ਲਾਡੋਵਾਲ, 3 ਜੂਨ (ਬਲਬੀਰ ਸਿੰਘ ਰਾਣਾ)-ਕੇਂਦਰ ਸਰਕਾਰ ਨੇ ਕੇਵਲ ਕਾਰਪੋਰੇਟ ਘਰਾਣੇ ਨੂੰ ਖ਼ੁਸ਼ ਕਰਨ ਲਈ ਕੇਵਲ 10 ਕੁ ਦਿਨਾਂ ਵਿਚ ਵਾਰ ਵਾਰ ਡੀਜ਼ਲ, ਪੈਟਰੋਲ, ਸੀ.ਐਨ.ਜੀ. ਅਤੇ ਗੈਸ ਦੀਆਂ ਕੀਮਤਾਂ ਵਿਚ ਵਾਧਾ ਕਰਕੇ ਲੋਕਾਂ ਨੂੰ ਰੋਸ ਮੁਜ਼ਾਹਰੇ ਕਰਨ ਵਾਸਤੇ ਸੜਕਾਂ ਉਤੇ ਉਤਰਨ ਲਈ ਮਜਬੂਰ ਕੀਤਾ | ਇਹ ਸ਼ਬਦ ਵਿਧਾਨ ਸਭਾ ਹਲਕਾ ਗਿੱਲ ਦੇ ਪਿੰਡ ਜੱਸੀਆਂ ਦੇ ਨੰਬਰਦਾਰ ਅਤੇ ਸਾਬਕਾ ਸਰਪੰਚ ਹਰਜੀਤ ਸਿੰਘ ਚੀਮਾ ਜੱਸੀਆਂ, ਪਿੰਡ ਲਾਦੀਆਂ ਕਲਾਂ ਦੇ ਉੱਘੇ ਸਮਾਜ ਸੇਵਕ ਸਵਰਨ ਸਿੰਘ ਸ਼ੁਕਾਰ ਮਹਾਂਵੀਰ ਇਨਕਲੇਵ ਲਾਦੀਆਂ ਕਲਾਂ ਅਤੇ ਪਿੰਡ ਹੁਸੈਨਪੁਰਾ ਦੇ ਸੁਮਿਤ ਹੁਸੈਨਪੁਰਾ ਨੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਪੱਤਰਕਾਰਾਂ ਨਾਲ ਸਾਂਝੇ ਕੀਤੇ | ਉਨ੍ਹਾਂ ਮੋਦੀ ਸਰਕਾਰ 'ਤੇ ਤੰਜ ਕਸਦਿਆਂ ਕਿਹਾ ਕਿ ਵਾਰ ਵਾਰ ਡੀਜ਼ਲ, ਪੈਟਰੋਲ, ਸੀ.ਐਨ.ਜੀ. ਅਤੇ ਗੈਸ ਦੇ ਰੇਟ ਵਧਾਉਣ ਨਾਲ ਲੋਕਾਂ ਵਿਚ ਹਾਹਾਕਾਰ ਮਚੀ ਹੋਈ ਹੈ, ਕਿਉਂਕਿ ਸੂਬੇ ਅੰਦਰ ਮੰਗਿਆਈ ਪਹਿਲਾਂ ਹੀ ਅੰਬਰਾਂ ਨੂੰ ਛੂਹ ਚੁੱਕੀ ਹੈ, ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ ਉਪਰ ਪੈਣ ਨਾਲ ਲੋਕਾਂ ਦਾ ਲੱਕ ਟੁੱਟ ਚੁੱਕਾ ਹੈ ਅਤੇ ਲੋਕਾਂ ਲਈ ਦੋ ਵਕਤ ਦੀ ਰੋਟੀ ਖਾਣੀ ਵੀ ਅÏਖੀ ਹੋ ਗਈ ਹੈ | ਉਨ੍ਹਾਂ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਲੋਕ ਹਿਤੈਸ਼ੀ ਹੈ, ਤਾਂ ਉਹ ਡੀਜ਼ਲ, ਪੈਟਰੋਲ ਅਤੇ ਗੈਸ 'ਤੇ ਵਧਾਏ ਰੇਟ ਅਤੇ ਲਗਾਏ ਗਏ ਵੈਟ ਦੀਆਂ ਕੀਮਤਾਂ ਵਿਚ ਘੱਟ ਤੋਂ ਘੱਟ 20 ਫ਼ੀਸਦੀ ਕਟÏਤੀ ਲਾਵੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਕੁੱਝ ਰਾਹਤ ਮਿਲ ਸਕੇ |