20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਬਹੁ ਚਰਚਿਤ 200 ਫੁੱਟੀ ਮਿਸਿੰਗ ਿਲੰਕ ਸੜਕ 'ਤੇ ਮੁੜ-ਮੁੜ ਪੈਂਦੇ ਟੋਇਆਂ ਕਾਰਨ ਪਾਣੀ ਦੀ ਲੀਕੇਜ ਨੂੰ ਬੰਦ ਕਰਨ ਦਾ ਕੀਤਾ ਉਪਰਾਲਾ

ਅਜੀਤ ਡੈਸਕ 13-05-2026
ਫੁੱਲਾਂਵਾਲ, 12 ਮਈ (ਮਨਜੀਤ ਸਿੰਘ ਦੁੱਗਰੀ)-ਗਰੇਟਰ ਲੁਧਿਆਣਾ ਡਿਵੈਲਪਮੈਂਟ ਅਥਾਰਟੀ ਵਲੋਂ ਲੰਘੇ ਸਾਲ ਬਣਾਈ ਗਈ ਬਹੁ ਚਰਚਿਤ 200 ਫੁੱਟੀ ਮਿਸਿੰਗ ਿਲੰਕ ਸੜਕ ਦਾ ਜਵੱਦੀ ਮੋੜ ਤੋਂ ਜੈਨ ਮੰਦਰ ਚÏਕ ਤੱਕ ਦਾ ਬਣਿਆ ਦੋ ਕਿੱਲੋਮੀਟਰ ਦੇ ਟੋਟੇ ਉਪਰ ਫਲਾਵਰ ਚੌਕ ਤੋਂ ਪਹਿਲਾਂ ਆਉਂਦੇ ਕੱਟ ਉਪਰ ਮੁੜ-ਮੁੜ ਪੈਂਦੇ ਵੱਡੇ ਟੋਏ, ਜਿਸ ਵਿਚ ਰਾਹਗੀਰ ਖ਼ਾਸ ਕਰਕੇ ਦੋ ਪਹੀਆ ਵਾਹਨ ਡਿਗ ਕੇ ਰੋਜ਼ ਸੱਟਾਂ ਖਾ ਰਹੇ ਸਨ, ਦੇ ਭਾਗ ਅੱਜ ਉਦੋਂ ਖੁੱਲ੍ਹਦੇ ਨਜ਼ਰ ਆਏ, ਜਦੋਂ ਨਗਰ ਨਿਗਮ ਲੁਧਿਆਣਾ ਵਲੋਂ ਇਸ ਦੀ ਮੁੱਖ ਪਾਣੀ ਦੀ ਲੀਕੇਜ ਨੂੰ ਬੰਦ ਕਰਨ ਦਾ ਉਪਰਾਲਾ ਕੀਤਾ ਗਿਆ¢ ਨਗਰ ਨਿਗਮ ਤੋਂ ਆਪਣੇ ਅਮਲੇ ਸਮੇਤ ਜੇ.ਈ. ਗੋਕਰਨ ਅਤੇ ਪੁਸ਼ਪਿੰਦਰ ਨੇ ਦੱਸਿਆ ਕਿ ਜੇ.ਸੀ.ਬੀ. ਮਸ਼ੀਨ ਦੀ ਮਦਦ ਨਾਲ ਸੜਕ ਨੂੰ ਪੁੱਟ ਕੇ ਪਾਣੀ ਦੀ ਲੀਕੇਜ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਜਾਵੇਗੀ ਤਾਂ ਜੋ ਸੜਕ ਮੁੜ ਨਾ ਨੁਕਸਾਨੀ ਜਾਵੇ¢ ਜ਼ਿਕਰਯੋਗ ਹੈ ਕਿ 'ਅਜੀਤ' ਅਖ਼ਬਾਰ ਵਿਚ 3 ਫਰਵਰੀ ਨੂੰ ਇਨ੍ਹਾਂ ਟੋਇਆਂ ਸੰਬੰਧੀ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਸੜਕ ਦੇ ਠੇਕੇਦਾਰ ਵਲੋਂ 26 ਫਰਵਰੀ ਨੂੰ ਹੀ ਇਨ੍ਹਾਂ ਟੋਇਆਂ ਨੂੰ ਕੰਕਰੀਟ ਨਾਲ ਭਰਿਆ ਗਿਆ ਸੀ¢ 2 ਮਹੀਨੇ ਤੋਂ ਵੀ ਘੱਟ ਸਮਾਂ ਬੀਤਣ 'ਤੇ 21 ਅਪ੍ਰੈਲ ਨੂੰ ਇਸ ਟੋਏ ਵਿਚ ਇਕ ਸਕੂਟਰ ਸਵਾਰ ਡਿਗ ਕੇ ਸੱਟਾਂ ਲਵਾ ਬੈਠਾ ਸੀ ¢ ਹੁਣ ਦੇਖਣਾ ਇਹ ਹੈ ਕਿ ਨਗਰ ਨਿਗਮ ਵਲੋਂ ਕੀਤਾ ਇਹ ਉਪਰਾਲਾ ਕਿੰਨਾ ਕੁ ਕਾਮਯਾਬ ਹੁੰਦਾ ਹੈ?
ਪਿਛਲੀ ਖ਼ਬਰ ਇਨਰ ਵੀਲ੍ਹ ਕਲੱਬ ਮਿਡਟਾਊਨ ਨੇ 25 ਟੀਬੀ ਦੇ ਮਰੀਜ਼ ਗੋਦ ਲਏ ਅਗਲੀ ਖ਼ਬਰ ਡਾ. ਏ.ਵੀ.ਐਮ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।