28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਵੱਖ ਵੱਖ ਜਥੇਬੰਦੀਆਂ ਛੱਡ ਦਰਜਨਾਂ ਮੁਲਾਜ਼ਮ ਪੀ.ਐਸ.ਈ.ਬੀ. ਇੰਪਲਾਈਜ਼ ਫੈੱਡਰੇਸ਼ਨ ਏਟਕ 'ਚ ਸ਼ਾਮਿਲ <br/>

ਅਜੀਤ ਡੈਸਕ 16-05-2026
ਲੁਧਿਆਣਾ, 15 ਮਈ (ਜਤਿੰਦਰ ਭੰਬੀ)-ਬਿਜਲੀ ਨਿਗਮ ਦੀ ਪੀ.ਐਸ.ਈ.ਬੀ. ਇੰਪਲਾਈਜ਼ ਫੈੱਡਰੇਸ਼ਨ ਏਟਕ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਮਾਡਲ ਟਾਊਨ ਡਵੀਜ਼ਨ ਦੇ ਢਾਈ ਦਰਜਨ ਸਹਾਇਕ ਲਾਈਨਮੈਨ ਵੱਖ-ਵੱਖ ਜਥੇਬੰਦੀਆਂ ਨੂੰ ਅਲਵਿਦਾ ਆਖ ਫੈੱਡਰੇਸ਼ਨ ਏਟਕ ਵਿਚ ਸ਼ਾਮਿਲ ਹੋ ਗਏ, ਜਿਨ੍ਹਾਂ ਦੀ ਸ਼ਮੂਲੀਅਤ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਸੂਬੇ ਦੇ ਸਾਬਕਾ ਡਿਪਟੀ ਜਨਰਲ ਸਕੱਤਰ ਤੇ ਐਫੀ ਮੈਂਬਰ ਰਸ਼ਪਾਲ ਸਿੰਘ ਪਾਲੀ, ਸਰਕਲ ਪੱਛਮੀ ਦੇ ਸਰਪ੍ਰਸਤ ਠਾਕੁਰ ਸੋਬਨ ਸਿੰਘ ਤੇ ਪ੍ਰਧਾਨ ਗੁਰਮੁੱਖ ਸਿੰਘ, ਪੂਰਬੀ ਦੇ ਸਰਪ੍ਰਸਤ ਸਤੀਸ਼ ਭਾਰਦਵਾਜ ਦੀ ਹਾਜ਼ਰੀ 'ਚ ਡਵੀਜ਼ਨ ਪ੍ਰਧਾਨ ਕੁਲਜੀਤ ਸਿੰਘ, ਸਕੱਤਰ ਕਮਲਜੀਤ ਸਿੰਘ, ਜੇ.ਈ. ਮਕਸ਼ਿੰਦਰ ਸਿੰਘ ਤੇ ਰਵਿੰਦਰ ਸ਼ਰਮਾ ਗੋਗੀ ਦੀ ਹਾਜ਼ਰੀ ਵਿਚ ਫੁੱਲਾਂ ਦੇ ਹਾਰ ਪਾ ਕੇ ਕੀਤੀ | ਮੁਲਾਜ਼ਮਾਂ ਵਲੋਂ ਰੱਖੀਆਂ ਮੰਗਾਂ ਬਾਰੇ ਐਕਸੀਅਨ ਇੰਜ: ਤਰਸੇਮ ਲਾਲ ਬੈਂਸ ਨਾਲ ਵਫ਼ਦ ਨੇ ਮੁਲਾਕਾਤ ਕੀਤੀ | ਐਕਸੀਅਨ ਬੈਂਸ ਨੇ ਜਿੱਥੇ ਦੋ ਸਹਾਇਕ ਲਾਈਨਮੈਨਾਂ ਦੀ ਹੋਈ ਬਦਲੀ ਤਹਿਤ ਰਿਲੀਵਿੰਗ ਆਰਡਰ ਦਿੱਤੇ, ਉਥੇ ਹੀ ਲੋਡਾ (ਪੈਟਰੋਲ ਭੱਤਾ) ਦੇ ਰੁਕੇ ਕੰਮ ਨੂੰ ਹੋਰਨਾਂ ਡਵੀਜ਼ਨਾਂ ਦੀ ਤਰਜ਼ 'ਤੇ ਦੇਣ ਲਈ ਲੇਖਾਕਾਰ ਨੂੰ ਕਿਹਾ | ਬੈਂਸ ਦਾ ਜੱਥੇਬੰਦੀ ਵਲੋਂ ਧੰਨਵਾਦ ਵੀ ਕੀਤਾ ਗਿਆ | ਪੱਤਰਕਾਰਾਂ ਨਾਲ ਗੱਲ ਕਰਦਿਆਂ ਮਹਿਦੂਦਾਂ ਨੇ ਦੱਸਿਆ ਕਿ ਇਸ ਡਵੀਜ਼ਨ ਦੇ ਸਹਾਇਕ ਲਾਈਨਮੈਨ ਕਈ ਸਮੱਸਿਆਵਾਂ ਤੋਂ ਪਰੇਸ਼ਾਨ ਸਨ | ਇਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾ ਕੇ ਮੁਲਾਜ਼ਮਾਂ ਦੀ ਮੈਂਬਰਸ਼ਿਪ ਭਰਨ ਉਪਰੰਤ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਵਿਚ ਸ਼ਾਮਿਲ ਕੀਤਾ ਗਿਆ ਹੈ | ਇਸ ਮੌਕੇ ਵੱਡੀ ਗਿਣਤੀ ਵਿਚ ਹੋਰ ਮੁਲਾਜ਼ਮ ਸਾਥੀ ਹਾਜ਼ਰ ਸਨ |

ਪਿਛਲੀ ਖ਼ਬਰ ਜਣੇਪੇ ਤੋਂ 6 ਘੰਟੇ ਬਾਅਦ ਮਹਿਲਾ ਦੀ ਹਸਪਤਾਲ 'ਚ ਮÏਤ <br/> ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਦੀਆਂ ਕੁੜੀਆਂ ਦਾ ਪ੍ਰੀਖਿਆਵਾਂ 'ਚ ਸ਼ਾਨਦਾਰ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।