15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਅਨਾਜ ਮੰਡੀ 'ਚ 6.91 ਲੱਖ ਕੁਇੰਟਲ ਕਣਕ ਦੀ ਖ਼ਰੀਦ ਹੋਈ

ਅਜੀਤ ਡੈਸਕ 03-05-2026
ਮਾਛੀਵਾੜਾ ਸਾਹਿਬ, 2 ਮਈ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਅਨਾਜ ਮੰਡੀ ਵਿਚ ਕਣਕ ਦੀ ਆਮਦ ਘੱਟ ਹੋ ਗਈ ਹੈ ਅਤੇ ਖ਼ਰੀਦ ਏਜੰਸੀਆਂ ਆਪਣੇ ਟੀਚੇ ਦੇ ਨੇੜੇ ਪੁੱਜ ਗਈਆਂ ਹਨ | ਮਾਰਕੀਟ ਕਮੇਟੀ ਦੇ ਸਕੱਤਰ ਅਰੁਨਿੰਦਰ ਸਿੰਘ ਮਾਂਗਟ ਤੋਂ ਮਿਲੀ ਜਾਣਕਾਰੀ ਅਨੁਸਾਰ ਸਰਕਾਰੀ ਖ਼ਰੀਦ ਏਜੰਸੀਆਂ ਮਾਰਕਫੈੱਡ, ਪਨਗ੍ਰੇਨ, ਵੇਅਰ ਹਾਊਸ ਅਤੇ ਪਨਸਪ ਵਲੋਂ ਅੱਜ ਤੱਕ ਮੁੱਖ ਅਨਾਜ ਮੰਡੀ ਮਾਛੀਵਾੜਾ ਸਾਹਿਬ, ਉਪ ਖ਼ਰੀਦ ਕੇਂਦਰ ਸ਼ੇਰਪੁਰ ਬੇਟ, ਲੱਖੋਵਾਲ, ਬੁਰਜ ਪਵਾਤ, ਹੇਡੋਂ ਬੇਟ ਸਮੇਤ 6 ਲੱਖ 91 ਹਜ਼ਾਰ ਕੁਇੰਟਲ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ | ਪਿਛਲੇ ਸਾਲ ਮਾਛੀਵਾੜਾ ਮੰਡੀ 'ਚ 7 ਲੱਖ 66 ਹਜ਼ਾਰ ਕੁਇੰਟਲ ਕਣਕ ਦੀ ਆਮਦ ਹੋਈ ਸੀ | ਬੇਸ਼ੱਕ ਇਸ ਵਾਰ ਕਣਕ ਦਾ ਝਾੜ ਪਿਛਲੇ ਸਾਲ ਦੇ ਮੁਕਾਬਲੇ ਕੁਝ ਚੰਗਾ ਹੈ, ਪਰ ਫਿਰ ਵੀ ਖ਼ਰੀਦ ਮੁਸ਼ਕਿਲ ਨਾਲ ਹੀ ਟੀਚੇ ਨੇੜੇ ਪੁੱਜ ਜਾਵੇਗੀ | ਮਾਛੀਵਾੜਾ ਅਨਾਜ ਮੰਡੀ ਦੇ ਕਿਸਾਨ ਤੇ ਆੜ੍ਹਤੀ ਕਣਕ ਦੀ ਚੁਕਾਈ ਤੇ ਗੁਦਾਮਾਂ ਵਿਚ ਸਟੋਰੇਜ ਦੀ ਘਾਟ ਨੂੰ ਲੈ ਕੇ ਜੂਝਦੇ ਨਜ਼ਰ ਆ ਰਹੇ ਹਨ | ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਪਿਛਲੇ ਦਿਨਾਂ 'ਚ ਲਗਾਤਾਰ ਮੀਟਿੰਗਾਂ ਕਰ ਕਣਕ ਦੇ ਖ਼ਰੀਦ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਣ ਦੇ ਯਤਨ ਕੀਤੇ ਗਏ ਜਿਸ ਤੋਂ ਬਾਅਦ ਮੰਡੀ ਵਿਚ ਹਾਲਾਤ ਕੁੱਝ ਸੁਧਰੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ 6 ਲੱਖ 91 ਹਜ਼ਾਰ ਕੁਇੰਟਲ ਕਣਕ 'ਚੋਂ 4 ਲੱਖ 53 ਹਜ਼ਾਰ ਕੁਇੰਟਲ ਕਣਕ ਦੀ ਲਿਫ਼ਟਿੰਗ ਹੋ ਚੁੱਕੀ ਹੈ | ਮਾਰਕਫੈੱਡ ਏਜੰਸੀ ਨੂੰ ਨਵੇਂ ਗੁਦਾਮਾਂ ਵਿਚ ਪ੍ਰਸ਼ਾਸਨ ਵਲੋਂ ਕਣਕ ਸਟੋਰ ਕਰਨ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਆੜ੍ਹਤੀਆਂ ਨੂੰ ਕੁੱਝ ਰਾਹਤ ਮਿਲੀ ਹੈ ਕਿ ਜਲਦ ਹੁਣ ਲਿਫ਼ਟਿੰਗ ਦਾ ਕੰਮ ਨੇਪਰੇ ਚੜ ਜਾਵੇਗਾ |
ਪਿਛਲੀ ਖ਼ਬਰ ਡੈਮੋਕ੍ਰੇਟਿਕ ਮੁਲਾਜ਼ਮ ਫੈੱਡਰੇਸ਼ਨ ਵਲੋਂ ਕੁਹਾੜਾ ਵਿਖੇ ਮਜ਼ਦੂਰ ਦਿਵਸ ਮੌਕੇ ਝੰਡਾ ਲਹਿਰਾਇਆ ਅਗਲੀ ਖ਼ਬਰ ਨਗਰ ਕੌਂਸਲ 'ਚ ਮਜ਼ਦੂਰ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।