13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਅਨੁਵਰਤ ਸਕੂਲ ਵਿਖੇ ਬੱਚਿਆਂ ਲਈ ਪੂਲ ਪਾਰਟੀ ਕਰਵਾਈ

ਅਜੀਤ ਡੈਸਕ 29-05-2026
ਜਗਰਾਉਂ, 28 ਮਈ (ਵਿਨੋਦ ਕੁਮਾਰ)-ਅਨੁਵਰਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿ੍ੰਸੀਪਲ ਗੋਲਡੀ ਜੈਨ ਦੀ ਅਗਵਾਈ ਵਿਚ ਨੰਨ੍ਹੇ-ਮੁੰਨ੍ਹੇ ਬੱਚਿਆਂ ਲਈ ਪੂਲ ਪਾਰਟੀ ਕਰਵਾਈ ਗਈ | ਰੰਗ-ਬਿਰੰਗੀਆਂ ਤੈਰਾਕੀ ਪੁਸ਼ਾਕਾਂ ਵਿਚ ਸਜੇ ਬੱਚੇ ਬੇਹੱਦ ਖ਼ੁਸ਼ ਨਜ਼ਰ ਆ ਰਹੇ ਸਨ | ਹਰੇ-ਹਰੇ ਘਾਹ 'ਤੇ ਕਈ ਖੇਡਾਂ ਖੇਡਦੇ ਤੇ ਸੰਗੀਤ ਦੀ ਧੁਨ 'ਤੇ ਡਾਂਸ ਕਰਦੇ ਹੋਏ ਬੱਚਿਆਂ ਨੇ ਪੂਲ ਪਾਰਟੀ ਦਾ ਖੂਬ ਆਨੰਦ ਮਾਣਿਆ | ਇਸ ਮੌਕੇ ਬੱਚਿਆਂ ਲਈ ਫਰੂਟੀ, ਸਨੈਕਸ ਸਮੇਤ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ | ਪ੍ਰਬੰਧਕ ਕਮੇਟੀ ਤੋਂ ਅਰਿਹੰਤ ਜੈਨ ਨੇ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਅਤੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਸਿੱਖਿਆ ਪ੍ਰਣਾਲੀ ਦਾ ਅਹਿਮ ਅੰਗ ਹਨ, ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਅਜਿਹੀਆਂ ਗਤੀਵਿਧੀਆਂ ਜ਼ਰੂਰੀ ਹਨ | ਸਕੂਲ ਡਾਇਰੈਕਟਰ ਅਮਰਜੀਤ ਕੌਰ ਨੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਮਨੋਰੰਜਕ ਗਤੀਵਿਧੀਆਂ ਰਾਹੀਂ ਬੱਚੇ ਤਣਾਅ ਮੁਕਤ ਰਹਿੰਦੇ ਹਨ ਅਤੇ ਬੱਚੇ ਤਰੋਤਾਜ਼ਾ ਹੋ ਕੇ ਮਨ ਲਗਾਕੇ ਪੜ੍ਹਾਈ ਕਰਦੇ ਹਨ |
ਪਿਛਲੀ ਖ਼ਬਰ ਪਿੰਡ ਬੱਸੀਆਂ ਵਿਖੇ ਮਨਰੇਗਾ ਮਜ਼ਦੂਰਾਂ ਦੀ ਮੀਟਿੰਗ, 'ਜੀ ਰਾਮ ਜੀ' ਕਾਨੂੰਨ ਦੀਆਂ ਕਾਪੀਆਂ ਸਾੜੀਆਂ ਅਗਲੀ ਖ਼ਬਰ ਕੁੱਟਮਾਰ ਦੌਰਾਨ ਵਿਅਕਤੀ ਦੀ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।