19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਮੁੱਖ ਮੰਤਰੀ ਦੇ ਹੁਕਮਾਂ ਨੂੰ ਟਿੱਚ ਸਮਝਦੇ ਨੇ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀ <br/>

ਗੱਲਬਾਤ ਕਰਦੇ ਏ.ਡੀ.ਸੀ. ਪੂਨਮ ਸਿੰਘ | ਤਸਵੀਰ-ਸੇਵਕ ਸਿੰਘ <br/> ਮਾਲ-ਅਫ਼ਸਰ ਦਾ ਖ਼ਾਲੀ ਪਿਆ ਦਫ਼ਤਰ | (ਸੱਜੇ) ਖ਼ਾਲੀ ਪਈਆਂ ਕੁਰਸੀਆਂ | ਤਸਵੀਰ-ਸੇਵਕ ਸਿੰਘ <br/> 26-05-2026
ਲੁਧਿਆਣਾ, 25 ਮਈ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਸਰਕਾਰ ਵਲੋਂ ਬੀਤੇ ਦਿਨ ਇਕ ਹੁਕਮ ਜਾਰੀ ਕਰਕੇ ਸਰਕਾਰੀ ਦਫ਼ਤਰਾਂ ਅਤੇ ਸਕੂਲਾਂ ਦੇ ਸਮੇਂ ਵਿਚ ਵੱਡੀ ਤਬਦੀਲੀ ਕਰਦਿਆਂ ਦਫ਼ਤਰਾਂ ਦਾ ਸਮਾਂ ਸਵੇਰੇ 7.30 ਵਜੇ ਤੋਂ 1.30 ਵਜੇ ਤੱਕ ਕੀਤਾ ਸੀ, ਪਰ ਅੱਜ ਪਹਿਲੇ ਦਿਨ ਹੀ ਲੋਕਾਂ ਨੂੰ ਉਸ ਵੇਲੇ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਜਦੋਂ ਸਮੇਂ ਸਿਰ ਜ਼ਿਆਦਾਤਰ ਮੁਲਾਜ਼ਮ ਅਤੇ ਅਧਿਕਾਰੀ ਦਫ਼ਤਰਾਂ ਵਿਚ ਨਹੀਂ ਪੁੱਜੇ ਅਤੇ ਲੋਕ ਇੰਤਜ਼ਾਰ ਕਰਦੇ ਨਜ਼ਰ ਆਏ | ਜਾਣਕਾਰੀ ਅਨੁਸਾਰ ਅੱਜ ਅਜੀਤ ਦੀ ਟੀਮ ਵਲੋਂ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਦੇ ਦਫ਼ਤਰਾਂ ਦਾ ਸਵੇਰੇ 7.30 ਵਜੇ ਜਦੋਂ ਦÏਰਾ ਕੀਤਾ ਗਿਆ ਤਾਂ ਉੱਥੇ ਦੇਖਿਆ ਗਿਆ ਕਿ ਡਿਪਟੀ ਕਮਿਸ਼ਨਰ ਸਮੇਤ ਜ਼ਿਲੇ੍ਹ ਦੇ ਕਈ ਉਚ ਅਧਿਕਾਰੀ ਦਫ਼ਤਰ ਵਿਚ ਨਹੀਂ ਪੁੱਜੇ ਸਨ | ਸਿਰਫ਼ ਏ.ਡੀ.ਸੀ. ਪੂਨਮ ਸਿੰਘ 7.30 ਵਜੇ ਦੇ ਕਰੀਬ ਆਪਣੇ ਦਫ਼ਤਰ ਪਹੁੰਚੇ, ਜਦੋਂ ਉਨ੍ਹਾਂ ਨੇ ਦਫ਼ਤਰ ਚੈਕ ਕੀਤਾ ਤਾਂ ਉਹ ਆਪ ਖੁਦ ਹੈਰਾਨ ਸਨ ਕਿ 50% ਤੋਂ ਵੱਧ ਦੇ ਕਰੀਬ ਮੁਲਾਜ਼ਮ ਤੇ ਅਧਿਕਾਰੀ ਦਫ਼ਤਰਾਂ ਵਿਚ ਨਹੀਂ ਪੁੱਜੇ ਸਨ | ਸੇਵਾ ਕੇਂਦਰ ਜਿੱਥੇ ਕਿ ਸਵੇਰ ਤੋਂ ਹੀ ਲੋਕ ਆਪਣੇ ਕੰਮ ਕਾਜ ਕਰਵਾਉਣ ਲਈ ਆਏ ਹੋਏ ਸਨ, ਇੱਥੇ ਵੀ ਮੁਲਾਜ਼ਮ ਅਤੇ ਅਧਿਕਾਰੀ ਸਮੇਂ ਸਿਰ ਨਹੀਂ ਪੁੱਜੇ ਸਨ | ਇਹੋ ਹਾਲ ਪੁਲਿਸ ਕਮਿਸ਼ਨਰ ਦਫ਼ਤਰਾਂ ਦਾ ਸੀ, ਜਿੱਥੇ ਕਿ ਜ਼ਿਆਦਾਤਰ ਪੁਲਿਸ ਅਤੇ ਉਚ ਅਧਿਕਾਰੀ ਦਫ਼ਤਰਾਂ ਵਿਚ ਮÏਜੂਦ ਨਹੀਂ ਸਨ¢ ਜਦ ਪਹਿਲਾਂ ਦਿਨ ਹੋਣ ਕਾਰਨ ਕੁੱਝ ਲੋਕ ਆਪਣੇ ਕੰਮਕਾਜ ਲਈ ਉਥੇ ਖੜੇ ਜ਼ਰੂਰ ਦਿਖਾਈ ਦਿੱਤੇ | ਬਾਅਦ ਵਿਚ ਏ.ਡੀ.ਸੀ. ਪੂਨਮ ਸਿੰਘ ਨੇ ਗੱਲਬਾਤ ਕਰਦਿਆਂ ਮੰਨਿਆ ਕਿ ਅੱਜ 50% ਦੇ ਕਰੀਬ ਅਧਿਕਾਰੀ ਅਤੇ ਮੁਲਾਜ਼ਮ 7.30 ਵਜੇ ਦਫ਼ਤਰਾਂ ਵਿਚ ਨਹੀਂ ਪੁੱਜੇ ਸਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਸਭ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਇਨ੍ਹਾਂ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾ ਸਕਦੀ ਹੈ | ਉਨ੍ਹਾਂ ਦੱਸਿਆ ਕਿ ਪਹਿਲਾਂ ਦਿਨ ਹੋਣ ਕਾਰਨ 10-15 ਮਿੰਟ ਦੀ ਦੇਰੀ ਹੋਣਾ ਸੁਭਾਵਿਕ ਹੈ, ਪਰ ਇਸ ਤੋਂ ਜ਼ਿਆਦਾ ਦੇਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਜਦੋਂ ਡਿਪਟੀ ਕਮਿਸ਼ਨਰ ਦੇ ਖੁਦ ਦਫ਼ਤਰ ਵਿਚ ਨਾ ਪਹੁੰਚਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੇ ਘਰ ਕੈਂਪ ਆਫ਼ਿਸ ਵਿਚ ਕੰਮ ਕਰ ਰਹੇ ਹਨ | ਉਸ ਤੋਂ ਕੁੱਝ ਦੇਰ ਬਾਅਦ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਆਏ ਅਤੇ 11.00 ਵਜੇ ਦੇ ਕਰੀਬ ਦਫ਼ਤਰ ਤੋਂ ਵਾਪਸ ਚਲੇ ਗਏ | ਜਦਕਿ ਲੋਕ ਉਨ੍ਹਾਂ ਨੂੰ ਮਿਲਣ ਲਈ ਇੰਤਜ਼ਾਰ ਕਰਦੇ ਰਹਿ ਗਏ |

ਪਿਛਲੀ ਖ਼ਬਰ ਗਰਮੀਆਂ 'ਚ ਮੱਛੀਆਂ ਦੇ ਸੰਪੂਰਨ ਵਿਕਾਸ ਲਈ ਸਹੀ ਸੰਭਾਲ ਬਹੁਤ ਜ਼ਰੂਰੀ-ਡੀਨ ਡਾ. ਮੀਰਾ ਡੀ. ਆਂਸਲ <br/> ਅਗਲੀ ਖ਼ਬਰ ਖੋਹ ਕੀਤੀ ਐਕਟਿਵਾ ਸਮੇਤ ਇਕ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।