14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਅੰਮਿ੍ਤ ਸਾਗਰ ਪਰਿਵਾਰ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੰਗਰ ਲਗਾਇਆ <br/>

ਅਜੀਤ ਡੈਸਕ 02-05-2026
ਲੁਧਿਆਣਾ, 1 ਮਈ (ਪਰਮਿੰਦਰ ਸਿੰਘ ਆਹੂਜਾ)-ਪ੍ਰਮੁੱਖ ਮਿਊਜ਼ਿਕ ਕੰਪਨੀ ਅੰਮਿ੍ਤ ਸਾਗਰ ਪਰਿਵਾਰ ਵਲੋਂ ਆਪਣੇ ਸਹਿਯੋਗੀ ਸਾਥੀਆਂ ਦੇ ਨਿੱਘੇ ਸਹਿਯੋਗ ਨਾਲ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਗਤਾਂ ਲਈ ਅਟੁੱਟ ਲੰਗਰ ਲਗਾਇਆ ਗਿਆ, ਜੋ ਕਿ ਇਕ ਸ਼ਲਾਘਾਯੋਗ ਉਪਰਾਲ ਹੈ | ਇਹ ਪ੍ਰਗਟਾਵਾ ਗਿਆਨੀ ਸੁਖਵਿੰਦਰ ਸਿੰਘ ਗ੍ਰੰਥੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਨੇ ਗੁਰੂ ਦੇ ਅਟੁੱਟ ਲੰਗਰ ਨੂੰ ਵਰਤਾਉਣ ਲਈ ਸਤਿਗੁਰੂ ਦੇ ਚਰਨਾਂ ਵਿਚ ਅਰਦਾਸ ਕਰਨ ਉਪਰੰਤ ਕੀਤਾ | ਇਸ ਦÏਰਾਨ ਗਿਆਨੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਅੰਮਿ੍ਤ ਸਾਗਰ ਕੰਪਨੀ ਦੇ ਡਾਇਰੈਕਟਰ ਬਲਬੀਰ ਸਿੰਘ ਭਾਟੀਆ, ਕਰਨਪ੍ਰੀਤ ਸਿੰਘ ਭਾਟੀਆ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਪੂਰੀ ਸੇਵਾ ਭਾਵਨਾ ਨਾਲ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਆਪਣੇ ਗ੍ਰਹਿ ਵਿਖੇ ਲੰਗਰ ਲਗਾਉਣ ਦੀ ਸੇਵਾ ਕਰਨਾ, ਸੇਵਾ ਦੇ ਸੰਕਲਪ ਨਾਲ ਜੁੜਨ ਦੀ ਪ੍ਰਤੱਖ ਮਿਸਾਲ ਹੈ | ਇਸ ਮÏਕੇ ਉਨ੍ਹਾਂ ਨਾਲ ਵਿਕਰਮ ਸਿੰਘ ਮੱਕੜ, ਸੁਖਜੋਤ ਸਿੰਘ ਮਲਹੋਤਰਾ, ਪ੍ਰਵਲੀਨ ਕÏਰ, ਮੀਨਾਕਸ਼ੀ ਖਜੂਰੀਆ, ਜਸਪਾਲ ਸਿੰਘ, ਰਣਜੀਤ ਸਿੰਘ ਰਿੰਕੂ, ਉਤਮਜੀਤ ਸਿੰਘ ਸਲੂਜਾ ਜਗਤਾਰ ਸਿੰਘ, ਰਤਨ ਸਿੰਘ ਰਵੀ ਕੁਮਾਰ, ਬਾਬੂ ਰਾਮ, ਜਸਮੀਤ ਕÏਰ ਭਾਟੀਆ, ਦਲਜੀਤ ਕÏਰ ਭਾਟੀਆ, ਜੈਸਮੀਨ ਕÏਰ ਭਾਟੀਆ, ਮਨਜੀਤ ਕÏਰ ਭਾਟੀਆ,ਰਨਜੀਤ ਸਿੰਘ ਖਾਲਸਾ ਬੈਂਕ ਵਾਲੇ ਆਦਿ ਵਿਸ਼ੇਸ਼ ਤÏਰ 'ਤੇ ਹਾਜ਼ਰ ਸਨ |

ਪਿਛਲੀ ਖ਼ਬਰ ਟਿੱਕਾ, ਪਾਲੀ ਦੇਤਵਾਲੀਆ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੇ <br/> ਅਗਲੀ ਖ਼ਬਰ ਕੰਪਨੀ ਵਲੋਂ ਲਗਾਈਆਂ ਸੀਲਾਂ ਨੂੰ ਤੋੜਨ ਦੇ ਮਾਮਲੇ 'ਚ ਅÏਰਤ ਸਮੇਤ 3 ਖ਼ਿਲਾਫ਼ ਕੇਸ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।