ਬਿਜਲੀ ਮੁਲਾਜ਼ਮ ਜਥੇਬੰਦੀਆਂ ਦੇ ਸਾਂਝੇ ਸੰਘਰਸ਼ ਅੱਗੇ ਝੁਕਦਿਆਂ ਮੈਨੇਜਮੈਂਟ ਨੇ ਮੁਅੱਤਲ ਕੀਤੇ ਜੇ. ਈ. ਨੂੰ ਕੀਤਾ ਬਹਾਲ <br/>
ਅਜੀਤ ਡੈਸਕ
30-04-2026
ਲੁਧਿਆਣਾ, 29 ਅਪ੍ਰੈਲ (ਜਤਿੰਦਰ ਭੰਬੀ)-ਬਿਜਲੀ ਨਿਗਮ ਦੀ ਮੈਨੇਜਮੈਂਟ ਨੇ ਬਿਜਲੀ ਮੁਲਾਜ਼ਮ ਜੱਥੇਬੰਦੀਆਂ ਦੇ ਸਾਂਝੇ ਸੰਘਰਸ਼ ਅੱਗੇ ਝੁਕਦਿਆਂ ਬਿਨਾ ਕਸੂਰ ਤੋਂ ਮੁਅੱਤਲ ਕੀਤੇ 66 ਕੇ.ਵੀ. ਸਬ ਸਟੇਸ਼ਨ ਨੂਰੇਵਾਲ ਦੇ ਇੰਚਾਰਜ ਜੇ.ਈ. ਬਲਬੀਰ ਚੰਦ ਨੂੰ ਬਹਾਲ ਕਰ ਦਿੱਤਾ | ਜ਼ਿਕਰਯੋਗ ਹੈ ਕਿ ਜੇ.ਈ. ਬਲਬੀਰ ਚੰਦ ਦੀ ਮੁਅੱਤਲੀ ਨੂੰ ਰੱਦ ਕਰਵਾਉਣ ਲਈ ਕੱਲ ਰੋਹ 'ਚ ਆਏ ਬਿਜਲੀ ਮੁਲਾਜ਼ਮ ਆਗੂਆਂ ਨੇ ਜੁਆਇੰਟ ਫੋਰਮ ਅਤੇ ਬਿਜਲੀ ਏਕਤਾ ਮੰਚ ਦੀ ਅਗਵਾਈ ਹੇਠ ਤਿੱਖਾ ਸੰਘਰਸ਼ ਸ਼ੁਰੂ ਕੀਤਾ ਸੀ | ਦੱਸਣਯੋਗ ਹੈ ਕਿ ਸਿਟੀ ਸੈਂਟਰ ਡਵੀਜ਼ਨ 'ਚ ਗੇਟ ਰੈਲੀ ਕਰਨ ਉਪਰੰਤ ਪੁਨਰਦੀਪ ਸਿੰਘ ਬਰਾੜ ਚੀਫ਼ ਇੰਜੀਨੀਅਰ ਪੀ ਐਂਡ ਐਮ ਪੰਜਾਬ ਦੇ ਦਫ਼ਤਰ 'ਚ ਪੁੱਜੇ ਤਾਂ ਉਨਾਂ ਵਲੋਂ ਕੀਤੇ ਵਿਵਹਾਰ ਤੋਂ ਰੋਹ ਵਿਚ ਆਏ ਬਿਜਲੀ ਮੁਲਾਜ਼ਮਾਂ ਨੇ ਉਨਾਂ ਦਾ ਘਿਰਾਓ ਕਰਨ ਉਪਰੰਤ ਮੁੱਖ ਗੇਟ ਉਤੇ ਹੀ ਧਰਨਾ ਲਗਾ ਦਿੱਤਾ ਸੀ, ਜੋ ਕਿ ਦੇਰ ਰਾਤ ਸਾਢੇ ਸੱਤ ਵਜੇ ਤੱਕ ਜਾਰੀ ਰਿਹਾ | ਏ.ਸੀ.ਪੀ. ਸਰਬਜੀਤ ਸਿੰਘ ਚੀਮਾ ਸਮੇਤ ਬਿਜਲੀ ਨਿਗਮ ਦੇ ਹੋਰਨਾਂ ਉਚ ਅਧਿਕਾਰੀਆਂ ਦੀ ਹਾਜ਼ਰੀ 'ਚ ਬਿਜਲੀ ਮੁਲਾਜ਼ਮਾਂ ਦੀਆਂ ਜੱਥੇਬੰਦੀਆਂ ਦੇ ਆਗੂਆਂ ਨਾਲ ਪੁਨਰਦੀਪ ਸਿੰਘ ਬਰਾੜ ਵਲੋਂ ਕੀਤੀ ਮੀਟਿੰਗ ਵਿਚ ਮਿਲੀ ਹਾਂ ਪੱਖੀ ਕਾਰਵਾਈ ਦੇ ਸਮਝੌਤੇ ਤਹਿਤ ਧਰਨਾ ਚੁੱਕ ਦਿੱਤਾ ਗਿਆ ਸੀ | ਆਗੂਆਂ ਨੇ ਦੱਸਿਆ ਕਿ ਸਵੇਰੇ 9 ਵਜੇ ਤੋਂ ਹੀ ਬਿਜਲੀ ਏਕਤਾ ਮੰਚ ਦੇ ਆਗੂ ਰਸ਼ਪਾਲ ਸਿੰਘ ਪਾਲੀ ਅਤੇ ਜੁਆਇੰਟ ਫੋਰਮ ਦੇ ਆਗੂ ਰਘਵੀਰ ਸਿੰਘ ਦੀ ਸਾਂਝੀ ਅਗਵਾਈ ਹੇਠ ਮੁੜ ਤੋਂ ਧਰਨਾ ਲਗਾ ਦਿੱਤਾ ਗਿਆ | ਇਸ ਧਰਨੇ 'ਚ ਵਿਸ਼ੇਸ਼ ਤੌਰ 'ਤੇ ਪੁੱਜੇ ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਏਟਕ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਬਨਵੈਤ, ਸਤੀਸ਼ ਭਾਰਦਵਾਜ, ਸੋਬਨ ਸਿੰਘ ਠਾਕੁਰ, ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ, ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਦੇ ਸੂਬਾ ਮੀਤ ਪ੍ਰਧਾਨ ਗਗਨਦੀਪ ਸ਼ਰਮਾ, ਇੰਟਕ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਤੇ ਸਵਰਨ ਸਿੰਘ, ਗਰਿੱਡ ਯੂਨੀਅਨ (ਭਾਰਦਵਾਜ) ਦੇ ਸੂਬਾ ਪੈੱ੍ਰਸ ਸਕੱਤਰ ਵਿੱਕੀ ਕੁਮਾਰ, ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਜ਼ੋਨ ਸਕੱਤਰ ਅਕਾਸ਼ਦੀਪ ਸ਼ਰਮਾ ਤੋਂ ਇਲਾਵਾ ਕਨਵੀਨਰ ਅਸ਼ੋਕ ਕੁਮਾਰ ਬੰਗੜ, ਸਬ ਅਰਬਨ ਸਰਕਲ ਦੇ ਪ੍ਰਧਾਨ ਹਰਵਿੰਦਰ ਸਿੰਘ ਲਾਲੂ, ਸਰਕਲ ਪੂਰਬੀ ਦੇ ਖ਼ਜ਼ਾਨਚੀ ਮੁਨੀਸ਼ ਕੁਮਾਰ, ਟੀ.ਐਸ.ਯੂ. ਦੇ ਸਰਕਲ ਸਕੱਤਰ ਸੋਬਨ ਸਿੰਘ, ਟੀ.ਐਸ.ਯੂ. ਦੇ ਡਵੀਜ਼ਨ ਪ੍ਰਧਾਨ ਧਰਮਪਾਲ, ਵਲਦੀਪ ਸਿੰਘ ਗਰੇਵਾਲ, ਜਸਵਿੰਦਰ ਸਿੰਘ ਕਾਕਾ, ਜਗਜੀਤ ਸਿੰਘ ਭੱਠਾ ਧੂਆ, ਸਰਤਾਜ ਸਿੰਘ, ਰਵਿੰਦਰ ਸਿੰਘ ਖੰਨਾ, ਕਮਲਦੀਪ ਸਿੰਘ ਰਣੀਆ ਨੇ ਸੰਬੋਧਨ ਕੀਤਾ | ਇਸ ਮਾਮਲੇ ਨੂੰ ਲੈ ਕੇ ਐਕਸੀਅਨ ਹਰਪ੍ਰੀਤ ਸਿੰਘ ਸੰਧੂ ਨੇ ਮੁਲਾਜ਼ਮ ਆਗੂਆਂ ਨਾਲ ਗੱਲਬਾਤ ਕਰਨ ਉਪਰੰਤ ਉਨਾਂ ਵਲੋਂ ਮਸਲੇ ਦਾ ਹੱਲ ਕਰਵਾਇਆ ਗਿਆ | ਇਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਇਆਂ ਆਗੂਆਂ ਨੇ ਦੱਸਿਆ ਕਿ ਜੇ.ਈ. ਬਲਵੀਰ ਚੰਦ ਬਿਨਾ ਕਿਸੇ ਸ਼ਰਤ ਤੋਂ ਬਹਾਲ ਹੋਇਆ ਹੈ ਅਤੇ ਉਸ ਦੀ ਆਪਣੀ ਸਹਿਮਤੀ ਨਾਲ ਹੁਣ ਉਹ 66 ਕੇ.ਵੀ. ਸਿੰਗਲਾ ਸਾਈਕਲ ਗਰਿੱਡ ਵਿਖੇ ਡਿਊਟੀ ਦੇਣਗੇ | ਇਸ ਮੌਕੇ ਕਮਲਜੀਤ ਸਿੰਘ ਐਸ.ਡੀ.ਓ., ਸ਼ਿਵਰਾਜ ਸਿੰਘ ਐਸ.ਡੀ.ਓ., ਰਤਨ ਚੰਦ, ਅਕਾਸ਼ਦੀਪ ਸਿੰਘ, ਦੀਪਕ ਕੁਮਾਰ, ਕਰਤਾਰ ਸਿੰਘ, ਹਿਰਦੇ ਰਾਮ, ਅਮਰਜੀਤ ਸਿੰਘ, ਕੇਵਲ ਸਿੰਘ, ਹਰਜੀਤ ਸਿੰਘ, ਪਿੰ੍ਰਸ ਕੁਮਾਰ, ਹਰਜਿੰਦਰ ਸਿੰਘ ਸਰੀਂਹ, ਪਰਮਪਾਲ ਸਿੰਘ, ਰਾਕੇਸ਼ ਕੁਮਾਰ, ਰਮਨਦੀਪ ਸਿੰਘ, ਗੁਰਮੀਤ ਸਿੰਘ ਅਤੇ ਹੋਰ ਹਾਜ਼ਰ ਸਨ |