05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਦੇ ਨਤੀਜੇ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ <br/>

ਅਜੀਤ ਡੈਸਕ 15-05-2026
ਆਲਮਗੀਰ, 14 ਮਈ (ਜਰਨੈਲ ਸਿੰਘ ਪੱਟੀ)-ਸੀ. ਬੀ. ਐਸ. ਈ. ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਸਾਲਾਨਾ ਨਤੀਜੇ 'ਚ ਸਥਾਨਕ ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਕਾਮਰਸ ਸਟ੍ਰੀਮ 'ਚ ਗੁਰਲਗਨ ਕੌਰ 96 ਪ੍ਰਤੀਸ਼ਤ ਅੰਕਾਂ ਨਾਲ ਪਹਿਲੇ ਸਥਾਨ 'ਤੇ ਰਹੀ, ਜਦਕਿ ਰਮਨਪ੍ਰੀਤ ਕੌਰ ਅਤੇ ਅਰਸ਼ਪ੍ਰੀਤ ਕੌਰ 92 ਪ੍ਰਤੀਸ਼ਤ ਅੰਕਾਂ ਨਾਲ ਦੂਜੇ ਸਥਾਨ 'ਤੇ ਰਹੀਆਂ | ਇਸ ਤੋਂ ਇਲਾਵਾ ਭੂਮਿਕਾ ਵਰਮਾ 91 ਪ੍ਰਤੀਸ਼ਤ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕਰਨ 'ਚ ਸਫਲ ਰਹੀ | ਆਰਟਸ ਸਟ੍ਰੀਮ ਵਿਚ ਅਰਮੀਤ ਕੌਰ ਨੇ 95 ਪ੍ਰਤੀਸ਼ਤ ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ | ਕਾਜਲ ਵਰਮਾ 94.8 ਪ੍ਰਤੀਸ਼ਤ ਅੰਕਾਂ ਨਾਲ ਦੂਸਰਾ ਸਥਾਨ ਪ੍ਰਾਪਤ ਕੀਤਾ | ਦਵਿੰਦਰ ਸਿੰਘ 92.4 ਪ੍ਰਤੀਸ਼ਤ ਅੰਕਾਂ ਨਾਲ ਤੀਜੇ ਸਥਾਨ 'ਤੇ ਰਿਹਾ | ਦਿਲਚਸਪ ਗੱਲ ਇਹ ਹੈ ਕਿ ਪਿੰਕਪ੍ਰੀਤ ਕੌਰ, ਗੁਰਮਨ ਕੌਰ ਅਤੇ ਕਨਿਕਾ ਨੇ ਚੌਥਾ ਸਥਾਨ ਸਾਂਝਾ ਕੀਤਾ | ਉਕਤ ਤਿੰਨਾਂ ਵਿਦਿਆਰਥੀਆਂ ਨੇ ਆਰਟਸ ਸਟ੍ਰੀਮ 'ਚ 91 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ | ਮੈਡੀਕਲ ਸਟ੍ਰੀਮ 'ਚ ਹਰਸ਼ੀਨ ਕੌਰ ਨੇ 92 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ 'ਤੇ ਰਹੀ, ਅਰਸ਼ਦੀਪ ਕੌਰ 87.4 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਜੇ ਸਥਾਨ 'ਤੇ ਰਹੀ | ਹਰਮਨਜੋਤ ਕੌਰ ਨੇ 85.8 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਨਾਨ-ਮੈਡੀਕਲ ਸਟ੍ਰੀਮ 'ਚ ਗੁਰਮਨਜੀਤ ਸਿੰਘ ਨੇ 94.6 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ | ਏਕਮਜੋਤ ਨੇ 86.2 ਪ੍ਰਤੀਸ਼ਤ ਅਤੇ ਸਾਗਰ ਕੁਮਾਰ ਨੇ 83.4 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਕਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਰਹੇ | ਨਤੀਜੇ ਤੇ ਖੁਸ਼ੀ ਜਾਹਿਰ ਕਰਦਿਆਂ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਸਕੂਲ ਦੀ ਪਿ੍ੰਸੀਪਲ ਹਰਮੀਤ ਕੌਰ ਵੜੈਚ ਨੇ ਕਿਹਾ ਕਿ ਨਤੀਜਾ ਉਤਸ਼ਾਹਜਨਕ ਰਿਹਾ, ਜੋ ਕਿ ਸਾਰਿਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ |

ਪਿਛਲੀ ਖ਼ਬਰ ਨਿਗਮ ਕਰਮਚਾਰੀਆਂ ਦੀਆਂ ਮੰਗਾਂ ਦੇ ਹੱਲ ਲਈ ਬਣੀ ਕਮੇਟੀ <br/> ਅਗਲੀ ਖ਼ਬਰ ਭਾਜਪਾ ਆਗੂ ਦੇਬੀ ਦਾ ਵਿਧਾਇਕ ਪੱਪੀ ਪਰਾਸ਼ਰ ਨੰੂ ਨਕਲੀ ਸ਼ਰਾਬ ਦੇ ਦੋਸ਼ਾਂ 'ਤੇ ਖੁੱਲ੍ਹਾ ਚੈਲੇਂਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।