30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਦਿਆਨੰਦ ਹਸਪਤਾਲ ਵਿਖੇ ਵਿਸ਼ਵ ਥੈਲੇਸੀਮੀਆ ਦਿਵਸ ਮÏਕੇ ਖ਼ੂਨਦਾਨ ਕੈਂਪ ਲਗਾਇਆ <br/>

ਦਿਆਨੰਦ ਹਸਪਤਾਲ ਵਿਖੇ ਲਗਾਏ ਖ਼ੂਨਦਾਨ ਕੈਂਪ ਵਿਚ ਡਾਕਟਰੀ ਟੀਮ ਨੂੰ ਸਨਮਾਨਿਤ ਕਰਦੇ ਹੋਏ ਹਸਪਤਾਲ ਮੈਨੇਜਿੰਗ ਸੁਸਾਇਟੀ ਦੇ ਖ਼ਜ਼ਾਨਚੀ ਮੁਕੇਸ਼ ਵਰਮਾ¢ ਤਸਵੀਰ-ਸੇਵਕ ਸਿੰਘ <br/> 11-05-2026
ਲੁਧਿਆਣਾ, 10 ਮਈ (ਡਾ. ਤਰਲੋਚਨ ਸਿੰਘ)-ਵਿਸ਼ਵ ਥੈਲੇਸੀਮੀਆ ਦਿਵਸ ਦੇ ਮÏਕੇ ਦਿਆਨੰਦ ਹਸਪਤਾਲ ਵਲੋਂ ਡੁਮਰਾ ਆਡੀਟੋਰੀਅਮ ਵਿਖੇ ਬਾਲ ਰੋਗ ਵਿਭਾਗ ਅਤੇ ਟ੍ਰਾਂਸਫਿਊਜ਼ਨ ਮੈਡੀਸਨ ਵਿਭਾਗ ਦੇ ਸਾਂਝੇ ਉਪਰਾਲੇ ਤਹਿਤ ਖ਼ੂਨਦਾਨ ਕੈਂਪ ਲਗਾਇਆ ਗਿਆ¢ ਕੈਂਪ ਦਾ ਉਦੇਸ਼ ਥੈਲੇਸੀਮੀਆ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਥੈਲੇਸੀਮੀਆ ਮਰੀਜ਼ਾਂ ਦੇ ਇਲਾਜ ਤੇ ਜੀਵਨ ਬਚਾਉਣ ਲਈ ਨਿਯਮਤ ਸਵੈਇੱਛਕ ਖ਼ੂਨਦਾਨ ਦੀ ਮਹੱਤਤਾ ਨੂੰ ਉਜਾਗਰ ਕਰਨਾ ਸੀ, ਕਿਉਂਕਿ ਇਨ੍ਹਾਂ ਮਰੀਜ਼ਾਂ ਨੂੰ ਵਾਰ-ਵਾਰ ਖ਼ੂਨ ਚੜ੍ਹਾਉਣ ਦੀ ਲੋੜ ਪੈਂਦੀ ਹੈ¢ ਕੈਂਪ ਦਾ ਉਦਘਾਟਨ ਹਸਪਤਾਲ ਮੈਨੇਜਮੈਂਟ ਸੁਸਾਇਟੀ ਦੇ ਖ਼ਜ਼ਾਨਚੀ ਮੁਕੇਸ਼ ਵਰਮਾ ਵਲੋਂ ਕੀਤਾ ਗਿਆ¢ ਇਸ ਮÏਕੇ ਡਾ. ਪੁਨੀਤ ਪੁੰਨੀ, ਪ੍ਰੋਫੈਸਰ ਅਤੇ ਮੁਖੀ, ਬਾਲ ਰੋਗ ਵਿਭਾਗ, ਡਾ. ਦੀਪਕ ਭਾਟ, ਪ੍ਰੋਫੈਸਰ, ਬਾਲ ਰੋਗ ਵਿਭਾਗ, ਡਾ. ਰਾਜੇਸ਼ ਕੁਮਾਰ, ਪ੍ਰੋਫੈਸਰ ਅਤੇ ਮੁਖੀ, ਆਈ.ਐਚ.ਬੀ.ਟੀ. ਵਿਭਾਗ, ਡਾ. ਗੁਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ, ਬਾਲ ਰੋਗ ਵਿਭਾਗ ਅਤੇ ਅਨਿੱਤ ਜੋਸਫ, ਡਿਪਟੀ ਨਰਸਿੰਗ ਸੁਪਰਿੰਟੈਂਡੈਂਟ ਵੀ ਹਾਜ਼ਰ ਸਨ¢ ਕੈਂਪ ਦÏਰਾਨ ਕੁੱਲ 200 ਯੂਨਿਟ ਖ਼ੂਨ ਇਕੱਠਾ ਕੀਤਾ ਗਿਆ, ਜੋ ਥੈਲੇਸੀਮੀਆ ਮਰੀਜ਼ਾਂ ਲਈ ਵਰਤਿਆ ਜਾਵੇਗਾ, ਜੋ ਕਿ ਨਿਯਮਿਤ ਖ਼ੂਨ ਚੜ੍ਹਾਉਣ 'ਤੇ ਨਿਰਭਰ ਹੁੰਦੇ ਹਨ¢ ਇਸ ਮÏਕੇ ਮੈਨੇਜਿੰਗ ਸੁਸਾਇਟੀ ਦੇ ਸਕੱਤਰ ਬਿਪਿਨ ਗੁਪਤਾ ਨੇ ਆਯੋਜਕ ਟੀਮਾਂ ਅਤੇ ਖੂਨਦਾਤਾਵਾਂ ਦੇ ਨਿਸ਼ਕਾਮ ਯੋਗਦਾਨ ਦੀ ਸਰਾਹਨਾ ਕੀਤੀ¢ ਪਿ੍ੰਸੀਪਲ ਡਾ. ਜੀ.ਐਸ. ਵਾਂਡਰ ਨੇ ਬਾਲ ਰੋਗ ਵਿਭਾਗ ਅਤੇ ਟ੍ਰਾਂਸਫਿਊਜ਼ਨ ਮੈਡੀਸਨ ਵਿਭਾਗ ਵਲੋਂ ਕੈਂਪ ਦੇ ਸਫਲ ਆਯੋਜਨ ਲਈ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਵੈਇੱਛਕ ਖ਼ੂਨਦਾਨ ਸੁਰੱਖਿਅਤ ਅਤੇ ਯੋਗ ਖ਼ੂਨ ਦੀ ਉਪਲਬਧਤਾ ਬਣਾਈ ਰੱਖਣ ਲਈ ਬਹੁਤ ਜ਼ਰੂਰੀ ਹੈ¢

ਪਿਛਲੀ ਖ਼ਬਰ ਸ਼ਹਿਰ ਵਾਸੀਆਂ ਲਈ ਅਸੁਰੱਖਿਅਤ ਹੁੰਦਾ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ! ਅਗਲੀ ਖ਼ਬਰ ਸੁਆਮੀ ਨਲਿਨਾ ਨੰਦ ਗਿਰੀ ਤੇ ਮਹੰਤ ਪ੍ਰਵੀਨ ਚÏਧਰੀ ਨੂੰ ਕੱਲ੍ਹ 'ਸਰਹਿੰਦ ਫ਼ਤਿਹ ਦਿਵਸ' ਦੇ ਸਮਾਗਮ 'ਤੇ ਆਉਣ ਦਾ ਬਾਵਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।