10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਫੋਰਟਿਸ ਹਸਪਤਾਲ ਵਿਖੇ ਮੋਟਾਪੇ ਨਾਲ ਪੀੜਤ 61 ਸਾਲਾਂ ਮਰੀਜ਼ ਨੂੰ ਮਿਲੀ ਨਵੀਂ ਜ਼ਿੰਦਗੀ <br/>

ਅਜੀਤ ਡੈਸਕ 29-05-2026
ਲੁਧਿਆਣਾ, 28 ਮਈ (ਡਾ. ਤਰਲੋਚਨ ਸਿੰਘ)-ਫੋਰਟਿਸ ਹਸਪਤਾਲ ਲੁਧਿਆਣਾ ਦੇ ਡਾਕਟਰਾਂ ਨੇ 61 ਸਾਲ ਦੇ ਇਕ ਮਰੀਜ਼ ਦੀ ਬਹੁਤ ਹੀ ਜਟਿਲ ਬੈਰੀਆਟਿ੍ਕ ਸਰਜਰੀ ਸਫਲਤਾਪੂਰਵਕ ਕਰਕੇ ਉਸ ਨੂੰ ਨਵੀਂ ਜ਼ਿੰਦਗੀ ਪ੍ਰਦਾਨ ਕੀਤੀ¢ ਮਰੀਜ਼ ਦਾ ਵਜ਼ਨ 152 ਕਿੱਲੋ ਅਤੇ ਉਸ ਦਾ ਬੀ.ਐਮ.ਆਈ. 54.2 ਸੀ¢ ਮਰੀਜ਼ ਨੂੰ ਮੋਟਾਪੇ ਦੇ ਨਾਲ ਦਿਲ ਦੀ ਗੰਭੀਰ ਬਿਮਾਰੀ ਦੇ ਕਾਰਨ ਉਸ ਦਾ ਦਿਲ ਸਿਰਫ਼ 25-30 ਫ਼ੀਸਦੀ ਹੀ ਕੰਮ ਕਰ ਰਿਹਾ ਸੀ¢ ਇਸ ਤੋਂ ਇਲਾਵਾ ਉਸ ਨੂੰ ਗੰਭੀਰ ਨੀਂਦ ਦÏਰਾਨ ਸਾਹ ਰੁਕਣ ਦੀ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਵੀ ਸੀ¢ ਇਹ ਚੁਣੌਤੀਪੂਰਨ ਸਰਜਰੀ ਹਸਪਤਾਲ ਦੇ ਸੀਨੀਅਰ ਬੈਰੀਆਟਿ੍ਕ ਸਰਜਨ ਡਾ. ਅਮਿਤ ਭਾਂਬਰੀ ਦੀ ਅਗਵਾਈ ਹੇਠ ਡਾ. ਸੰਦੀਪ ਚੋਪੜਾ ਕਾਰਡੀਓਲੋਜਿਸ਼ਟ, ਡਾ. ਸੁਸ਼ੀਲ ਗੁਪਤਾ ਪਲਮੋਨੋਲੋਜਿਸ਼ਟ, ਡਾ. ਕਿਰਨ ਪਾਟਿਲ ਐਨੇਸਥੀਸੀਆਲੋਜਿਸ਼ਟ, ਆਈ.ਸੀ.ਯੂ. ਟੀਮ, ਡਾਈਟ ਵਿਭਾਗ ਅਤੇ ਸਰਜੀਕਲ ਟੀਮ ਵਲੋਂ ਸਫਲਤਾਪੂਰਵਕ ਕੀਤੀ ਗਈ¢ ਹਸਪਤਾਲ ਵਿਖੇ ਸੱਦੀ ਇਕ ਪੈੱ੍ਰਸ ਕਾਨਫ਼ਰੰਸ ਦÏਰਾਨ ਪੱਤਰਕਾਰਾਂ ਨੂੰ ਇਸ ਸਰਜਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਅਮਿਤ ਭਾਂਬਰੀ ਨੇ ਕਿਹਾ ਕਿ ਇਹ ਸਾਡੇ ਲਈ ਸਭ ਤੋਂ ਜ਼ਿਆਦਾ ਚੁਣੌਤੀਪੂਰਨ ਕੇਸਾਂ 'ਚੋਂ ਇਕ ਸੀ¢ ਮਰੀਜ਼ ਸਿਰਫ਼ ਮੋਟਾਪੇ ਨਾਲ ਹੀ ਨਹੀਂ, ਸਗੋਂ ਕਈ ਹੋਰ ਗੰਭੀਰ ਬਿਮਾਰੀਆਂ ਨਾਲ ਵੀ ਪੀੜਤ ਸੀ¢ ਲਗਭਗ 45 ਦਿਨਾਂ ਤੱਕ ਅਸੀਂ ਉਸ ਦੀ ਸਿਹਤ ਨੂੰ ਸਰਜਰੀ ਲਈ ਤਿਆਰ ਕੀਤਾ¢ ਸਾਰੇ ਵਿਭਾਗਾਂ ਦੇ ਸਹਿਯੋਗ ਅਤੇ ਲਗਾਤਾਰ ਨਿਗਰਾਨੀ ਨਾਲ ਇਹ ਸੰਭਵ ਹੋ ਸਕਿਆ¢

ਪਿਛਲੀ ਖ਼ਬਰ ਰਸ਼ਵਿੰਦਰ ਕÏਰ ਧਰੋੜ ਇਸਤਰੀ ਅਕਾਲੀ ਦਲ ਸਰਕਲ ਆਲਮਗੀਰ ਦੀ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਥਾਣਾ ਲਾਡੋਵਾਲ ਦਾ ਚਾਰਜ ਸੰਭਾਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।