13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਏਟਕ ਲੁਧਿਆਣਾ ਦੇਵੇਗਾ ਸੇਵਾ ਕੇਂਦਰ ਵਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਪੂਰਾ ਸਮਰਥਨ-ਭਾਟੀਆ <br/>

ਐਮ.ਐਸ.ਭਾਟੀਆ <br/> 04-06-2026
ਲੁਧਿਆਣਾ, 3 ਜੂਨ (ਜਤਿੰਦਰ ਭੰਬੀ)-ਸੇਵਾ ਕੇਂਦਰ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਨੂੰ ਏਟਕ ਲੁਧਿਆਣਾ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ | ਇਸ ਸੰਬਧੀ ਗੱਲਬਾਤ ਕਰਦੇ ਹੋਏ ਜਨਰਲ ਸਕੱਤਰ ਐੱਮ. ਐੱਸ. ਭਾਟੀਆ ਅਤੇ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਬਣਵੈਤ ਨੇ ਕਿਹਾ ਕਿ ਸਰਕਾਰ ਸੇਵਾ ਕੇਂਦਰਾਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਮੰਨ ਕੇ ਠੇਕੇਦਾਰੀ ਸਿਸਟਮ ਨੂੰ ਖਤਮ ਕਰਕੇ ਉਨ੍ਹਾਂ ਨੂੰ ਪੱਕਾ ਕਰੇ | ਇਸ ਮੌਕੇ ਉਨ੍ਹਾਂ ਨਾਲ ਮੋਲਡਰ ਐਂਡ ਸਟੀਲ ਵਰਕਸ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਅਤੇ ਪਲੱਸ ਮੰਚ ਦੇ ਆਗੂ ਕਸਤੂਰੀ ਲਾਲ ਨੇ ਵੀ ਸੁਰ ਨਾਲ ਸੁਰ ਮਿਲਾਉਂਦੇ ਹੋਏ ਮੁਲਾਜ਼ਮਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ | ਕਾਮਰੇਡ ਭਾਟੀਆ ਨੇ ਕਿਹਾ ਕਿ 4 ਜੂਨ ਨੂੰ ਟਰੇਡ ਯੂਨੀਅਨ ਦੇ ਯੂਨਾਈਟਿਡ ਫਰੰਟ ਲੁਧਿਆਣਾ, ਜਿਸ ਵਿਚ ਏਟਕ ਸੀਟੂ, ਸੀ.ਟੀ.ਯੂ. ਪੰਜਾਬ ਅਤੇ ਹੋਰ ਯੂਨੀਅਨ ਵੀ ਇਸ ਮੀਟਿੰਗ ਵਿਚ ਸਾਮਲ ਹੋਣਗੀਆਂ, ਜੋ ਕਿ ਪੰਜਾਬੀ ਭਵਨ ਦੇ ਕੋਲ ਸਵੇਰੇ 10.30 ਵਜੇ ਬੁਲਾਈ ਗਈ ਹੈ |


ਪਿਛਲੀ ਖ਼ਬਰ ਸਮਾਜ ਸੇਵਕ ਬੋਪਾਰਾਏ ਨੇ ਸੁਣੀਆਂ ਢੰਡਾਰੀ ਖੁਰਦ ਵਾਸੀਆਂ ਦੀਆਂ ਸਮੱਸਿਆਵਾਂ <br/> ਅਗਲੀ ਖ਼ਬਰ ਬਾਬਾ ਦੀਪ ਸਿੰਘ ਜੀ ਸ਼ਹੀਦ ਪਬਲਿਕ ਸਕੂਲ ਵਿਖੇ ਸ਼ਹੀਦੀ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।