ਲੁਧਿਆਣਾ, 17 ਮਈ (ਜਸਵਿੰਦਰ ਸਿੰਘ)-ਆਰੀਆ ਕਾਲਜ ਗਰਲਜ਼ ਸੈਕਸ਼ਨ ਦੀਆਂ ਵਿਦਿਆਰਥਣਾਂ ਲਈ ਨਵੀਂ ਬਣੀ ਕਾਲਜ ਕੰਟੀਨ ਦਾ ਉਦਘਾਟਨ ਵਰਧਮਾਨ ਗਰੁੱਪ ਦੇ ਨੀਰਜ ਐਬੋਟ (ਡਾਇਰੈਕਟਰ, ਪ੍ਰੋਕਿਊਰਮੈਂਟ, ਸਪਲਾਈ ਚੇਨ, ਮੈਨੂਫੈਕਚਰਿੰਗ, ਵਰਧਮਾਨ ਯਾਰਨ ਐਂਡ ਥਰਡਜ਼) ਵਲੋਂ ਕੀਤਾ ਗਿਆ | ਆਰੀਆ ਕਾਲਜ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਰਿਸ਼ੀਰਾਜ ਸ਼ਰਮਾ ਨੇ ਨਵੀਂ ਕੰਟੀਨ ਲਈ ਵਰਧਮਾਨ ਗਰੁੱਪ ਦਾ ਧੰਨਵਾਦ ਅਤੇ ਸ਼ੁਭਕਾਮਨਾਵਾਂ ਦਿੱਤੀਆਂ | ਇਸ ਵਿਸ਼ੇਸ਼ ਮੌਕੇ 'ਤੇ ਆਰੀਆ ਕਾਲਜ ਮੈਨੇਜਮੈਂਟ ਕਮੇਟੀ ਦੇ ਉਪ ਪ੍ਰਧਾਨ ਡਾ. ਐਸ.ਐਮ. ਸ਼ਰਮਾ, ਸਕੱਤਰ ਗੌਰਵ ਸਰੀਨ, ਮੈਨੇਜਮੈਂਟ ਕਮੇਟੀ ਦੇ ਮੈਂਬਰ ਡਾ. ਸਵਿਤਾ ਉੱਪਲ, ਸੁਨੀਲ ਸ਼ਰਮਾ ਅਤੇ ਪਿ੍ੰਸੀਪਲ ਡਾ. ਸੂਕਸ਼ਮ ਆਹਲੂਵਾਲੀਆ ਮੌਜੂਦ ਸਨ | ਕਾਲਜ ਇੰਚਾਰਜ ਡਾ. ਮਮਤਾ ਕੋਹਲੀ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਧੰਨਵਾਦ ਕੀਤਾ |