13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਗ੍ਰੀਨ ਬੈਲਟ 'ਚ ਬਣੀ ਸਬ ਤਹਿਸੀਲ ਵਿਵਾਦਾਂ ਦੇ ਘੇਰੇ 'ਚ <br/>

ਅਜੀਤ ਡੈਸਕ 04-06-2026
ਲੁਧਿਆਣਾ, 3 ਜੂਨ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਹਲਕਾ ਉਤਰੀ ਵਿਖੇ ਬੀਤੇ ਦਿਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵਲੋਂ ਉਦਘਾਟਨ ਕੀਤੀ ਗਈ ਨਵੀਂ ਸਬ ਤਹਿਸੀਲ ਵਿਵਾਦਾਂ ਦੇ ਘੇਰੇ ਵਿਚ ਆ ਗਈ ਹੈ | ਸਬ ਤਹਿਸੀਲ ਦੇ ਪੁਰਾਣੇ ਜੀ.ਟੀ.ਰੋਡ ਸਥਿਤ ਗ੍ਰੀਨ ਬੈਲਟ ਖੇਤਰ ਵਿਚ ਬਣਾਏ ਜਾਣ ਨੰੂ ਲੈਕੇ ਪਬਲਿਕ ਐਕਸ਼ਨ ਕਮੇਟੀ ਵਲੋਂ ਸਖ਼ਤ ਇਤਰਾਜ਼ ਜਤਾਇਆ ਗਿਆ ਹੈ | ਕਮੇਟੀ ਮੈਂਬਰ ਕਪਿਲ ਅਰੋੜਾ ਨੇ ਦਾਅਵਾ ਕੀਤਾ ਕਿ ਜਿਸ ਥਾਂ 'ਤੇ ਸਬ-ਤਹਿਸੀਲ ਬਣਾਈ ਗਈ ਹੈ, ਉਹ ਗ੍ਰੀਨ ਬੈਲਟ ਖੇਤਰ ਅਧੀਨ ਆਉਂਦੀ ਹੈ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਾਮਲਾ ਪਹਿਲਾ ਹੀ ਨੈਸ਼ਨਲ ਗ੍ਰੀਨ ਟਿ੍ਬਿਊਨਲ ਵਿਚ ਵਿਚਾਰ ਅਧੀਨ ਹੈ | ਉਨ੍ਹਾਂ ਅਨੁਸਾਰ ਐਨ.ਜੀ.ਟੀ. ਵਲੋਂ ਜੁਲਾਈ 2025 ਵਿਚ ਇਕ ਮਾਮਲੇ ਦੀ ਜਾਂਚ ਨੰੂ ਲੈਕੇ ਇਕ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ 'ਤੇ ਨੋਡਲ ਅਧਿਕਾਰੀ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਹਨ | ਇਸ ਕਮੇਟੀ ਵਿਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਵਾਤਾਵਰਣ ਨਾਲ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਲ ਹਨ | ਕਮੇਟੀ ਮੈਂਬਰਾਂ ਦਾ ਕਹਿਣਾ ਹੈ ਕਿ ਐਨ.ਜੀ.ਟੀ. ਨੇ ਜਾਂਚ ਟੀਮ ਨੰੂ ਤਿੰਨ ਮਹੀਨਿਆਂ ਅੰਦਰ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ, ਪਰ ਨਿਰਧਾਰਿਤ ਸਮੇਂ ਅੰਦਰ ਰਿਪੋਰਟ ਪੇਸ਼ ਨਹੀਂ ਹੋ ਸਕੀ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਐਨ.ਜੀ.ਟੀ. ਵਲੋਂ ਨੋਟਿਸ ਜਾਰੀ ਕਰਦੇ ਹੋਏ ਹੁਣ 7 ਜੁਲਾਈ 2026 ਨੰੂ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ | ਪਬਲਿਕ ਐਕਸ਼ਨ ਕਮੇਟੀ ਨੇ ਇਹ ਵੀ ਦੋਸ਼ ਲਗਾਇਆ ਕਿ ਸ਼ਹਿਰ ਦੇ ਗ੍ਰੀਨ ਬੈਲਟ ਖੇਤਰਾਂ ਵਿਚ ਲਗਾਤਾਰ ਨਿਰਮਾਣ ਅਤੇ ਹੋਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ | ਕਮੇਟੀ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਸਬ ਤਹਿਸੀਲ ਨੇੜੇ ਗ੍ਰੀਨ ਬੈਲਟ ਖੇਤਰ ਵਿਚ ਸਬਜ਼ੀ ਮੰਡੀ ਬਣਾਉਣ ਦੀ ਕੋਸ਼ਿਸ਼ ਚੱਲ ਰਹੀ ਹੈ, ਉਥੇ ਹੀ ਇਸ ਮਾਮਲੇ ਨੰੂ ਲੈਕੇ ਹੁਣ ਸਭ ਦੀਆਂ ਨਜ਼ਰਾਂ ਐਨ.ਜੀ.ਟੀ. ਅੱਗੇ ਪੇਸ਼ ਹੋਣ ਵਾਲੀ ਜਾਂਚ ਰਿਪੋਰਟ ਤੇ ਟਿਕੀਆਂ ਹੋਇਆਂ ਹਨ, ਜਿਸ ਤੋ ਬਾਅਦ ਹੀ ਵਿਵਾਦ ਨਾਲ ਜੁੜੇ ਤੱਥਾਂ ਦੀ ਸਥਿਤੀ ਹੋਰ ਸਪਸ਼ਟ ਹੋ ਸਕੇਗੀ | ਐਨ.ਜੀ.ਟੀ. ਵਿਚ ਮਾਮਲਾ ਵਿਚਾਰ ਅਧੀਨ ਹੋਣ ਅਤੇ ਪਬਲਿਕ ਐਕਸ਼ਨ ਕਮੇਟੀ ਵਲੋਂ ਲਗਾਏ ਜਾ ਰਹੇ ਦੋਸ਼ਾਂ ਦੇ ਮੱਦੇਨਜ਼ਰ ਹੁਣ ਇਹ ਵੇਖਣਾ ਹੋਵੇਗਾ ਕਿ ਨਗਰ ਨਿਗਮ ਇਸ ਸਾਰੇ ਮਾਮਲੇ 'ਤੇ ਆਪਣਾ ਪੱਖ ਸਪਸ਼ਟ ਕਰਦਾ ਹੈ ਜਾ

ਪਿਛਲੀ ਖ਼ਬਰ ਜਾਇਦਾਦ ਦੇ ਮਾਮਲੇ 'ਚ ਧੋਖਾਧੜੀ ਕਰਨ ਦੇ ਦੋਸ਼ ਤਹਿਤ ਪੰਜ ਖ਼ਿਲਾਫ਼ ਕੇਸ ਦਰਜ <br/> ਅਗਲੀ ਖ਼ਬਰ ਗ੍ਰੀਨ ਬੈਲਟ 'ਚ ਬਣੀ ਸਬ ਤਹਿਸੀਲ ਵਿਵਾਦਾਂ ਦੇ ਘੇਰੇ 'ਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।