09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਭਾਜਪਾ ਕਾਰਕੁਨਾਂ ਦੇ ਸਨਮਾਨ ਸਮਾਗਮ ’ਚ ਪੁੱਜੇ ਇਕਬਾਲ ਸਿੰਘ ਲਾਲਪੁਰਾ

ਅਜੀਤ ਡੈਸਕ 01-06-2026
ਲੁਧਿਆਣਾ, 31 ਮਈ (ਭੁਪਿੰਦਰ ਸਿੰਘ ਬੈਂਸ)-ਹੈਬੋਵਾਲ ਵਿਖੇ ਭਾਜਪਾ ਆਗੂ ਗੌਰਵ ਅਰੋੜਾ ਦੇ ਨਿਵਾਸ ਸਥਾਨ ‘ਤੇ ਨਗਰ ਨਿਗਮ, ਨਗਰ ਕੌਂਸਲ ਚੋਣਾਂ ਦੌਰਾਨ ਮਿਹਨਤ ਕਰਨ ਵਾਲੇ ਭਾਜਪਾ ਕਾਰਕੁਨਾਂ ਦੇ ਸਨਮਾਨ ਲਈ ਇਕ ਸਮਾਗਮ ਕਰਵਾਇਆ, ਜਿਸ ਵਿਚ ਰਾਸ਼ਟਰੀ ਘੱਟ ਗਿਣਤੀ ਆਯੋਗ ਦੇ ਸਾਬਕਾ ਚੇਅਰਮੈਨ ਤੇ ਭਾਜਪਾ ਦੇ ਰਾਸ਼ਟਰੀ ਸੰਸਦੀ ਬੋਰਡ ਮੈਂਬਰ ਇਕਬਾਲ ਸਿੰਘ ਲਾਲਪੁਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਮੁਸ਼ਕਿਲ ਹਾਲਾਤਾਂ ਦੇ ਬਾਵਜੂਦ ਭਾਜਪਾ ਕਾਰਕੁਨਾਂ ਨੇ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਪਾਰਟੀ ਦੀ ਮਜ਼ਬੂਤ ਮੌਜੂਦਗੀ ਦਰਜ ਕਰਵਾਈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੀ ਤਰੱਕੀ, ਨੌਜਵਾਨਾਂ ਤੇ ਕਿਸਾਨਾਂ ਦੇ ਭਵਿੱਖ ਲਈ ਵਚਨਬੱਧ ਹਨ। ਇਸ ਮੌਕੇ ਪੰਜਾਬ ਭਾਜਪਾ ਦੇ ਬੁਲਾਰੇ ਗੁਰਦੀਪ ਸਿੰਘ ਗੋਸ਼ਾ, ਸਮਰਤਾ ਕੌਰ, ਕੀਮਤੀ ਰਾਵਲ, ਆਸ਼ੀਸ਼ ਭਾਰਤੀ, ਚਰਨਜੀਤ, ਵਿਭੋਗ ਗਰਗ ਅਤੇ ਹੋਰ ਭਾਜਪਾ ਆਗੂ ਮੌਜੂਦ ਸਨ।
ਪਿਛਲੀ ਖ਼ਬਰ ਹੜਤਾਲ ਸਮੇਤ ਸੰਘਰਸ਼ਾਂ ਨੂੰ ਸਫਲ ਬਣਾਉਣ ਲਈ ਸਮੁੱਚੇ ਵਰਕਰਾਂ ਨੂੰ ਮੀਟਿੰਗ ਕਰਕੇ ਕੀਤਾ ਲਾਮਬੰਦ-ਪ੍ਰਧਾਨ ਜਤਿੰਦਰ ਸਿੰਘ ਸ... ਅਗਲੀ ਖ਼ਬਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੇ ਵਿਰੋਧ ’ਚ ਕਾਂਗਰਸ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।