31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਜ਼ਿਲ੍ਹਾ ਕਾਂਗਰਸ ਦੇ ਮੁੱਖ ਬੁਲਾਰੇ ਸ਼ਿਮਲਾਪੁਰੀ ਵਲੋਂ ਟਕਸਾਲੀ ਕਾਂਗਰਸੀ ਆਗੂਆਂ ਨਾਲ ਮੀਟਿੰਗ <br/>

ਜ਼ਿਲ੍ਹਾ ਕਾਂਗਰਸ ਦੇ ਮੁੱਖ ਬੁਲਾਰੇ ਤੇ ਸੀਨੀਅਰ ਕਾਂਗਰਸੀ ਆਗੂ ਜਰਨੈਲ ਸਿੰਘ ਸ਼ਿਮਲਾਪੁਰੀ ਦਾ ਕਾਂਗਰਸੀ ਆਗੂ ਤੇ ਵਰਕਰ ਸਨਮਾਨ ਕਰਦੇ ਹੋਏ | ਅਜੀਤ ਤਸਵੀਰ <br/> 11-05-2026
ਲੁਧਿਆਣਾ, 10 ਮਈ (ਜਤਿੰਦਰ ਭੰਬੀ)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੁੱਖ ਬੁਲਾਰੇ ਤੇ ਸੀਨੀਅਰ ਕਾਂਗਰਸੀ ਆਗੂ ਜਰਨੈਲ ਸਿੰਘ ਸ਼ਿਮਲਾਪੁਰੀ ਨੇ ਆਉਂਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਟਕਸਾਲੀ ਕਾਂਗਰਸੀ ਆਗੂਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕਰ ਦਿੱਤਾ | ਉਨ੍ਹਾਂ ਹਲਕਾ ਗਿੱਲ ਵਿਖੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੇ ਲੋਕ ਆਮ ਆਦਮੀ ਪਾਰਟੀ ਤੋਂ ਪੂਰੀ ਤਰ੍ਹਾਂ ਨਾਲ ਦੁਖੀ ਹੋ ਚੁੱਕੇ ਹਨ, ਜੋ ਕਿ 2027 ਦੀਆਂ ਚੋਣਾਂ 'ਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ | ਇਸ ਮੌਕੇ ਸਤਪਾਲ ਲਾਲੀ ਆਜ਼ਾਦ ਜ਼ਿਲ੍ਹਾ ਚੇਅਰਮੈਨ ਓ. ਬੀ. ਸੀ. ਵਿਭਾਗ ਲੁਧਿਆਣਾ ਦਿਹਾਤੀ, ਗੁਰਵਿੰਦਰ ਸਿੰਘ ਬਲਾਕ ਚੇਅਰਮੈਨ, ਵਰਿੰਦਰ ਕੁਮਾਰ ਉਪ ਚੇਅਰਮੈਨ ਡਾਕਟਰ ਗੁਰਪ੍ਰੀਤ ਸਿੰਘ, ਮੇਜਰ ਸਿੰਘ ਸਾਬਕਾ ਪੰਚ, ਰਸ਼ਪਾਲ ਸਿੰਘ ਪਾਲਾ, ਗੁਰਪ੍ਰੀਤ ਸਿੰਘ ਪੰਚ, ਤਰਨਪ੍ਰੀਤ ਸਿੰਘ, ਪ੍ਰਦੁਮਨ ਸਿੰਘ, ਨਿਰਮਲ ਸਿੰਘ, ਜੁਗਰਾਜ ਸਿੰਘ, ਜਗਮੇਲ ਸਿੰਘ ਮਿੰਟੂ, ਰਣਵੀਰ ਸਿੰਘ, ਰਮਨਦੀਪ ਸਿੰਘ, ਲੱਲਾ, ਲਛਮਣ ਦਾਸ, ਜਤਿੰਦਰ ਸਿੰਘ ਕਾਲਾ, ਸੁਰਜੀਤ ਸਿੰਘ, ਅਮਨਦੀਪ ਸਿੰਘ, ਬੀਬੀ ਪ੍ਰਭਜੀਤ ਕੌਰ, ਬੀਬੀ ਚਰਨਜੀਤ ਕੌਰ, ਪ੍ਰੀਤੀ ਵਰਮਾ, ਕੰਚਨ ਘਈ, ਮਨਜੀਤ ਕੌਰ, ਮੁਸਕਾਨ, ਮਨਜੋਤ ਕੌਰ, ਮਨਪ੍ਰੀਤ ਕੌਰ, ਬਿਮਲਪ੍ਰੀਤ ਸਿੰਘ, ਕੰਚਨ ਵਲੋਂ ਸੀਨੀਅਰ ਕਾਂਗਰਸੀ ਆਗੂ ਜਰਨੈਲ ਸਿੰਘ ਸ਼ਿਮਲਾਪੁਰੀ ਦਾ ਸਨਮਾਨ ਕੀਤਾ ਗਿਆ |

ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਦੀਆਂ ਕੁੜੀਆਂ ਦਾ ਬੀ. ਸੀ. ਏ. ਪਹਿਲੇ ਸਮੈਸਟਰ ਦੀ ਪ੍ਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਵਿਆਹ ਕਰਵਾਉਣ ਦੀ ਨੀਅਤ ਨਾਲ ਨਾਬਾਲਗਾ ਵਰਗਲਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।