22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਜੀ. ਐੱਸ. ਟੀ. ਚੋਰੀ 'ਤੇ ਵੱਡੀ ਕਾਰਵਾਈ, 40 ਲੱਖ ਤੋਂ ਵੱਧ ਦਾ ਜੁਰਮਾਨਾ ਵਸੂਲ <br/>

ਅਜੀਤ ਡੈਸਕ 14-04-2026
ਲੁਧਿਆਣਾ, 13 ਅਪ੍ਰੈਲ (ਜਸਵਿੰਦਰ ਸਿੰਘ)-ਵਿਸ਼ੇਸ਼ ਖ਼ੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਰਾਜ ਕਰ ਵਿਭਾਗ ਦੀ ਸਟੇਟ ਇੰਟੈਲੀਜੈਂਸ ਐਂਡ ਪਿ੍ਵੈਂਟਿਵ ਯੂਨਿਟ ਦੇ ਅਧਿਕਾਰੀ ਗੁਰਦੀਪ ਸਿੰਘ ਵਲੋਂ ਜੀਟੀ ਰੋਡ 'ਤੇ ਵਾਹਨ ਨੰਬਰ ਪੀ.ਬੀ. 06 ਬੀ.ਕੇ.4331 ਨੂੰ ਰੋਕਿਆ ਗਿਆ¢ ਇਹ ਵਾਹਨ ਐਲੂਮੀਨੀਅਮ ਇੰਗਟ ਲੈ ਕੇ ਜਾ ਰਿਹਾ ਸੀ, ਜਿਸਨੂੰ ਜੀ.ਐੱਸ.ਟੀ. ਐਕਟ 2017 ਦੀ ਧਾਰਾ 68 ਅਧੀਨ ਜਾਂਚ ਲਈ ਇੰਟਰਸੈਪਟ ਕੀਤਾ ਗਿਆ | ਪ੍ਰਾਰੰਭਿਕ ਜਾਂਚ ਦÏਰਾਨ ਇਕ ਫ਼ਰਮ ਵਲੋਂ ਟੈਕਸ ਚੋਰੀ ਦੀ ਸੰਭਾਵਨਾ ਸਾਹਮਣੇ ਆਈ, ਜਿਸਨੇ ਆਪਣੀ ਖ਼ਰੀਦ ਦਿੱਲੀ ਤੋਂ ਦਰਸਾਈ ਸੀ | ਸਹਾਇਕ ਕਮਿਸ਼ਨਰ ਰਾਜ ਕਰ ਕੁਲਬੀਰ ਸਿੰਘ ਦੇ ਨਿਰਦੇਸ਼ ਹੇਠਾਂ ਟੀਮ ਵਲੋਂ ਗਹਿਰੀ ਡਾਟਾ ਮਾਈਨਿੰਗ ਕੀਤੀ ਗਈ¢ ਇਸ ਸਾਂਝੀ ਕਾਰਵਾਈ ਵਿਚ ਐੱਸ.ਟੀ.ਓ. ਸਾਹਿਲ ਗਰਗ ਅਤੇ ਗੁਰਦੀਪ ਸਿੰਘ ਨੇ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਪਾਇਆ ਕਿ ਸਪਲਾਈ ਚੇਨ ਵਿਚ ਐਲੂਮੀਨੀਅਮ ਇੰਗਟ ਦਾ ਕੋਈ ਅਸਲੀ ਨਿਰਮਾਤਾ ਮÏਜੂਦ ਨਹੀਂ ਸੀ¢ਜਾਂਚ ਦÏਰਾਨ ਸੰਬੰਧਿਤ ਫ਼ਰਮ ਮਾਲ ਦੇ ਸਰੋਤ ਨੂੰ ਸਾਬਤ ਕਰਨ ਵਿਚ ਅਸਫਲ ਰਹੀ¢ ਇਸ ਦੇ ਚੱਲਦੇ ਵਿਭਾਗ ਵਲੋਂ ਸਾਹਮਣੇ ਆਈਆਂ ਗੜਬੜੀਆਂ ਦੇ ਆਧਾਰ 'ਤੇ ਪੰਜਾਬ ਅਤੇ ਕੇਂਦਰੀ ਵਸਤੂ ਅਤੇ ਸੇਵਾ ਕਰ ਐਕਟ, 2017 ਦੇ ਪ੍ਰਾਵਧਾਨਾਂ ਅਧੀਨ 40,15,132 ਰੁਪਏ ਦਾ ਜੁਰਮਾਨਾ ਲਗਾਇਆ ਗਿਆ¢ ਇਹ ਰਕਮ ਅੱਜ ਹੀ ਵਸੂਲ ਕਰ ਲਈ ਗਈ¢ਜ਼ਿਕਰਯੋਗ ਹੈ ਪਿਛਲੇ ਤਿੰਨ ਸਾਲਾਂ ਵਿਚ ਕਿਸੇ ਇਕ ਵਾਹਨ 'ਤੇ ਲਗਾਇਆ ਗਿਆ ਇਹ ਸਭ ਤੋਂ ਵੱਡਾ ਜੁਰਮਾਨਾ ਹੈ | ਕਰ ਵਿਭਾਗ ਦੀ ਐਨਫੋਰਸਮੈਂਟ ਵਿੰਗ ਲਗਾਤਾਰ ਜੀ.ਐਸ.ਟੀ. ਚੋਰੀ ਨੂੰ ਰੋਕਣ ਲਈ ਚÏਕਸ ਹੈ¢ ਵਿਭਾਗ ਦੇ ਅਧਿਕਾਰੀ ਮੁਖ਼ਬਰਾਂ ਤੋਂ ਪ੍ਰਾਪਤ ਜਾਣਕਾਰੀ, ਅਚਾਨਕ ਜਾਂਚਾਂ ਅਤੇ ਟੈਕਸ ਚੋਰੀ ਸੰਬੰਧੀ ਸੰਭਾਵਿਤ ਸਮਾਨ ਦੀ ਆਵਾਜਾਈ 'ਤੇ ਨਿਗਰਾਨੀ ਦੇ ਆਧਾਰ 'ਤੇ ਕਾਰਵਾਈ ਕਰਦੇ ਹਨ¢

ਪਿਛਲੀ ਖ਼ਬਰ ਪਤਨੀ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਤੇ ਕੁੱਟਮਾਰ ਕਰਨ ਦੇ ਮਾਮਲੇ 'ਚ ਨੌਜਵਾਨ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਸੰਬੰਧੀ ਵਿਸ਼ਾਲ ਨਗਰ ਕੀਰਤਨ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।