15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਸੀਸੂ ਵਲੋਂ ਦੂਜਾ ਉਦਯੋਗਿਕ ਸੁਰੱਖਿਆ ਐਕਸਪੋ ਤੇ ਕਾਨਫ਼ਰੰਸ ਅੱਜ <br/>

ਅਜੀਤ ਡੈਸਕ 23-05-2026
ਲੁਧਿਆਣਾ, 22 ਮਈ (ਜਤਿੰਦਰ ਭੰਬੀ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ), ਐਨ.ਡੀ.ਆਰ.ਐਫ., ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼, ਫਾਇਰ ਐਂਡ ਸਿਕਿਉਰਿਟੀ ਐਸੋਸੀਏਸ਼ਨ ਆਫ਼ ਇੰਡੀਆ (ਐਫ. ਐਸ. ਏ. ਆਈ.) ਅਤੇ ਪੰਜਾਬ ਇੰਸਟੀਚਿਊਟ ਆਫ਼ ਫਾਇਰ ਐਂਡ ਸੇਫ਼ਟੀ ਮੈਨੇਜਮੈਂਟ ਦੇ ਸਹਿਯੋਗ ਨਾਲ, 23 ਮਈ ਨੂੰ ਸੀਸੂੂ ਕੰਪਲੈਕਸ 'ਚ ਸਵੇਰੇ 10.00 ਵਜੇ ਤੋਂ ਸ਼ਾਮ 6.00 ਵਜੇ ਤੱਕ ਦੂਜਾ ਉਦਯੋਗਿਕ ਸੁਰੱਖਿਆ ਐਕਸਪੋ ਅਤੇ ਕਾਨਫ਼ਰੰਸ ਕਰਵਾਏਗੀ | ਇਹ ਐਕਸਪੋ ਪ੍ਰਮੁੱਖ ਸੁਰੱਖਿਆ ਹੱਲ ਪ੍ਰਦਾਤਾਵਾਂ, ਅੱਗ ਸੁਰੱਖਿਆ ਮਾਹਿਰਾਂ, ਉਦਯੋਗਪਤੀਆਂ, ਐਮ.ਐਸ.ਐਮ.ਈਜ਼ ਅਤੇ ਸੁਰੱਖਿਆ ਪੇਸ਼ਾਵਰਾਂ ਨੂੰ ਇਕ ਛੱਤ ਹੇਠ ਇਕੱਠੇ ਕਰੇਗਾ | ਇਸ ਮੌਕੇ ਐਨ.ਡੀ.ਆਰ.ਐਫ. ਦੁਆਰਾ ਲਾਈਵ ਬਚਾਅ ਕਾਰਜ ਪ੍ਰਦਰਸ਼ਨ ਹੋਵੇਗਾ, ਜੋ ਅਸਲ-ਸਮੇਂ ਦੇ ਐਮਰਜੈਂਸੀ ਪ੍ਰਤੀਕਿਰਿਆ ਤਕਨੀਕਾਂ ਅਤੇ ਆਫ਼ਤ ਬਚਾਅ ਪ੍ਰਬੰਧਨ ਅਭਿਆਸਾਂ ਦਾ ਪ੍ਰਦਰਸ਼ਨ ਕਰੇਗਾ | ਇਕ ਹੋਰ ਮੁੱਖ ਆਕਰਸ਼ਣ ਪੰਜਾਬ ਇੰਸਟੀਚਿਊਟ ਆਫ਼ ਫਾਇਰ ਐਂਡ ਸੇਫ਼ਟੀ ਮੈਨੇਜਮੈਂਟ ਦੀ ਮਾਹਿਰ ਟੀਮ ਵਲੋਂ ਦੁਪਹਿਰ 2.30 ਵਜੇ ਤੋਂ ਸ਼ਾਮ 5.30 ਵਜੇ ਤੱਕ ਮੌਕ ਡਿ੍ਲ ਅਤੇ ਸੀ.ਪੀ.ਆਰ. ਪ੍ਰਦਰਸ਼ਨ ਹੋਵੇਗਾ, ਜਿੱਥੇ ਭਾਗੀਦਾਰਾਂ ਨੂੰ ਅੱਗ ਦੀ ਐਮਰਜੈਂਸੀ ਹੈਂਡਲਿੰਗ, ਨਿਕਾਸੀ ਪ੍ਰਕਿਰਿਆਵਾਂ ਅਤੇ ਜੀਵਨ-ਰੱਖਿਅਕ ਸੀ.ਪੀ.ਆਰ. ਤਕਨੀਕਾਂ ਦਾ ਵਿਹਾਰਕ ਅਨੁਭਵ ਮਿਲੇਗਾ | ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਉਦਯੋਗਿਕ ਸੁਰੱਖਿਆ ਟਿਕਾਊ ਉਦਯੋਗਿਕ ਵਿਕਾਸ ਅਤੇ ਕਰਮਚਾਰੀ ਭਲਾਈ ਲਈ ਸਭ ਤੋਂ ਮਹੱਤਵਪੂਰਨ ਪਹਿਲੂਆਂ ਵਿਚੋਂ ਇਕ ਬਣ ਗਈ ਹੈ |

ਪਿਛਲੀ ਖ਼ਬਰ ਖੁੱਲ੍ਹੇ ਸੀਵਰੇਜ ਨੇ ਤਾਜਪੁਰ ਰੋਡ 'ਤੇ ਕਰਵਾਇਆ ਹਾਦਸਾ <br/> ਅਗਲੀ ਖ਼ਬਰ ਯੂ.ਪੀ.ਐਸ.ਸੀ. ਪ੍ਰੀਲਿਮ ਪ੍ਰੀਖਿਆ ਭਲਕੇ, 14 ਕੇਂਦਰਾਂ 'ਤੇ 4,353 ਉਮੀਦਵਾਰ ਹੋਣਗੇ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।