31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਬੀ. ਸੀ. ਐਮ. ਆਰੀਆ ਸਕੂਲ ਲਲਤੋਂ ਵਿਖੇ ਵੈਦਿਕ ਭਾਸ਼ਨ ਮੁਕਾਬਲੇ ਕਰਵਾਏ <br/>

ਬੀ.ਸੀ.ਐਮ. ਆਰੀਆ ਸਕੂਲ ਲਲਤੋਂ ਵਿਖੇ ਕਰਵਾਏ ਵੈਦਿਕ ਭਾਸ਼ਨ ਮੁਕਾਬਲਿਆਂ 'ਚ ਹਿੱਸਾ ਲੈਣ ਵਾਲੇ ਜੇਤੂ ਵਿਦਿਆਰਥੀ ਸਕੂਲ ਪ੍ਰਬੰਧਕਾਂ ਨਾਲ | ਤਸਵੀਰ : ਮਨਜੀਤ ਸਿੰਘ ਦੁੱਗਰੀ <br/> 18-05-2026
ਫੁੱਲਾਂਵਾਲ, 17 ਮਈ (ਮਨਜੀਤ ਸਿੰਘ ਦੁੱਗਰੀ)-ਵੇਦ ਪ੍ਰਚਾਰ ਮੰਡਲ ਪੰਜਾਬ ਨੇ ਬੀ.ਸੀ.ਐਮ. ਆਰੀਆ ਸਕੂਲ, ਲਲਤੋਂ ਸਿੰਗਲਾ ਇਨਕਲੇਵ ਵਿਖੇ ਚੌਥੀ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਵਿਚ ਵੈਦਿਕ ਸਭਿਆਚਾਰ, ਨੈਤਿਕ ਕਦਰਾਂ-ਕੀਮਤਾਂ ਅਤੇ ਮਹਾਂਰਿਸ਼ੀ ਦਯਾਨੰਦ ਸਰਸਵਤੀ ਦੀਆਂ ਸਿੱਖਿਆਵਾਂ ਨੂੰ ਉਤਸ਼ਾਹਿਤ ਕਰਨ ਲਈ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਵਿਚ ਵੈਦਿਕ ਭਾਸ਼ਣ ਮੁਕਾਬਲੇ ਕਰਵਾਏ ਗਏ, ਜਿਸ ਦੇ ਪਹਿਲੇ ਦੌਰ ਵਿਚ ਕਲਾਸ-ਵਾਰ ਕਰਵਾਏ ਗਏ ਮੁਕਾਬਲੇ ਵਿਚ 21 ਵਿਦਿਆਰਥੀਆਂ ਨੂੰ ਉਨ੍ਹਾਂ ਦੇ ਬੋਲਣ ਦੇ ਹੁਨਰ ਅਤੇ ਵਿਸ਼ਵਾਸ ਦੇ ਆਧਾਰ 'ਤੇ ਅੰਤਿਮ ਦੌਰ ਲਈ ਚੁਣਿਆ ਗਿਆ, ਜਿਨ੍ਹਾਂ ਨੇ ਮਨੁੱਖੀ ਜੀਵਨ ਦਾ ਟੀਚਾ, ਜੀਵਨ ਵਿਚ ਕਦਰਾਂ-ਕੀਮਤਾਂ ਦੀ ਮਹੱਤਤਾ, ਯੱਗ ਦਾ ਵਿਗਿਆਨਕ ਮਹੱਤਵ, ਆਧੁਨਿਕ ਔਜ਼ਾਰਾਂ ਦੀ ਸਹੀ ਵਰਤੋਂ ਅਤੇ ਔਰਤ-ਵਿਸ਼ਵ ਦੀ ਨੀਂਹ ਵਰਗੇ ਅਰਥਪੂਰਨ ਵਿਸ਼ਿਆਂ 'ਤੇ ਆਪਣੇ ਵਿਚਾਰ ਭਰੋਸੇ ਨਾਲ ਪ੍ਰਗਟ ਕੀਤੇ | ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਵੇਦ ਪ੍ਰਚਾਰ ਮੰਡਲ ਪੰਜਾਬ ਦੇ ਸੰਸਥਾਪਕ ਰੋਸ਼ਨ ਲਾਲ ਆਰੀਆ ਸ਼ਾਮਿਲ ਹੋਏ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਵੈਦਿਕ ਸਿੱਖਿਆਵਾਂ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ | ਇਨ੍ਹਾਂ ਮੁਕਾਬਲਿਆਂ ਦੌਰਾਨ 7ਵੀਂ ਜਮਾਤ ਦੀ ਵਿੱਦਿਆ ਸਾਗਰ ਨੇ ਪਹਿਲਾ, 8ਵੀਂ ਜਮਾਤ ਦੀ ਅੰਸ਼ ਭਾਰਦਵਾਜ ਨੇ ਦੂਜਾ ਅਤੇ 8ਵੀਂ ਜਮਾਤ ਦੀ ਮਾਨਿਆ ਨੇ ਮੁਕਾਬਲੇ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ | ਸਕੂਲ ਪਿ੍ੰਸੀਪਲ ਕਿ੍ਤਿਕਾ ਸੇਠ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਉਤਸ਼ਾਹੀ ਭਾਗੀਦਾਰੀ ਲਈ ਪ੍ਰਸ਼ੰਸਾ ਕੀਤੀ | ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਸੱਚਾਈ, ਅਨੁਸ਼ਾਸਨ ਅਤੇ ਧਾਰਮਿਕਤਾ ਦੇ ਮਾਰਗ 'ਤੇ ਚੱਲਦੇ ਰਹਿਣ ਲਈ ਉਤਸ਼ਾਹਿਤ ਕੀਤਾ |

ਪਿਛਲੀ ਖ਼ਬਰ ਛੋਟਾ ਘੱਲੂਘਾਰਾ ਕਾਹਨੂੰਵਾਨ ਦੇ ਮਹਾਨ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰਮਤਿ ਕਥਾ ਤੇ ਕੀਰਤਨ ਸਮਾਗਮ <br... ਅਗਲੀ ਖ਼ਬਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ 23 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।