12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸੀਨੀਅਰ ਯੂਥ ਕਾਂਗਰਸੀ ਆਗੂ ਨੀਟਾ ਸੈਣੀ ਸਾਥੀਆਂ ਸਮੇਤ 'ਆਪ' ਵਿਚ ਸ਼ਾਮਿਲ <br/>

ਅਜੀਤ ਡੈਸਕ 29-05-2026
ਲੁਧਿਆਣਾ, 28 ਮਈ (ਡਾ. ਤਰਲੋਚਨ ਸਿੰਘ)-ਹਲਕਾ ਆਤਮ ਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਹਲਕੇ ਵਿਚ ਕੀਤੇ ਗਏ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਹੋਰਨਾਂ ਪਾਰਟੀਆਂ ਤੋਂ ਆਏ ਦਿਨ ਵਰਕਰ ਤੇ ਅਹੁਦੇਦਾਰ ਆਮ ਆਦਮੀ ਪਾਰਟੀ ਦੀ ਬੇੜੀ 'ਚ ਸਵਾਰ ਹੋ ਰਹੇ ਹਨ¢ ਇਸੇ ਲੜੀ ਦੇ ਤਹਿਤ ਅੱਜ ਹਲਕਾ ਆਤਮ ਨਗਰ ਤੋਂ ਸੀਨੀਅਰ ਯੂਥ ਕਾਂਗਰਸੀ ਆਗੂ ਪਰਵਿੰਦਰ ਸਿੰਘ ਨੀਟਾ ਆਪਣੇ ਸਾਥੀਆਂ ਸਮੇਤ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਹਾਜ਼ਰੀ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ¢ ਇਸ ਮÏਕੇ ਵਿਧਾਇਕ ਸਿੱਧੂ ਨੇ ਨੀਟਾ ਸੈਣੀ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕੀਤਾ¢ ਇਸ ਸ਼ਮੂਲੀਅਤ ਨਾਲ ਜਿੱਥੇ ਹਲਕੇ ਦੀ ਕਾਂਗਰਸ ਨੂੰ ਇਕ ਤਕੜਾ ਝਟਕਾ ਲੱਗਿਆ ਉੱਥੇ ਹੀ ਵਿਧਾਇਕ ਸਿੱਧੂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਮਜ਼ਬੂਤੀ ਮਿਲੀ ਹੈ¢ ਇਸ ਮÏਕੇ ਯੂਥ ਆਗੂ ਪਰਵਿੰਦਰ ਸਿੰਘ ਨੀਟਾ ਸੈਣੀ ਨੇ ਕਿਹਾ ਕਿ ਉਨ੍ਹਾਂ ਵਲੋਂ ਸਮਾਜ ਦੀ ਸੇਵਾ ਕਰਦਿਆਂ ਅਨੇਕਾਂ ਹੀ ਨੇਤਾਵਾਂ ਨਾਲ ਕੰਮ ਕਰਨ ਦਾ ਮÏਕਾ ਮਿਲਿਆ, ਪਰ ਜੋ ਸਹਿਜਤਾ ਅਤੇ ਨਿਮਰਤਾ ਵਿਧਾਇਕ ਸਿੱਧੂ ਵਿਚ ਹੈ, ਓਨੀ ਕਿਸੇ ਹੋਰ ਆਗੂ ਵਿਚ ਅੱਜ ਤੱਕ ਨਹੀਂ ਦੇਖੀ ¢ ਉਨ੍ਹਾਂ ਕਿਹਾ ਕਿ ਉਹ ਵਿਧਾਇਕ ਸਿੱਧੂ ਨੂੰ 2027 ਵਿਚ ਦੁਬਾਰਾ ਵਿਧਾਇਕ ਬਣਾਉਣ ਲਈ ਅੱਜ ਤੋਂ ਹੀ ਕਮਰਕੱਸਾ ਕਰਕੇ ਇਲਾਕੇ ਵਿਚ ਡਟ ਜਾਣਗੇ¢

ਪਿਛਲੀ ਖ਼ਬਰ ਕਾਰਪੋਰੇਟ ਘਰਾਨਿਆਂ ਨੂੰ ਖੁਸ਼ ਕਰਨ ਲਈ ਪਾਇਆ ਜਾ ਰਿਹਾ ਆਮ ਲੋਕਾਂ 'ਤੇ ਵਾਧੂ ਬੋਝ-ਸੀ.ਪੀ.ਆਈ. ਆਗੂ <br/> ਅਗਲੀ ਖ਼ਬਰ ਪੈਟਰੋਲ, ਡੀਜ਼ਲ ਤੇ ਗੈਸ ਕੀਮਤਾਂ 'ਚ ਭਾਰੀ ਵਾਧਾ ਵਾਪਸ ਕਰਵਾਉਣ ਲਈ ਸਾਂਝੀ ਲੋਕ ਲਹਿਰ ਦੀ ਉਸਾਰੀ ਦਾ ਸੱਦਾ-ਦਸਮੇਸ਼ ਯੂਨੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।