31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਰੰਘਰੇਟਾ ਪਾਰਲੀਮੈਂਟ ਪੰਜਾਬ ਵਲੋਂ ਜਥੇਬੰਦੀ ਦਾ ਵਿਸਥਾਰ, ਕਈ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ <br/>

ਅਜੀਤ ਡੈਸਕ 18-05-2026
ਲੁਧਿਆਣਾ, 17 ਮਈ (ਪਰਮਿੰਦਰ ਸਿੰਘ ਆਹੂਜਾ)-ਮਿਸ਼ਨ 2027 ਤਹਿਤ ਰਾਜਨੀਤਕ ਵਿੰਗ ਰੰਘਰੇਟਾ ਪਾਰਲੀਮੈਂਟ ਪੰਜਾਬ ਵਲੋਂ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਬੱਚਤ ਭਵਨ ਲੁਧਿਆਣਾ ਵਿਖੇ ਇਕ ਅਹਿਮ ਮੀਟਿੰਗ ਕੀਤੀ ਗਈ | ਇਹ ਮੀਟਿੰਗ ਸੂਬਾ ਪ੍ਰਧਾਨ ਪਰਗਟ ਸਿੰਘ ਰਾਜੇਆਣਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਡੀ ਗਿਣਤੀ ਵਿਚ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ | ਮੀਟਿੰਗ ਦੌਰਾਨ ਜਥੇਬੰਦੀ ਦਾ ਵਿਸਥਾਰ ਕਰਦਿਆਂ ਵੱਖ-ਵੱਖ ਆਗੂਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ | ਇਸ ਮੌਕੇ ਐਡਵੋਕੇਟ ਗੁਰਮੇਲ ਸਿੰਘ ਨਾਹਰ ਨੂੰ ਪੰਜਾਬ ਲੀਗਲ ਸੈੱਲ ਦਾ ਪੰਜਾਬ ਪ੍ਰਧਾਨ, ਨੇਤਾ ਜੀ ਸੌਂਧੀ ਨੂੰ ਜਨਰਲ ਸਕੱਤਰ ਪੰਜਾਬ, ਕੁਲਵਿੰਦਰ ਸਿੰਘ ਚੀਮਾ ਨੂੰ ਯੂਥ ਵਿੰਗ ਜਨਰਲ ਸਕੱਤਰ ਪੰਜਾਬ ਅਤੇ ਚਰਨਜੀਤ ਸਿੰਘ ਸਾਬਕਾ ਮੈਨੇਜਰ ਐਫ ਸੀ ਆਈ ਨੂੰ ਸਲਾਹਕਾਰ ਪੰਜਾਬ ਨਿਯੁਕਤ ਕੀਤਾ ਗਿਆ | ਇਸ ਤੋਂ ਇਲਾਵਾ ਬਾਬਾ ਸੁਖਦੇਵ ਸਿੰਘ ਲਾਖਣਾ ਨੂੰ ਮਾਝਾ ਜੋਨ ਦੇ ਧਾਰਮਿਕ ਵਿੰਗ ਦਾ ਮੁੱਖੀ, ਅਮਰਜੀਤ ਸਿੰਘ ਸਾਬਕਾ ਐਸ ਡੀ ਓ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਕੁਲਦੀਪ ਕੁਮਾਰ ਨੂੰ ਗਿੱਲ ਸਰਕਲ ਦਾ ਇੰਚਾਰਜ ਅਤੇ ਜਸ਼ਨਦੀਪ ਕੌਰ ਜਸੋਵਾਲ ਨੂੰ ਔਰਤ ਵਿੰਗ ਜਸੋਵਾਲ ਜੋਨ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ | ਮੀਟਿੰਗ ਦੌਰਾਨ ਸਰਪੰਚ ਕੁਲਵਿੰਦਰ ਸਿੰਘ ਪੜ੍ਹੋਲ਼ ਨੂੰ ਮੋਹਾਲੀ ਜ਼ਿਲ੍ਹੇ ਦੇ ਕੋਰ ਕਮੇਟੀ ਮੈਂਬਰ ਅਤੇ ਖਰੜ ਹਲਕੇ ਦੇ ਇੰਚਾਰਜ ਵਜੋਂ ਵੀ ਨਿਯੁਕਤ ਕੀਤਾ ਗਿਆ | ਇਸ ਮੌਕੇ 2027 ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਕਈ ਹਲਕਿਆਂ ਤੋਂ ਉਮੀਦਵਾਰਾਂ ਦਾ ਵੀ ਐਲਾਨ ਕੀਤਾ ਗਿਆ | ਹਲਕਾ ਫਰੀਦਕੋਟ ਤੋਂ ਡਾ. ਸੁਖਬੀਰ ਸਿੰਘ ਭੱਟੀ, ਹਲਕਾ ਪੈਇਲ ਤੋਂ ਕੁਲਵਿੰਦਰ ਸਿੰਘ ਚੀਮਾ, ਹਲਕਾ ਖਰੜ-55 ਤੋਂ ਸਰਪੰਚ ਕੁਲਵਿੰਦਰ ਸਿੰਘ ਪੜ੍ਹੋਲ ਅਤੇ ਹਲਕਾ ਚਮਕੌਰ ਸਾਹਿਬ ਤੋਂ ਗੁਰਪ੍ਰੀਤ ਸਿੰਘ ਕੰਦੋਲਾ ਨੂੰ ਪਾਰਟੀ ਉਮੀਦਵਾਰ ਐਲਾਨਿਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਪਰਗਟ ਸਿੰਘ ਰਾਜੇਆਣਾ ਨੇ ਕਿਹਾ ਕਿ ਜਥੇਬੰਦੀ ਨੂੰ ਪਿੰਡ ਪੱਧਰ ਤੱਕ ਮਜ਼ਬੂਤ ਕਰਕੇ ਸਮਾਜ ਦੀ ਆਵਾਜ਼ ਨੂੰ ਹੋਰ ਬੁਲੰਦ ਕੀਤਾ ਜਾਵੇਗਾ ਅਤੇ ਨੌਜਵਾਨਾਂ ਅਤੇ ਔਰਤਾਂ ਨੂੰ ਵੱਧ ਤੋਂ ਵੱਧ ਜਥੇਬੰਦੀ ਨਾਲ ਜੋੜਿਆ ਜਾਵੇਗਾ | ਜਥੇਦਾਰ ਭਾਈ ਗੁਰਪਾਲ ਸਿੰਘ ਲੁਧਿਆਣਾ ਵਾਲੇ ਉਮੀਦਵਾਰ ਗਿੱਲ ਹਲਕਾ ਨੇ ਅਈਆਂ ਸੰਗਤਾਂ ਨੂੰ ਜੀ ਆਇਆਂ ਆਖਿਆ | ਇਸ ਮੌਕੇ ਸਤਿਨਾਮ ਸਿੰਘ ਬਾਗੀ, ਬਾਬਾ ਲਾਲ ਸਿੰਘ ਸੋਢੀ, ਬਾਬਾ ਜਗਤਾਰ ਸਿੰਘ, ਸੁੱਖਵਿੰਦਰ ਸਿੰਘ ਅਜਨਾਲਾ, ਮੰਗਤ ਸਿੰਘ ਨਵਾਂ ਸ਼ਹਿਰ, ਗੁਰਦਿਆਲ ਸਿੰਘ ਸਾਬਕਾ ਐਸ ਡੀ ਓ, ਪਰਮਜੀਤ ਕੌਰ, ਬਲਜਿੰਦਰ ਸਿੰਘ ਆਦਿ ਆਗੂਆਂ ਨੇ ਵੀ ਮੀਟੰਗ ਨੂੰ ਸੰਬੋਧਨ ਕੀਤਾ |

ਪਿਛਲੀ ਖ਼ਬਰ 28 ਮਈ ਨੂੰ ਮਨਾਈ ਜਾਏਗੀ ਈਦ-ਉਲ-ਜੂਹਾ-ਸ਼ਾਹੀ ਇਮਾਮ ਪੰਜਾਬ <br/> ਅਗਲੀ ਖ਼ਬਰ ਐਨ.ਓ.ਸੀ. ਨਾ ਮਿਲਣ ਕਾਰਨ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ-ਦੀਵਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।