26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪੈਟਰੋਲ ਦੇ ਵਧੇ ਰੇਟਾਂ 'ਤੇ ਆਮ ਆਦਮੀ ਪਾਰਟੀ ਦਾ ਹੱਲਾ ਬੋਲ ਪ੍ਰਦਰਸ਼ਨ <br/>

ਅਜੀਤ ਡੈਸਕ 16-05-2026
ਲੁਧਿਆਣਾ, 15 ਮਈ (ਡਾ. ਤਰਲੋਚਨ ਸਿੰਘ)-ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਖ਼ਿਲਾਫ਼ ਆਮ ਆਦਮੀ ਪਾਰਟੀ ਵਲੋਂ ਇਕ ਸ਼ਾਂਤਮਈ ਰੋਸ ਧਰਨਾ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਜਤਿੰਦਰ ਸਿੰਘ ਖੰਗੂੜਾ ਦੀ ਅਗਵਾਈ ਹੇਠ ਰਘੂਨਾਥ ਹਸਪਤਾਲ ਦੇ ਸਾਹਮਣੇ ਅਗਰ ਨਗਰ ਦੇ ਬਾਹਰ ਸਥਿਤ ਪੈਟਰੋਲ ਪੰਪ 'ਤੇ ਸਮੁੱਚੀ ਜ਼ਿਲ੍ਹਾ ਲੀਡਰਸ਼ਿਪ ਵਲੋਂ ਦਿੱਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਖੰਗੂੜਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪੰਜ ਰਾਜਾਂ ਦੀਆਂ ਚੋਣਾਂ ਖਤਮ ਹੋਣ ਤੋਂ ਬਾਅਦ ਨਿਰੰਤਰ ਪਹਿਲਾਂ ਗੈਸ ਸਿਲੰਡਰ ਦੀਆਂ ਕੀਮਤਾਂ ਅਤੇ ਹੁਣ ਪੈਟਰੋਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ, ਜਿਸ ਦਾ ਆਮ ਲੋਕਾਂ ਦੀ ਜ਼ਿੰਦਗੀ 'ਤੇ ਆਰਥਿਕ ਬੋਝ ਪਿਆ ਹੈ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਫ਼ੇਲ੍ਹ ਸਾਬਤ ਹੋਈ ਹੈ | ਰੋਸ ਧਰਨੇ ਵਿਚ ਲੁਧਿਆਣਾ ਸ਼ਹਿਰ ਦੀ ਸਮੁੱਚੀ ਲੀਡਰਸ਼ਿਪ ਤੋਂ ਇਲਾਵਾ ਜ਼ਿਲ੍ਹਾ ਸੈਕਟਰੀ ਅਤੇ ਵਾਰਡ 19 ਤੋਂ ਕੌਂਸਲਰ ਨਿਧੀ ਗੁਪਤਾ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਰਿੰਦਰ ਸਿੰਘ ਐਮ.ਪੀ. ਜਵੱਦੀ, ਸੂਬਾ ਮੀਤ ਪ੍ਰਧਾਨ ਯੂਥ ਵਿੰਗ ਪਰਮਿੰਦਰ ਸੰਧੂ, ਗੁਰਵੀਰ ਸਿੰਘ ਗੋਲੂ ਬਾਜਵਾ, ਚੇਅਰਮੈਨ ਰਾਜੂ ਕਨੌਜੀਆ, ਸੋਸ਼ਲ ਮੀਡੀਆ ਇੰਚਾਰਜ ਗੁਰਪ੍ਰੀਤ ਸਿੰਘ ਰਾਜਾ, ਐਸ.ਸੀ. ਵਿੰਗ ਇੰਚਾਰਜ ਕਪਿਲ ਸਿੱਧੂ, ਬੀ.ਸੀ. ਵਿੰਗ ਇੰਚਾਰਜ ਵਿਜੇ ਸਿੰਘ, ਮੀਡੀਆ ਇੰਚਾਰਜ ਪੁਨੀਤ ਸਾਹਨੀ, ਸਨੀ ਬੇਦੀ, ਬਲਾਕ ਪ੍ਰਧਾਨ ਵਿਪਨ ਸੇਠੀ, ਹਲਕਾ ਦੱਖਣੀ ਤੋਂ ਪਰਮਿੰਦਰ ਸਿੰਘ ਗਿੱਲ, ਹਲਕਾ ਉਤਰੀ ਤੋਂ ਸੰਗਠਨ ਇੰਚਾਰਜ ਦਸਮੇਸ਼ ਸਿੰਘ, ਤੀਰਥ ਯਾਤਰਾ ਇੰਚਾਰਜ ਜਤਿੰਦਰ ਸਿੰਘ ਸੇਵਕ, ਮਹਿਲਾ ਵਿੰਗ ਇੰਚਾਰਜ ਲੁਧਿਆਣਾ ਸ਼ਹਿਰੀ ਮਨੀਸ਼ਾ ਕਪੂਰ, ਹਲਕਾ ਆਤਮ ਨਗਰ ਤੋਂ ਸੁਖਪ੍ਰੀਤ, ਪੂਨਮ ਅਰੋੜਾ, ਰਾਧਾ ਮਲਹੋਤਰਾ, ਬਲਾਕ ਇੰਚਾਰਜ ਸੁਮਨਜੀਤ ਕੌਰ, ਬਲਾਕ ਇੰਚਾਰਜ ਮਨਪ੍ਰੀਤ ਕੌਰ ਖੰਗੂੜਾ, ਜਸਮੀਤ ਸਿੰਘ ਕੋਹਲੀ, ਬਲਵਿੰਦਰ ਸਿੰਘ, ਰਮੇਸ਼ ਸ਼ਰਮਾ, ਵਰੁਣ ਮਹਿਤਾ, ਉਦੇ ਭਾਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਵਰਕਰ ਤੇ ਸਮਰਥਕ ਸ਼ਾਮਿਲ ਸਨ |

ਪਿਛਲੀ ਖ਼ਬਰ ਨਿਗਮ ਜ਼ੋਨ ਏ ਦਫ਼ਤਰ ਦੇ ਬਾਹਰ ਨਿਗਮ ਕਰਮਚਾਰੀਆਂ ਵਲੋਂ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਵਿਜੀਲੈਂਸ ਬਿਊਰੋ ਨੇ ਪਾਵਰਕਾਮ ਦੇ 2 ਐਸ.ਡੀ.ਓਜ਼ ਅਤੇ ਕਲਰਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।