17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਉਪਕਾਰ ਸਿੰਘ ਆਹੂਜਾ ਬਿਨਾਂ ਵਿਰੋਧ ਸੀਸੂ ਦੇ ਪ੍ਰਧਾਨ ਚੁਣੇ <br/>

ਸੀਸੂ ਦੇ ਮੁੜ ਪ੍ਰਧਾਨ ਬਣੇ ਉਪਕਾਰ ਸਿੰਘ ਆਹੂਜਾ ਨੂੰ ਫੁੱਲਾਂ ਦਾ ਬੁੱਕਾ ਭੇਟ ਕਰ ਕੇ ਸਨਮਾਨ ਕਰਦੇ ਹੋਏ ਪਦਮ ਸ੍ਰੀ ਓਾਕਾਰ ਸਿੰਘ ਪਾਹਵਾ, ਚਰਨਜੀਤ ਸਿੰਘ ਵਿਸਵਕਰਮਾ, ਜੀ.ਐਸ. ਢਿੱਲੋਂ ਤੇ ਹੋਰ | ਅਜੀਤ ਤਸਵੀਰ <br/> 17-04-2026
ਲੁਧਿਆਣਾ, 16 ਅਪ੍ਰੈਲ (ਜਤਿੰਦਰ ਭੰਬੀ)-ਪ੍ਰਸਿੱਧ ਉਦਯੋਗਪਤੀ ਉਪਕਾਰ ਸਿੰਘ ਆਹੂਜਾ ਨੂੰ ਆਉਣ ਵਾਲੇ ਕਾਰਜਕਾਲ ਲਈ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਦੇ ਬਿਨਾਂ ਵਿਰੋਧ ਦੁਬਾਰਾ ਪ੍ਰਧਾਨ ਚੁਣਿਆ ਗਿਆ ਹੈ | ਸੀਸੂ ਕੰਪਲੈਕਸ ਵਿਖੇ ਹੋਈ ਸਾਲਾਨਾ ਜਨਰਲ ਬਾਡੀ ਮੀਟਿੰਗ ਦੌਰਾਨ ਆਹੂਜਾ ਦੀ ਨਾਮਜ਼ਦਗੀ ਨੂੰ ਉਦਯੋਗਿਕ ਭਾਈਚਾਰੇ ਨੇ ਭਾਰੀ ਸਮਰਥਨ ਦਿੱਤਾ | ਉਨ੍ਹਾਂ ਦੇ ਨਾਮ ਦਾ ਪ੍ਰਸਤਾਵ ਪਦਮ ਓਾਕਾਰ ਸਿੰਘ ਪਾਹਵਾ, ਰਾਮ ਲੁਭਾਇਆ, ਅਸ਼ਵਨੀ ਕੋਹਲੀ, ਵਿਜੇ ਮੈਣੀ, ਜੇ.ਐਸ. ਭੋਗਲ, ਜਸਪਾਲ ਸਿੰਘ ਸ਼ਾਪੁਰੀ, ਸਤਿੰਦਰਜੀਤ ਸਿੰਘ ਬਰਨਾਲਾ, ਸੁਦਰਸ਼ਨ ਗੋਸਾਈਾ, ਜੀ.ਐਸ. ਢਿੱਲੋਂ, ਚਰਨਜੀਤ ਵਿਸ਼ਵਕਰਮਾ, ਦਲਜੀਤ ਸਿੰਘ (ਡਿਕੋ), ਲਖਵੀਰ ਸਿੰਘ (ਲੱਕੀ), ਸਤਿੰਦਰਜੀਤ ਸਿੰਘ (ਆਟੋਨ), ਡਾ: ਐਸ.ਬੀ. ਸਿੰਘ, ਸੰਦੀਪ ਜੈਨ, ਐਸ.ਪੀ. ਸਿੰਘ, ਜਤਿੰਦਰ ਮਿੱਤਲ, ਜੀ.ਐਸ. ਸਚਦੇਵਾ, ਹਰਕੇਸ਼ ਮਿੱਤਲ, ਰਵਿੰਦਰ ਸੈਣੀ, ਗੌਤਮ ਮਲਹੋਤਰਾ, ਗਗਨਦੀਪ ਸਿੰਘ, ਦੀਪਜੋਤ ਸਿੰਘ, ਅਮਿਤ ਸ਼ਰਮਾ, ਰਾਜੇਸ਼ ਚੋਪੜਾ, ਗੁਰਮੁਖ ਸਿੰਘ, ਦੀਦਾਰਜੀਤ ਸਿੰਘ ਲੋਟੇ, ਕਨਿਸ਼ ਕੌੜਾ, ਜੀ.ਐਸ. ਢਿੱਲੋਂ, ਅਜੇ ਭਾਰਤੀ, ਸੰਜੇ ਧੀਮਾਨ, ਸਰਵਜੀਤ ਸਿੰਘ, ਅਤੇ ਹਨੀ ਸੇਠੀ ਸਮੇਤ ਵੱਡੀ ਗਿਣਤੀ ਵਿਚ ਉਦਯੋਗਪਤੀਆਂ ਨੇ ਬਿਨਾਂ ਕਿਸੇ ਵਿਰੋਧੀ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣ ਦੇ ਚੋਣ ਪ੍ਰਕਿਰਿਆ ਸਮਾਪਤ ਹੋਈ | ਇਹ ਕਾਰਵਾਈ ਵਿਸ਼ਵ ਬੰਧੂ ਮੋਂਗਾ, ਸਾਬਕਾ ਸੰਯੁਕਤ ਨਿਰਦੇਸ਼ਕ, ਉਦਯੋਗ ਅਤੇ ਵਣਜ ਵਿਭਾਗ, ਪੰਜਾਬ ਦੀ ਨਿਗਰਾਨੀ ਹੇਠ ਕੀਤੀ ਗਈ, ਜਿਨ੍ਹਾਂ ਨੇ ਚੋਣ ਅਧਿਕਾਰੀ ਵਜੋਂ ਸੇਵਾ ਨਿਭਾਈ | ਇਸ ਮੌਕੇ ਵੱਖ ਵੱਖ ਬੁਲਾਰਿਆਂ ਵਲੋਂ ਸੀਸੂ ਵਲੋਂ ਉਦਯੋਗ ਦੀ ਬਿਹਤਰੀ ਲਈ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ | ਆਹੂਜਾ ਨੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਬਸੰਮਤੀ ਨਾਲ ਦਿੱਤਾ ਗਿਆ ਫ਼ਤਵਾ ਵਿਕਾਸ ਅਤੇ ਲਚਕੀਲੇਪਣ ਲਈ ਇਕ ਸਮੂਹਿਕ ਦਿ੍ਸ਼ਟੀਕੋਣ ਨੂੰ ਦਰਸਾਉਂਦਾ ਹੈ | ਉਨ੍ਹਾਂ ਕਿਹਾ ਕਿ ਇਹ ਸਿਰਫ਼ ਇਕ ਸਨਮਾਨ ਨਹੀਂ ਹੈ ਸਗੋਂ ਇਕ ਜ਼ਿੰਮੇਵਾਰੀ ਹੈ | ਅਸੀਂ ਨਵੀਨਤਾ, ਸਥਿਰਤਾ ਅਤੇ ਨੀਤੀ ਆਧਾਰਤ ਵਿਕਾਸ ਪ੍ਰਤੀ ਸਮਰਪਣ ਨਾਲ ਕੰਮ ਕਰਨਾ ਜਾਰੀ ਰੱਖਾਂਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਡੇ ਐਮ.ਐਸ.ਐਮ.ਈ. ਰਾਸ਼ਟਰੀ ਅਤੇ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਬਣੇ ਰਹਿਣ |

ਪਿਛਲੀ ਖ਼ਬਰ ਵਿਜੀਲੈਂਸ ਵਲੋਂ ਕੈਂਪ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ ਪਿ੍ੰਸੀਪਲ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ <br/> ਅਗਲੀ ਖ਼ਬਰ ਬਾਬਾ ਸਾਹਿਬ ਦਾ 135ਵਾਂ ਜਨਮ ਦਿਵਸ ਸ਼ਰਧਾ ਪੂਰਵਕ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।