15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਬੱਸ-ਕਾਰ ਹਾਦਸੇ 'ਚ ਕਾਰ ਸਵਾਰ ਸਮੇਤ ਬੱਸ ਸਵਾਰੀਆਂ ਵਾਲ-ਵਾਲ ਬਚੀਆਂ <br/>

ਅਜੀਤ ਡੈਸਕ 04-06-2026
ਚੌਂਕੀਮਾਨ, 3 ਜੂਨ (ਤੇਜਿੰਦਰ ਸਿੰਘ ਚੱਢਾ)-ਲੁਧਿਆਣਾ-ਜਗਰਾਉਂ ਮੁੱਖ ਮਾਰਗ 'ਤੇ ਪਿੰਡ ਸਿੱਧਵਾਂ ਕਲਾਂ ਦੇ ਨਜ਼ਦੀਕ ਇਕ ਬੱਸ ਤੇ ਕਾਰ ਵਿਚਕਾਰ ਹੋਏ ਹਾਦਸੇ ਵਿਚ ਕਾਰ ਸਵਾਰ ਸਮੇਤ ਬੱਸ ਸਵਾਰੀ ਵਾਲ-ਵਾਲ ਬਚੀਆਂ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਕ ਕਾਰ ਜੋ ਲੁਧਿਆਣਾ ਸਾਈਡ ਤੋਂ ਜਗਰਾਉ ਸਾਈਡ ਨੂੰ ਆ ਰਹੀ ਸੀ ਤੇ ਉਸ ਦੇ ਮਗਰ ਹੀ ਇਕ ਪ੍ਰਾਈਵੇਟ ਬੱਸ ਵੀ ਆ ਰਹੀ ਸੀ ਤੇ ਅਚਾਨਕ ਕਾਰ ਬੱਸ ਅੱਗੇ ਆ ਗਈ ਤੇ ਫੁੱਟ ਪਾਥ 'ਤੇ ਪਲਟ ਗਈ | ਕਾਰ ਸਵਾਰ ਦੋ ਵਿਅਕਤੀ ਵਾਲ-ਵਾਲ ਬਚੇ ਅਤੇ ਬੱਸ ਸਵਾਰੀਆਂ ਵੀ ਬਿਨ੍ਹਾਂ ਕਿਸੇ ਸੱਟ ਦੇ ਬਚ ਗਈਆਂ | ਬੱਸ ਡਰਾਈਵਰ ਨੇ ਦੱਸਿਆ ਕਿ ਜਿਵੇਂ ਹੀ ਅਸੀਂ ਸਿੱਧਵਾਂ ਕਲਾਂ ਮੁੱਖ ਮਾਰਗ 'ਤੇ ਬਣੇ ਪੁੱਲ ਤੋਂ ਪਾਰ ਹੋਏ ਤਾਂ ਸਾਡੇ ਅੱਗੇ ਦੂਜੀ ਲਾਈਨ ਵਿਚ ਜਾ ਰਹੀ ਕਾਰ ਇਕ ਦਮ ਬੱਸ ਅੱਗੇ ਆ ਗਈ ਤੇ ਬੱਸ ਨੂੰ ਇਕ ਦਮ ਬਰੇਕ ਮਾਰੀ ਤੇ ਕਾਰ ਫੁੱਟਪਾਥ 'ਤੇ ਪਲਟ ਗਈ | ਕਾਰ ਸਵਾਰ ਦੋਨੋਂ ਵਿਅਕਤੀ ਬਚ ਗਏ ਤੇ ਉੱਥੇ ਹਾਜ਼ਰ ਵਿਅਕਤੀਆਂ ਨੇ ਦੱਸਿਆ ਕਿ ਕਾਰ ਡਰਾਈਵਰ ਦੀ ਸ਼ਰਾਬ ਪੀਤੀ ਹੋਈ ਸੀ ਤੇ ਕਾਰ ਵਿਚ ਦੇਸੀ ਠੇਕੇ ਦੀ ਸ਼ਰਾਬ ਦੀ ਬੋਤਲ ਮਿਲੀ |

ਪਿਛਲੀ ਖ਼ਬਰ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਕਾਰੋਬਾਰੀ ਵਲੋਂ ਖ਼ੁਦਕੁਸ਼ੀ <br/> ਅਗਲੀ ਖ਼ਬਰ ਪੀ.ਐਸ.ਪੀ.ਸੀ.ਐਲ. ਐਂਡ ਪੀ.ਐਸ.ਟੀ.ਸੀ.ਐਲ. ਵਲੋਂ ਭਾਰਤ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।