13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਡਿਜੀਟਲ ਜਨਗਣਨਾ 2027 ਨੰੂ ਲੈ ਕੇ ਨਗਰ ਨਿਗਮ ਹਰਕਤ 'ਚ <br/>

ਅਜੀਤ ਡੈਸਕ 29-05-2026
ਲੁਧਿਆਣਾ, 28 ਮਈ (ਭੁਪਿੰਦਰ ਸਿੰਘ ਬੈਂਸ)-ਡਿਜੀਟਲ ਜਨਗਣਨਾ 2027 ਦੇ ਪਹਿਲੇ ਪੜਾਅ ਤਹਿਤ ਚੱਲ ਰਹੇ ਕੰਮਾਂ ਦੀ ਸਮੀਖਿਆ ਕਰਨ ਲਈ ਵੀਰਵਾਰ ਨੂੰ ਗੁਰੂ ਨਾਨਕ ਦੇਵ ਭਵਨ ਵਿਖੇ ਨਗਰ ਨਿਗਮ ਦੇ ਜ਼ੋਨ ਡੀ. ਅਧੀਨ ਤਾਇਨਾਤ ਐਨਿਊਮੇਰੇਟਰਾਂ ਅਤੇ ਸੁਪਰਵਾਈਜ਼ਰਾਂ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ | ਮੀਟਿੰਗ ਦੀ ਅਗਵਾਈ ਡਾਇਰੈਕਟੋਰੇਟ ਆਫ ਸੈਂਸਸ ਆਪੇ੍ਰਸ਼ਨਜ਼ ਪੰਜਾਬ, ਚੰਡੀਗੜ੍ਹ ਦੇ ਜੋਇੰਟ ਡਾਇਰੈਕਟਰ ਆਰ.ਪੀ. ਸਿੰਘ ਵਲੋਂ ਕੀਤੀ ਗਈ | ਇਸ ਮੌਕੇ ਨਗਰ ਨਿਗਮ ਦੇ ਜੋਇੰਟ ਕਮਿਸ਼ਨਰ ਕਮ ਸਿਟੀ ਸੈਂਸਸ ਅਫ਼ਸਰ ਵਿਨੀਤ ਕੁਮਾਰ, ਜ਼ੋਨਲ ਕਮਿਸ਼ਨਰ ਕਮ ਚਾਰਜ ਅਫ਼ਸਰ ਜਸਦੇਵ ਸਿੰਘ ਸੇਖੋਂ, ਸੁਪਰਡੈਂਟ ਤਰੁਣ ਗੋਇਲ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ | ਮੀਟਿੰਗ ਦੌਰਾਨ ਡਿਜੀਟਲ ਜਨਗਣਨਾ 2027 ਦੇ ਪਹਿਲੇ ਪੜਾਅ ਅਧੀਨ ਚੱਲ ਰਹੇ ਫ਼ੀਲਡ ਵਰਕ ਦੀ ਪ੍ਰਗਤੀ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ | ਇਸਦੇ ਨਾਲ ਹੀ ਐਨਿਊਮੇਰੇਟਰਾਂ ਅਤੇ ਫ਼ੀਲਡ ਸਟਾਫ਼ ਨੰੂ ਆ ਰਹੀਆਂ ਤਕਨੀਕੀ, ਪ੍ਰਸ਼ਾਸਨਿਕ ਅਤੇ ਮੈਦਾਨੀ ਪੱਧਰ ਦੀਆਂ ਸਮੱਸਿਆਵਾਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ | ਅਧਿਕਾਰੀਆਂ ਵਲੋਂ ਜਨਗਣਨਾ ਕਾਰਜ ਨੰੂ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰਨ ਲਈ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ | ਮੀਟਿੰਗ ਦੌਰਾਨ ਡਾਟਾ ਦੀ ਗੁਣਵੱਤਾ, ਸਮੇਂ ਸਿਰ ਡਾਟਾ ਸਿੰਕੋ੍ਰਨਾਈਜ ਕਰਨ, ਜਨਗਣਨਾ ਗਾਈਡਲਾਈਨਜ਼ ਦੀ ਪਾਲਣਾ ਅਤੇ ਬਾਕੀ ਰਹਿੰਦੇ ਕੰਮ ਨੰੂ ਨਿਰਧਾਰਿਤ ਸਮੇਂ ਅੰਦਰ ਪੂਰਾ ਕਰਨ 'ਤੇ ਖ਼ਾਸ ਤੌਰ 'ਤੇ ਜ਼ੋਰ ਦਿੱਤਾ ਗਿਆ |

ਪਿਛਲੀ ਖ਼ਬਰ ਬਾਬਾ ਬਕਾਲਾ ਸਾਹਿਬ ਵਿਖੇ ਹੋ ਰਹੀ ਪੰਥਕ ਕਾਨਫਰੰਸ ਸੰਬੰਧੀ ਗੁਰਦੁਆਰਾ ਆਲਮਗੀਰ ਵਿਖੇ ਮੀਟਿੰਗ <br/> ਅਗਲੀ ਖ਼ਬਰ ਸੁਖਦੇਵ ਸਿੰਘ ਝੱਜ ਹੰਬੜਾਂ ਨਮਿਤ ਸ਼ਰਧਾਂਜਲੀ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।