ ਕਿ ਸੂਰਮੇ ਉਹ ਨਹੀਂ ਹੁੰਦੇ ਜੋ ਗਰੂਰ ਨਾਲ ਮਰਦੇ ਹਨ, ਸੂਰਮੇ ਤਾਂ ਉਹ ਹੁੰਦੇ ਨੇ ਜੋ ਕਸ਼ਟ ਸਹਾਰਦੇ ਹਨ | ਮਹਾਂਪੁਰਸ਼ਾਂ ਨੇ ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਸਬੰਧ 'ਚ 1 ਵੈਸਾਖ ਮੁਤਾਬਿਕ 14 ਅਪ੍ਰੈਲ ਨੂੰ ਸਮਾਗਮਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜ ਪਿਆਰੇ ਸਹਿਬਾਨ ਅੰਮਿ੍ਤ ਅਭਿਲਾਖੀਆਂ ਨੂੰ ਖੰਡੇ ਦੀ ਪਾਹੁਲ ਛਕਾਉਣਗੇ ਅਤੇ ਜਵੱਦੀ ਟਕਸਾਲ ਦੇ ਹੋਣਹਾਰ ਵਿਦਿਆਰਥੀ ਪੁਰਾਤਨ ਗੁਰਮਤਿ ਸੰਗੀਤ ਸ਼ੈਲੀ ਅਧਾਰਿਤ ਤੰਤੀ ਸਾਜਾਂ ਨਾਲ ਕੀਰਤਨ ਕਰਨਗੇ | ਉਨ੍ਹਾਂ ਸਭਨਾਂ ਨੂੰ ਵੈਸਾਖੀ ਦੇ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ |

ਪਿਛਲੀ ਖ਼ਬਰ ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਹਾਈ ਸਕੂਲ ਢਿੱਲੋਂ ਨਗਰ ਲੁਹਾਰਾ ਵਿਖੇ ਵਿਦਾਇਗੀ ਪਾਰਟੀ <br/> ਅਗਲੀ ਖ਼ਬਰ ਪੀ. ਏ. ਯੂ. ਦੇ ਮਾਈਕ੍ਰੋਬਾਇਓਲੋਜੀ ਵਿਭਾਗ ਨੂੰ ਵੱਕਾਰੀ ਖੋਜ ਪ੍ਰੋਜੈਕਟ ਹਾਸਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।