12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਫਾਦਰ ਰੋਬੀ ਕੋਲੇਨਚੇਰੀ ਬਣੇ ਸਰਾਭਾ ਨਗਰ ਚਰਚ ਦੇ ਪਾਦਰੀ <br/>

ਅਜੀਤ ਡੈਸਕ 29-05-2026
ਲੁਧਿਆਣਾ, 28 ਮਈ (ਪਰਮਿੰਦਰ ਸਿੰਘ ਆਹੂਜਾ)-ਫਾਦਰ ਰੋਬੀ ਕੋਲੇਨਚੇਰੀ ਨੇ ਅੱਜ ਹੋਲੀ ਕਰਾਸ ਕੈਥੋਲਿਕ ਚਰਚ ਸਰਾਭਾ ਨਗਰ ਦੇ ਨਵੇਂ ਪੈਰਿਸ਼ ਪਾਦਰੀ ਅਤੇ ਲੁਧਿਆਣਾ ਦੇ ਡੀਨੇਰੀ ਇੰਚਾਰਜ ਵਜੋਂ ਆਪਣੀ ਨਵੀਂ ਜ਼ਿੰਮੇਵਾਰੀ ਸੰਭਾਲ ਲਈ ਹੈ | ਇਸ ਤੋਂ ਪਹਿਲਾਂ ਇੱਥੇ ਸੇਵਾ ਨਿਭਾਅ ਰਹੇ ਫਾਦਰ ਥਾਮਸ ਨੇ ਫਾਦਰ ਰੋਬੀ ਕੋਲੇਨਚੇਰੀ ਨੂੰ ਚਾਰਜ ਸੰਭਾਲਿਆ ਜੋ ਹੁਣ ਫਗਵਾੜਾ ਚਰਚ ਫਾਦਰ ਅਤੇ ਇੰਚਾਰਜ ਵਜੋਂ ਸੇਵਾ ਨਿਭਾਉਣਗੇ | ਰੋਬੀ ਕੋਲੇਨਚੇਰੀ ਨੇ ਹੋਲੀ ਕਰਾਸ ਕੈਥੋਲਿਕ ਚਰਚ ਸਰਾਭਾ ਨਗਰ ਵਿੱਚ ਨਵੀਂ ਜ਼ਿੰਮੇਵਾਰੀ ਸੰਭਾਲਣ ਮੌਕੇ ਆਪਸੀ ਭਾਈਚਾਰਕ ਸਾਂਝ, ਪਿਆਰ, ਏਕਤਾ ਅਤੇ ਫਿਰਕੂ ਸਦਭਾਵਨਾ ਦਾ ਸੁਨੇਹਾ ਦਿੱਤਾ | ਜ਼ਿਕਰਯੋਗ ਹੈ ਕਿ ਫਾਦਰ ਰੋਬੀ ਨੇ ਪੰਜਾਬ ਦੇ ਮਾੜੇ ਦੌਰ ਦੌਰਾਨ ਆਪਣੀ ਅਹਿਮ ਜ਼ਿੰਮੇਵਾਰੀ ਸੰਭਾਲਦਿਆਂ ਮਨੁੱਖਤਾ ਦੀ ਸੇਵਾ ਕੀਤੀ ਅਤੇ ਵੱਖ-ਵੱਖ ਧਰਮਾਂ ਅਤੇ ਫਿਰਕਿਆਂ ਵਿਚ ਆਪਸੀ ਸਦਭਾਵਨਾ ਕਾਇਮ ਰੱਖਣ ਲਈ ਅਹਿਮ ਰੋਲ ਅਦਾ ਕੀਤਾ ਸੀ | ਇਸ ਮੌਕੇ ਕਿ੍ਸ਼ਚੀਅਨ ਯੂਨਾਈਟਡ ਫੈਡਰੇਸ਼ਨ ਦੇ ਪ੍ਰਧਾਨ ਅਲਬਰਟ ਦੂਆ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਨਵੀਂ ਜ਼ਿੰਮੇੇਵਾਰੀ ਲਈ ਮੁਬਾਰਕਬਾਦ ਦਿੱਤੀ | ਇਸ ਮੌਕੇ ਅੰਜਲੀ ਦੂਆ ਵਾਈਸ ਪ੍ਰੈਜ਼ੀਡੈਂਟ ਪੈਰਿਸ਼ ਕੌਂਸਲ ਸਰਾਭਾ ਨਗਰ ਚਰਚ, ਐਡਵੋਕੇਟ ਮੇਲੀਸ਼ਾ ਦੂਆ, ਕਮੇਟੀ ਮੈਂਬਰ ਬਾਬੂ ਵਿਲੀਅਮ, ਬਾਬੂ ਸੈਮੂਅਲ, ਵਿਵੇਕ, ਰੇਣੂ ਚੌਧਰੀ, ਲਲਿਤ ਦੱਤਾ ਲਾਰੈਂਸ, ਵਿਕਾਸ ਵੜੈਚ, ਰਾਜਪਾਲ, ਸੁਰਿੰਦਰ ਮਸੀਹ, ਮੋਹਨਿਕਾ, ਹੈਪੀ, ਮਿਸਿਜ਼ ਮਿਨਜ, ਪ੍ਰਕਾਸੋ, ਨੰਜਨ, ਪਪਰੈਲ ਮਸੀਹ, ਰਾਜ ਮੋਹਨੀ, ਮੁਖਤਿਆਰ ਮਸੀਹ ਅਤੇ ਵਿਸ਼ੇਸ਼ ਤੌਰ 'ਤੇ ਹਾਜ਼ਰ ਸਿਸਟਰਜ਼ ਆਫ਼ ਬੇਥਨੀ ਨੇ ਫਾਦਰ ਰੋਬੀ ਕੋਲੇਨਚੇਰੀ ਦਾ ਸਵਾਗਤ ਕੀਤਾ |

ਪਿਛਲੀ ਖ਼ਬਰ ਈਦ-ਉਲ-ਅਜ਼ਹਾ ਦਾ ਤਿਉਹਾਰ ਵੱਡੀ ਮਸਜਿਦ ਢੰਡਾਰੀ ਖੁਰਦ ਵਿਖੇ ਮਨਾਇਆ <br/> ਅਗਲੀ ਖ਼ਬਰ ਵੱਧ ਰਹੇ ਤਾਪਮਾਨ ਨੂੰ ਦੇਖਦੇ ਹੋਏ ਵੱਧ ਤੋਂ ਵੱਧ ਰੁੱਖ ਲਗਾਉਣਾ ਸਮੇਂ ਦੀ ਲੋੜ-ਗਰੇਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।